ਹੋਲੀ ਦਾ ਪਿਛੋਕੜ ਤੇ ਵਰਤਮਾਨ-ਹੋਲੀ ਦਾ ਹੋਲੇ ਨਾਲ ਅੰਤਰ ਸੰਬੰਧ

TeamGlobalPunjab
10 Min Read

ਡਾ. ਗੁਰਦੇਵ ਸਿੰਘ

ਹੋਲੀ ਨੂੰ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਹੈ ਜਦੋਂ ਕਿ ‘ਹੋਲਾ ਮਹੱਲਾ’ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ‘ਹੋਲਾ ਮਹੱਲਾ ‘ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਧਾਰਮਿਕ ਰਹੁ ਰੀਤਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ ‘ਚ ਰੰਗਿਆ ਜਾਂਦਾ ਹੈ। ਅਕਸਰ ਹੋਲਾ ਮਹੱਲਾ ਕਈ ਦਿਨਾਂ (ਲਗਭਗ ਛੇ ਦਿਨਾਂ) ਤਕ ਮਨਾਇਆ ਜਾਂਦਾ ਹੈ ਅਜਿਹਾ ਕਿਉਂ? ਦੂਸਰਾ ਹੋਲੀ ਦੇ ਦਿਨਾਂ ਵਿੱਚ ਹੀ ਹੋਲਾ ਮਹੱਲਾ ਹੋਣ ਕਰਕੇ ਇਸ ਦੀ ਹੋਲੀ ਦੇ ਨਾਲ ਕੋਈ ਨੇੜਤਾ ਹੈ ਵੀ ਜਾਂ ਨਹੀਂ। ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੀ ਤੋਂ ਅਗਲੇ ਦਿਨ ਜਦੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਮਹੱਲਾ ਕੱਢਦੀਆਂ ਹਨ ਉਦੋਂ ਉਹ ਵੀ ਗੁਲਾਲ ਇੱਕ ਦੂਸਰੇ ‘ਤੇ ਸੁਟਦੇ ਹੋਏ ਨਜ਼ਰੀ ਆਉਂਦੇ ਹਨ। ਆਖਿਰ ਹੋਲੀ ਅਸਲ ਵਿੱਚ ਹੈ ਕੀ ਤੇ ਕਦੋਂ ਇਹ ਤਿਉਹਾਰ ਪ੍ਰਾਰੰਭ ਹੋਇਆ ਤੇ ਕਿਵੇਂ ਇਹ ਤਿਉਹਾਰ ਸਿੱਖਾਂ ਵਿੱਚ ਆਕੇ ਹੋਲੀ ਤੋਂ ਹੋਲਾ ਬਣ ਗਿਆ? ਇਹ ਜਾਣਨਾ ਵੀ ਜ਼ਰੂਰੀ ਹੈ।

