ਹੋਮ ਡਿਲੀਵਰੀ ਲਈ ਪੰਜਾਬ ਪੁਲਿਸ, ਜ਼ੋਮੈਟੋ, ਸਵਿਗੀ, ਵੇਰਕਾ, ਅਮੂਲ ਨਾਲ ਤਾਲਮੇਲ ਦੀ ਤਿਆਰੀ: ਡੀਜੀਪੀ

TeamGlobalPunjab
3 Min Read

ਚੰਡੀਗੜ੍ਹ: ਪੰਜਾਬ ਪੁਲਿਸ ਸੂਬੇ ਵਿੱਚ ਲਾਗੂ ਕਰਫਿਊ ਅਤੇ ਲਾਕਡਾਉਨ ਨੂੰ ਸੱਖਤੀ ਨਾਲ ਜਾਰੀ ਰੱਖਣ ਦੇ ਨਾਲ ਹੀ ਘਰ – ਘਰ ਜ਼ਰੂਰੀ ਚੀਜਾਂ ਪਹੁੰਚਾਉਣ ਦੇ ਰੋਡਮੈਪ ‘ਤੇ ਵੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਤਾਂਕਿ ਲੋਕਾਂ ਨੂੰ ਘਰਾਂ ਚੋਂ ਬਾਹਰ ਨਾ ਆਉਣਾ ਪਵੇ।

ਇਸ ਲਈ ਸੂਬੇ ਦੀ ਪੁਲਿਸ ਜੋਮੈਟੋ, ਸਵੀਗੀ, ਵੇਰਕਾ, ਅਮੂਲ ਤੋਂ ਇਲਾਵਾ ਸਾਰੇ ਮੰਡੀ ਪ੍ਰਧਾਨਾਂ, ਕੈਮਿਸਟ ਐਸੋਸੀਏਸ਼ਨ ਆਦਿ ਦੇ ਨਾਲ ਤਾਲਮੇਲ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਲਗ ਗਈ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਰੂਰੀ ਚੀਜਾਂ ਦੀ ਹੋਮ ਡਿਲੀਵਰੀ ਦੀ ਜ਼ਿਲ੍ਹਾ ਪੁਲਿਸ ਵੱਲੋਂ ਕੀਤੀ ਗਈ ਪਹਿਲਕਦਮੀ ਦੇ ਨਤੀਜੇ ਦੇ ਤੌਰ ਤੇ ਸੂਬੇ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਦਵਾਈਆਂ, ਕਰਿਆਨਾ, ਖਾਣ ਪੀਣ ਦੀ ਜ਼ਰੂਰੀ ਵਸਤਾਂ ਦੀ ਘਰ – ਘਰ ਸਪਲਾਈ ਸ਼ੁਰੂ ਕੀਤੀ ਗਈ ਹੈ।

ਉਨ੍ਹਾਂ ਦੇ ਮੁਤਾਬਕ ਜ਼ਰੂਰੀ ਚੀਜਾਂ ਦੀ ਸਪਲਾਈ ਲਈ ਵਿਕਰੇਤਾਵਾਂ ਨੂੰ ਕਰਫਿਊ ਪਾਸ ਵੀ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਦਵਾਈਆਂ ਦੀ ਹੋਮ ਡਿਲੀਵਰੀ ਲਈ ਸਬੰਧਤ ਕੈਮਿਸਟ ਐਸੋਸੀਏਸ਼ਨ ਦੇ ਨਾਲ ਜ਼ਰੂਰੀ ਤਾਲਮੇਲ ਬਣਾਇਆ ਜਾ ਰਿਹਾ ਹੈ ਤਾਂਕਿ ਫੋਨ ‘ਤੇ ਆਰਡਰ ਲੈ ਕੇ ਉਸ ਦੇ ਮੁਤਾਬਕ ਹੋਮ ਡਿਲੀਵਰੀ ਕੀਤੀ ਜਾ ਸਕੇ।

- Advertisement -

ਡੀਜੀਪੀ ਨੇ ਲੋਕਾਂ ਅਤੇ ਮੀਡੀਆ ਨੂੰ ਸਬਰ ਵਿਖਾਉਣ ਦੀ ਅਪੀਲ ਕੀਤੀ ਕਿਉਂਕਿ ਇਨ੍ਹੇ ਵੱਡੇ ਪੱਧਰ ਤੇ ਪ੍ਰਬੰਧਾਂ ਨੂੰ ਲਾਗੂ ਕਰਨ ਲਈ ਥੋੜਾ ਸਮਾਂ ਲਗਦਾ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੋਂ ਧਿਆਨ ਵਿੱਚ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਸੂਚਨਾ ‘ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂਨੇ ਦੱਸਿਆ ਕਿ ਮਦਦ ਲਈ ਟਵੀਟ ਕੀਤੇ ਜਾਣ ਤੋਂ ਬਾਅਦ ਜਲੰਧਰ ਦੇ ਇੱਕ ਪਰਿਵਾਰ ਨੂੰ ਸ਼ੂਗਰ ਦੀਆਂ ਦਵਾਈਆਂ ਦੀ ਡਿਲੀਵਰੀ ਲਈ ਪ੍ਰਬੰਧ ਕੀਤੇ ਗਏ ਸਨ।

ਅੰਮ੍ਰਿਤਸਰ ਅਤੇ ਲੁਧਿਆਣਾ ਸ਼ਹਿਰਾਂ ਵਿੱਚ , ਸਵੀਗੀ ਵੱਲੋਂ 650 ਵਿਅਕਤੀ ਜ਼ਰੂਰੀ ਚੀਜਾਂ ਦੀ ਹੋਮ ਡਿਲੀਵਰੀ ਵਿੱਚ ਲੱਗੇ ਹੋਏ ਹਨ, ਜਦਕਿ ਜ਼ਿਲ੍ਹਾ ਪਟਿਆਲਾ ਵਿੱਚ ਜ਼ੋਮੈਟੋ ਅਤੇ ਸਵੀਗੀ ਦੇ ਨਾਲ ਤਾਲਮੇਲ ਕਰਕੇ ਜ਼ਰੂਰੀ ਵਸਤਾਂ ਦੀ ਹੋਮ ਡਿਲੀਵਰੀ ਯਕੀਨੀ ਬਣਾਈ ਜਾ ਰਹੀ ਹੈ। ਡੀਜੀਪੀ ਨੇ ਕਿਹਾ ਕਿ ਸਥਾਨਕ ਵਲੰਟੀਅਰ ਦੇ ਸਹਿਯੋਗ ਦੇ ਨਾਲ ਬੁੱਧਵਾਰ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਜ਼ਰੂਰੀ ਚੀਜਾਂ ਦੀ ਲਗਭਗ 100 ਟਰਾਲੀਆਂ ਭੇਜੀ ਗਈਆਂ।

ਗੁਪਤਾ ਨੇ ਕਿਹਾ ਕਿ ਮਿਲਕ ਪਲਾਂਟ ਵੇਰਕਾ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਬਣਾਇਆ ਗਿਆ ਹੈ ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਵਿਕਰੇਤਾ ਘਰ – ਘਰ ਜਾਕੇ ਦੁੱਧ ਦੀ ਸਪਲਾਈ ਕਰਣਗੇ।

Share this Article
Leave a comment