ਹਾਲੀਵੁੱਡ ਸਟਾਰ ਚੈਡਵਿਕ ਬੋਸਮੈਨ ਦਾ 43 ਸਾਲ ਦੀ ਉਮਰ ‘ਚ ਦੇਹਾਂਤ

TeamGlobalPunjab
1 Min Read

ਨਿਊਜ਼ ਡੈਸਕ : ਹਾਲੀਵੁੱਡ ਦੀ ਸੁਪਰਹਿੱਟ ਫਿਲਮ ‘ਬਲੈਕ ਪੈਂਥਰ’ ਦੇ ਅਭਿਨੇਤਾ ਚੈਡਵਿਕ ਬੌਸਮੈਨ ਦਾ 43 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਚੈਡਵਿਕ ਬੌਸਮੈਨ ਪਿਛਲੇ 4 ਸਾਲਾਂ ਤੋਂ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਲੜ ਰਹੇ ਸਨ ਅਤੇ ਆਖੀਰ ‘ਚ ਉਹ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ। ਉਨ੍ਹਾਂ ਨੂੰ ਕੋਲੋਨ ਕੈਂਸਰ (ਅੰਤੜੀਆਂ ਦਾ ਕੈਂਸਰ) ਸੀ। ਚੈਡਵਿਕ ਦੇ ਦੇਹਾਂਤ ਤੋਂ ਬਾਅਦ ਹਾਲੀਵੁੱਡ ਅਤੇ ਬਾਲੀਵੁੱਡ ਜਗਤ ‘ਚ ਸੋਗ ਦੀ ਲਹਿਰ ਛਾ ਗਈ ਹੈ।

ਚੈਡਵਿਕ ਦੇ ਦੇਹਾਂਤ ‘ਤੇ ਉਨ੍ਹਾਂ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰ ਕਿਹਾ,”ਇੱਕ ਸੱਚਾ ਯੋਧਾ ਚੈਡਵਿਕ ਨੇ ਆਪਣੇ ਸੰਘਰਸ਼ ਨਾਲ ਉਹ ਸਾਰੀਆਂ ਫਿਲਮਾਂ ਤੁਹਾਡੇ ਤਕ ਪਹੁੰਚਾਇਆਂ ਜਿਨ੍ਹਾਂ ਨੂੰ ਤੁਹਾਡੇ ਵੱਲੋਂ ਬਹੁਤ ਪਿਆਰ ਮਿਲਿਆ।” ਇਸ ਦੇ ਨਾਲ ਹੀ ਪਰਿਵਾਰ ਨੇ ਦੱਸਿਆ ਕਿ ਪਿਛਲੇ 4 ਸਾਲ ਤੋਂ ਚੈਡਵਿਕ ਦੀ ਸਰਜਰੀ ਤੇ ਕੀਮੋਥੈਰੇਪੀ ਵੀ ਜਾਰੀ ਸੀ। ਉਨ੍ਹਾਂ ਕਿਹਾ ਕਿ ਸੁਪਰਹਿੱਟ ਫਿਲਮ ‘ਬਲੈਕ ਪੈਂਥਰ’ ‘ਚ ਕਿੰਗ ਟੀ-ਚਾਲਾ ਦਾ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਸੀ।”

Share this Article
Leave a comment