ਕੀ ਹੈ ਹੋਲੀ ਦਾ ਤਿਉਹਾਰ

ਹੋਫਹੈ ਕਿ ਹੋਲੀ ਕਿਸੇ ਜਾਤੀ ਨਾਲ ਜੁੜਿਆ ਤਿਉਹਾਰ ਨਹੀਂ ਹੈ ਸਗੋਂ ਸਭ ਜਾਤਾਂ ਅਤੇ ਗੋਤਾਂ ਦੇ ਲੋਕ ਇਸ ਨੂੰ ਮਿਲ ਕੇ ਮਨਾਉਂਦੇ ਹਨ। ਹਰ ਖੇਤਰ ਵਿੱਚ ਇਸ ਨੂੰ ਮਨਾਉਣ ਦਾ ਆਪਣਾ ਢੰਗ ਤਰੀਕਾ ਹੈ। ਇਸ ਤਿਉਹਾਰ ਨੂੰ ਸਾਂਝੀਵਾਲਤਾ, ਆਪਸੀ ਪਿਆਰ ਅਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤਿਉਹਾਰ ਨੂੰ ਅਲੱਗ-ਅਲੱਗ ਥਾਵਾਂ ’ਤੇ ਵੱਖੋ-ਵੱਖਰੇ ਨਾਵਾਂ ਨਾਲ ਜਾਣਿਆਂ ਜਾਂਦਾ ਹੈ। ਜਿਵੇਂ ਉੱਤਰ ਪ੍ਰਦੇਸ਼ ਵਿੱਚ ਇਸ ਨੂੰ ਫਾਗ ਜਾਂ ਫਾਗੂ ਪੂਰਨਿਮਾ ਆਖਿਆ ਜਾਂਦਾ ਹੈ। ਹਰਿਆਣੇ ਵਿੱਚ ਧੂਲੇਂਡੀ, ਮਹਾਰਾਸ਼ਟਰ ਵਿੱਚ ਰੰਗ ਪੰਚਮੀ, ਕੋਂਕਣ ਵਿੱਚ ਸ਼ਮੀਗੋ, ਬੰਗਾਲ ਵਿੱਚ ਬੰਸਤੇਤਣ ਅਤੇ ਤਾਮਿਲਨਾਡੂ ਵਿੱਚ ਪੋਂਡੀਗਈ ਦੇ ਨਾਵਾਂ ਨਾਵ ਜਾਣਿਆਂ ਜਾਂਦਾ ਹੈ।  ਹੋਲੀ ਨਾਲ ਕਈ ਮਿਥਾਂ ਅਤੇ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ।

ਪ੍ਰਚਲਿਤ ਮਿਥਿਹਾਸਕ ਕਥਾਵਾਂ ਤੇ ਧਾਰਨਾਵਾਂ

ਹੋਲੀ ਦੇ ਤਿਉਹਾਰ ਨਾਲ ਕਈ ਮਿਥਿਹਾਸਕ ਕਥਾਵਾਂ ਤੇ ਗਾਥਾਵਾਂ ਵੀ ਜੁੜੀਆਂ ਹੋਈਆਂ ਹਨ। ਹੋਲੀ ਦਾ ਸਭ ਤੋਂ ਪੁਰਾਣਾ ਪਿਛੋਕੜ ਹੋਲੀਕਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਹੋਲੀਕਾ ਪ੍ਰਲਾਦ ਦੀ ਭੂਆ ਸੀ ਤੇ ਉਸ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜ ਸਕੇਗੀ। ਜਦੋਂ ਹਰਨਾਖਸ਼ ਪ੍ਰਹਿਲਾਦ ਹੋਲਿਕਾ ਨੇ ਆਪਣੇ ਭਰਾ ਦਾ ਪੱਖ ਲੈਂਦਿਆ ਪ੍ਰਲਾਦ ਨੂੰ ਸਾੜ ਕੇ ਸੁਆਹ ਕਰਨ ਦੀ ਹਾਮੀ ਭਰੀ। ਉਹ ਨਿਮਯਤ ਵਕਤ ਪ੍ਰਹਿਲਾਦ ਨੂੰ ਝੋਲੀ ਵਿੱਚ ਲੈ ਕੇ ਬੈਠ ਗਈ ਅਤੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਗਈ। ਪ੍ਰਹਿਲਾਦ ਦਾ ਵਾਲ ਵੀ ਵਿੰਗਾਂ ਨਹੀਂ ਹੋਇਆ ਪਰ ਹੋਲੀਕਾ ਸੜ ਕੇ ਸੁਆਹ ਹੋ ਗਈ। ਹੋਲੀਕਾ ਦੇ ਸੜਨ ਦੀ ਖੁਸ਼ੀ ਵਜੋਂ ਹੀ ਹੋਲੀ ਦਾ ਤਿਉਹਾਰ ਮਨਾਇਆ ਜਾਣਾ ਸ਼ੁਰੂ ਹੋ ਗਿਆ ਸੀ ।

‘ਬਾਲ ਵਿਸ਼ਵਕੋਸ਼’ ਅਨੁਸਾਰ ਦੱਖਣ ਭਾਰਤ ਵਿੱਚ ਇਸ ਤਿਉਹਾਰ ਨੂੰ ਕਾਮਦਾਹਨ ਜਾਂ ਕਾਮਾਪੰਡੀਗਈ ਵਿੱਚ ਮਨਾਇਆ ਜਾਂਦਾ ਹੈ। ਜਿਸ ਨਾਲ ਇਹ ਮਿਥ ਪ੍ਰਚਲਿਤ ਹੈ ਕਿ ਭਗਵਾਨ ਸ਼ਿਵ ਦੀ ਤਪੱਸਿਆ ਨੂੰ ਭੰਗ ਕਰਨ ਲਈ ਕਾਮਦੇਵ ਤੇ ਉਸ ਦੀ ਪਤਨੀ ਰਤੀ ਨੇ ਫੁੱਲਾਂ ਦੇ ਕਾਮ ਬਾਣ ਸ਼ਿਵ ਜੀ ‘ਤੇ ਚਲਾਏ ਜਿਸ ਨਾਲ ਸ਼ਿਵ ਜੀ ਕ੍ਰੋਧ ਵਿੱਚ ਆ ਗਏ ਤੇ ਉਨ੍ਹਾਂ ਨੇ ਤੀਸਰੀ ਅੱਖ ਖੋਲ, ਕਾਮਦੇਵ ਨੂੰ ਜਲਾ ਕੇ ਰਾਖ ਕਰ ਦਿੱਤਾ ਸੀ। ਕਾਮਦੇਵ ਦੀ ਪਤਨੀ ਰਤੀ ਜੋ ਕਿਹਾ ਜਾਂਦਾ ਹੈ ਕਿ ਸ਼ਿਵ ਜੀ ਦੀ ਸਪੁੱਤਰੀ ਸੀ, ਉਸ ਦੇ ਪਤੀ ਵਿਯੋਗ ਦੇ ਰੁਦਨ ਨੂੰ ਦੇਖ ਸ਼ਿਵ ਜੀ ਨੇ ਕਾਮਦੇਵ ਅਨੰਗ ਰੂਪ ਵਿੱਚ ਰਤੀ ਦੇ ਹਮੇਸ਼ਾਂ ਨਾਲ ਰਹਿਣ ਦਾ ਵਰ ਦਿੱਤਾ। ਇਸ ਤਰ੍ਹਾਂ ਦੱਖਣ ਵਿੱਚ ਇਸ ਤਿਉਹਾਰ ਨੂੰ ‘ਕਾਮਦਾਹਨ’ ਦੇ ਰੂਪ ਵਿੱਚ ਮੰਨਾਇਆ ਜਾਂਦਾ ਹੈ। ਦੱਖਣ ਵਿੱਚ ਹੋਲੀ ਵਾਲੇ ਦਿਨ ਕਾਮਦੇਵ ਨੂੰ ਸਾੜਨ ਦਾ ਕਰਮ-ਕਾਂਡ ਕੀਤਾ ਜਾਂਦਾ ਹੈ। ਅੱਗ ਦੀਆਂ ਲਾਟਾਂ ਵਿੱਚ ਕਾਮਦੇਵ ਦੇ ਪ੍ਰਤੀਕ ਵਜੋ ਗੰਨੇ ਲੂਹੇ ਜਾਂਦੇ ਹਨ, ਅਗਲੇ ਦਿਨ ਲੋਕ ਕਾਮਦੇਵ ਦਾ ਸੁਆਂਗ ਭਰਦੇ ਹੋਏ ਨੱਚਦੇ ਟੱਪਦੇ ਹਨ।

ਬ੍ਰਿਜ ਦੀ ਹੋਲੀ ਵੀ ਬਹੁਤ ਮਸ਼ਹੂਰ ਹੈ। ਵਰਤਮਾਨ ਸਮੇਂ ਜ਼ਿਆਦਾਤਰ ਹਿੰਦੂ ਭਾਈਚਾਰਾ ਹੋਲੀ ਦੇ ਇਸੇ ਰੂਪ ਨੂੰ ਮਨਾਉਂਦਾ ਹੈ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਭਗਵਾਨ ਆਪਣੀਆਂ ਗੋਪੀਆਂ ਨਾਲ ਮਿਲ ਕੇ ਹੋਲੀ ਖੇਡਦੇ ਸਨ। ਅਜੌਕੇ ਸਮੇਂ ਵਿੱਚ ਵੀ ਬ੍ਰਿਜ ਵਿੱਚ ਹੋਲੀ ਪਰੰਪਰਾਗਤ ਰੂਪ ਵਿੱਚ ਬੜੇ ਜੋਸ਼-ਓ-ਹੁਲਾਸ ਨਾਲ ਮਨਾਈ ਜਾਂਦੀ ਹੈ। ਦਰਅਸਲ ਇਸ ਨੂੰ ਰੰਗਾਂ ਦਾ ਤਿਉਹਾਰ ਆਖਿਆ ਜਾਂਦਾ ਹੈ, ਇਸ ਦਿਨ ਲੋਕ ਇਕ ਦੂਜੇ ਰੰਗਾਂ ਤੇ ਰੰਗ ਸੁੱਟਦੇ ਹਨ ਜਾਂ ਫਿਰ ਇਕ ਦੂਜੇ ਦੇ ਚਿਹਰਿਆਂ ਤੇ ਮੁਹੱਬਤ ਨਾਲ ਰੰਗ ਮਲਦੇ ਹੋਏ ਹੋਲੀ ਦਾ ਤਿਉਹਾਰ ਮਨਾਉਂਦਿਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ। ਅੱਜ ਵੀ ਬ੍ਰਿਜ ਵਿੱਚ ਹੋਲੀ ਪਰੰਪਰਾਗਤ ਰੂਪ ਵਿੱਚ ਮਨਾਈ ਜਾਂਦੀ ਹੈ। ਉਧਰ ਉਰਦੂ ਦੇ ਪ੍ਰਸਿੱਧ ਅਵਾਮੀ ਸ਼ਾਇਰ ਨਜ਼ੀਰ ਬ੍ਰਿਜ ਦੀ ਹੋਲੀ ਦਾ ਜਿਕਰ ਕਰਦਿਆਂ ਆਪਣੀ ਕਵਿਤਾ ਵਿੱਚ ਇਸ ਪ੍ਰਕਾਰ ਕਰਦੇ ਹਨ :

ਯੇਹ ਸੈਰ ਹੋਲੀ ਕੀ ਹਮ ਨੇ ਤੋ ਬ੍ਰਿਜ ਮੇਂ ਦੇਖੀ। 
ਕਹੀਂ ਨਾ ਹੋਵੇਗੀ ਉਸ ਲੁਤਫ ਕੀ ਮੀਆਂ ਹੋਲੀ। 
ਕੋਈ ਤੋ ਡੂਬਾ ਹੈ ਦਾਮਨ ਸੇ ਲੇ ਕੇ ਤਾ ਚੋਲੀ। 
ਕੋਈ ਤੋ ਮੁਰਲੀ ਬਜਾਤਾ ਹੈ ਕਹਿ ਕਨ੍ਹਈਆ ਜੀ। 
ਹੈ ਧੂਮ-ਧਾਮ ਪੇ ਬੇਅਖਤਿਆਰ ਹੋਲੀ ਮੇਂ। 

ਇੱਕ ਹੋਰ ਘਟਨਾ ਵੀ ਹੋਲੀ ਨਾਲ ਜੋੜੀ ਜਾਂਦੀ ਹੈ ਜੋ ਕਿ ਕ੍ਰਿਸ਼ਨ ਜੀ ਨਾਲ ਹੀ ਸਬੰਧਤ ਹੈ। ਪ੍ਰਚਲਿਤ ਲੋਕ ਧਾਰਨਾ ਅਨੁਸਾਰ ਹੋਲੀ ਵਾਲੇ ਦਿਨ ਹੀ ਪੂਤਨਾ ਰਾਖਸ਼ਣੀ ਨੇ ਆਪਣੇ ਥਣਾਂ ਨੂੰ ਜ਼ਹਿਰ ਨਾਲ ਵਿਸ਼ੈਲੇ ਬਣਾ ਕੇ ਅਤੇ ਕ੍ਰਿਸ਼ਨ ਜੀ ਨੂੰ ਦੁੱਧ ਚੰਘਾ ਕੇ ਮਾਰਨਾ ਚਾਹਿਆ ਸੀ ਪਰ ਕ੍ਰਿਸ਼ਨ ਜੀ ਨੇ ਪੂਤਨਾਂ ਨੂੰ ਮਾਰ ਕੇ ਉਸ ਦਾ ਉਦਾਰ ਕੀਤਾ। ਜਿਸ ਦੀ ਖੁਸ਼ੀ ਵਜੋਂ ਲੋਕਾਂ ਨੇ ਇੱਕ ਦੂਜੇ ‘ਤੇ ਰੰਗ ਛਿੜਕ ਕੇ ਅਤੇ ਗੁਲਾਲ ਧੂੜ ਕੇ ਖੁਸ਼ੀਆਂ ਮਨਾਈਆਂ।

ਇੱਕ ਹੋਰ ਧਾਰਨਾ ਅਨੁਸਾਰ ਹੋਲੀ ਨੂੰ ਬਸੰਤ ਰੁੱਤ ਦਾ ਚਲੀਹਾ ਵੀ ਕਿਹਾ ਜਾਂਦਾ ਹੈ ਕਿਉਂਕਿ ਪੰਜਾਬ ਵਿੱਚ ਹੋਲੀ ਬਸੰਤ ਤੋਂ ਚਾਲ੍ਹੀਵੇਂ ਦਿਨ ਆਉਂਦੀ ਹੈ। ਪ੍ਰਾਚੀਨ ਕਾਲ ਵਿੱਚ ਬਸੰਤ ਰੁੱਤ ਦੀ ਅਰੰਭਤਾ ਵਜੋਂ ਇਹ ਤਿਉਹਾਰ ਪੰਚਮੀ ਤੋਂ ਲੈ ਕੇ ਹੋਲੀ ਤਕ ਚਾਲੀ ਦਿਨ ਮਨਾਇਆ ਜਾਂਦਾ ਸੀ ਜਿਸ ਵਿੱਚ ਲੋਕ ਲਾਲ ਰੰਗ ਦੇ ਕੱਪੜੇ ਪਹਿਨਦੇ ਅਤੇ ਕਾਮਦੇਵ ਦੀ ਪੂਜਾ ਕਰਦੇ ਸਨ, ਇਸ ਤਿਉਹਾਰ ਦਾ ਨਾਂ ਸੁਵਸੰਤਕਾ ਲਿਆ ਜਾਂਦਾ ਸੀ।

ਵੱਖ ਵੱਖ ਕੋਸ਼ਾਂ ਅਨਸਾਰ ਹੋਲੀ ਨੂੰ ਕਿਸਾਨੀ ਨਾਲ ਜੋੜ ਕੇ ਵੀ ਮਨਾਇਆ ਜਾਂਦਾ ਰਿਹਾ ਹੈ। ਅਸਲ ਵਿੱਚ ਇਨ੍ਹਾਂ ਦਿਨਾਂ ਵਿੱਚ ਛੋਲਿਆਂ ਦੇ ਡੱਡਿਆਂ ਵਿੰਚ ਦਾਣਾ ਪੈ ਕੇ ਨਿਸ਼ਰ ਰਿਹਾ ਹੁੰਦਾ ਹੈ। ਇਨ੍ਹਾਂ ਡੱਡਿਆਂ ਨੂੰ ਕਿਸਾਨ ਅੱਗ ਵਿੱਚ ਭੁੰਨ ਕੇ ਖਾਂਦੇ ਹਨ ਜਿਨ੍ਹਾਂ ਨੂੰ ਹੋਲਾਂ ਕਿਹਾ ਜਾਂਦਾ ਹੈ। ਹਵਾਲਿਆਂ ਅਨੁਸਾਰ ਹੋਲਾਂ ਭੁੰਨਣ ਲਈ ਬਾਲੀ ਅੱਗ ਨੂੰ ਵੀ ਇੱਕ ਸਮੇਂ ਹੋਲੀ ਕਿਹਾ ਜਾਂਦਾ ਸੀ।

ਹੋਲੀ : ਸਿੱਖ ਧਰਮ ਸੰਦਰਭ

ਸਿੱਖ ਧਰਮ ਦੇ ਸੰਦਰਭ ਵਿੱਚ ਇਤਿਹਾਸਕਾਰਾਂ ਅਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਹੋਲੀ ਨੂੰ ਇੱਕ ਨਵੀਂ ਉਪਮਾ ਹੋਲਾ ਮੁਹੱਲਾ ਦੇਣ ਦਾ ਮਨੋਰਥ ਸਿੱਖਾਂ ਨੂੰ ਅਨਿਆਂ, ਜ਼ੁਲਮ ਉੱਤੇ ਸੱਚ ਅਤੇ ਨਿਆਂ ਦੀ ਜਿੱਤ ਦਾ ਸੰਕਲਪ ਦ੍ਰਿੜ ਕਰਵਾਉਣਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਰਦਾ ਹੋ ਚੁੱਕੀ ਭਾਰਤੀ ਕੌਮ ਨੂੰ ਉਸ ਵੇਲੇ ਦੇ ਜਾਬਰ ਤੇ ਜ਼ਾਲਮ ਹਾਕਮਾਂ ਖ਼ਿਲਾਫ਼ ਸੰਘਰਸ਼ ਕਰਨ ਤੇ ਕੌਮ ‘ਚ ਜੋਸ਼ ਪੈਦਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈ: ‘ਚ ਹੋਲੇ ਮਹੱਲੇ ਦੀ ਪ੍ਰੰਪਰਾ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਵੱਲੋਂ ਖਾਲਸਾਈ ਫੌਜਾਂ ਦੇ ਦੋ ਮਨਸੂਈ ਦਲਾਂ ‘ਚ ਸਾਸ਼ਤਰ ਵਿਦਿਆ ਦੇ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਵਰਤਮਾਨ ਸਮੇਂ ਵੀ ਹੋਲਾ ਮਹੱਲਾ ਸਿੱਖ ਸੰਗਤਾਂ ਵਲੋਂ ਪੂਰੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਵਿਸ਼ੇਸ਼ ਤੌਰ ‘ਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੀਆਂ ਹਨ। ਵਰਤਮਾਨ ਸਮੇਂ ਹੋਲਾ ਮਹੱਲਾ ਦੋ ਪਾੜਾਵਾਂ ਵਿੱਚ ਮਨਾਇਆ ਜਾਂਦਾ ਹੈ। ਪਹਿਲੇ ਪੜਾਅ ਵਿੱਚ ਹੋਲਾ ਮਹੱਲਾ ਕੀਰਤਪੁਰ ਸਾਹਿਬ ਤੋਂ ਪ੍ਰਾਰੰਭ ਹੁੰਦਾ ਹੈ ਜਿਸ ਦੀ ਆਰੰਭਤਾ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਸਮੇਤ ਵੱਖ-ਵੱਖ ਗੁਰੂ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਦੀ ਅਰੰਭਤਾ ਦੀ ਅਰਦਾਸ ਨਾਲ ਹੁੰਦੀ ਹੈ। ਤੀਸਰੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੇ ਉਪਰੰਤ ਪਹਿਲੇ ਪੜਾਅ ਦੀ ਸਮਾਪਤੀ ਹੁੰਦੀ ਹੈ। ਦੂਸਰਾ ਪੜਾਅ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਾਰੰਭ ਹੁੰਦਾ ਹੈ। ਸ੍ਰੀ ਅਨੰਦਪੁਰ ਵਿਖੇ ਇਹ ਤਿੰਨ ਦਿਨਾਂ ਤਿਉਹਾਰ ਹੋਲੀ ਤੋਂ ਇੱਕ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ ਤੇ ਹੋਲੀ ਤੋਂ ਇੱਕ ਬਆਦ ਤਕ ਮਨਾਇਆ ਜਾਂਦਾ ਹੈ। ਆਖਰੀ ਦਿਨ ਸ੍ਰੀ ਅਨੰਦਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਖੁੱਲੇ ਮੈਦਾਨ ਵਿੱਚ ਪਹੁੰਚਦਾ ਹੈ ਜਿੱਥੇ ਸਿੰਘਾਂ ਵਲੋਂ ਜੰਗੀ ਕਰਤਬ ਦਿਖਾਏ ਜਾਂਦੇ ਹਨ, ਇਸ ਮੌਕੇ ਉਂਤੇ ਗੁਰੂ ਕੀਆਂ ਲਾਡਲੀਆਂ ਫੌਜ਼ਾਂ, ਨਿਹੰਗ ਸਿੰਘਾਂ ਦਾ ਜਲਾਲ ਵੀ ਵੇਖਣ ਵਾਲਾ ਹੁੰਦਾ ਹੈ ਜੋ ਵਿਸ਼ੇਸ਼ ਤੌਰ ਉੱਤੇ ਮਹੱਲਾ ਕੱਢਦੇ ਹਨ ਤੇ ਖਾਲਸਾਈ ਪਰੰਪਰਾਗਤ ਸਸ਼ਤਰ- ਤਲਵਾਰਾਂ, ਬਰਛਿਆਂ ਅਤੇ ਨੇਜ਼ਿਆਂ ਆਦਿ ਦਾ ਪ੍ਰਦਰਸ਼ਨ ਕਰਦੇ ਹਨ। ਪਿਛਲੇ ਪਹਿਰ ਨਗਰ ਕੀਰਤਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਪਸ ਆ ਜਾਂਦਾ ਹੈ। ਇਸ ਤਰ੍ਹਾਂ ਇਹ ਵੱਡਾ ਤਿਉਹਾਰ ਆਪਣੇ ਅੰਤਿਮ ਪੜਾਅ ਨੂੰ ਪੂਰਾ ਕਰ ਸਮਾਪਤ ਹੋ ਜਾਂਦਾ ਹੈ। ਅੱਜ ਵੀ ਉਸੇ ਰਵਾਇਤ ਨੂੰ ਜਾਰੀ ਰੱਖਦਿਆਂ ਹੋਲਾ ਮਹੱਲਾ ਮਨਾਇਆ ਜਾਂਦਾ ਹੈ। 

ਕਿਉਂ ਜੋ ਹੋਲੀ ਇੱਕ ਪੁਰਤਾਨ ਤਿਉਹਾਰ ਸੀ ਇਸ ਨੂੰ ਤਕਰੀਬਨ ਸਾਰਾ ਹਿੰਦੁਸਤਾਨ ਕਿਸੇ ਨਾ ਕਿਸੇ ਰੂਪ ਵਿੱਚ ਮਨਾਉਂਦਾ ਆ ਰਿਹਾ ਸੀ। ਇਹ ਤਿਉਹਾਰ ਮਨਾਇਆ ਵੀ ਕਈ ਦਿਨਾਂ ਤਕ ਜਾਂਦਾ ਸੀ। ਇਸ ਲਈ ਗੁਰੂ ਸਾਹਿਬ ਨੇ ਇਸ ਤਿਉਹਾਰ ਨੂੰ ਨਵਾਂ ਰੂਪ ਤੇ ਇੱਕ ਨਿਵੇਕਲਾ ਸਿੰਧਾਂਤ ਹੋਲੇ ਦੇ ਰੂਪ ਵਿੱਚ ਦਿੱਤਾ, ਤਾਂ ਜੋ ਸਿੱਖਾਂ ਨੂੰ ਹੋਰ ਚੜਦੀ ਕਲਾ ਦਾ ਰੰਗ ਚੜਾਇਆ ਜਾ ਸਕੇ।

*[email protected]

Share This Article
Leave a Comment