ਖਾਲਸਾਈ ਜਾਹੋ ਜਲਾਲ ਅਤੇ ਜੁਝਾਰੂ ਸੋਚ ਦਾ ਪ੍ਰਤੀਕ ਹੋਲਾ ਮਹੱਲਾ

Global Team
3 Min Read

ਰਜਿੰਦਰ ਸਿੰਘ

 

ਔਰਨ ਕੀ ਹੋਲੀ ਮਮ ਹੋਲਾ।

ਕਹ੍ਯੋ ਕ੍ਰਿਪਾਨਿਧ ਬਚਨ ਅਮੋਲਾ।

- Advertisement -

 

ਸਿੱਖ ਪੰਥ ਦੇ ਪੁਰਬ ਸਮੁੱਚੀ ਲੁਕਾਈ ਨੂੰ ਜੀਵਨ ਜਿਉਣ ਦੀ ਜਾਂਚ ਦਸਦੇ ਹਨ।ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਕਿਲੇ ਤੋਂ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮੁਹੱਲੇ ਦੀ ਸ਼ੁਰੂਆਤ ਕੀਤੀ। ਦਿਨਂ ਦਿਨ ਵਧ ਰਹੇ ਜ਼ੁਲਮ ਨੂੰ ਠੱਲ ਪਾਉਣ ਦੇ ਨਾਲ ਖਾਲਸਾ ਰਾਜ ਸਥਾਪਿਤ ਕਰਨ ਲਈ ਗੁਰੂ ਪਾਤਸ਼ਾਹ ਜੀ ਨੇ ਕੁੱਲ ਆਲਮ ਤੋਂ ਨਿਰਾਲੇ ਖਾਲਸਾ ਪੰਥ ਦੀ ਸਾਜਨਾ ਕੀਤੀ।ਖਾਲਸੇ ਦੇ ਜਾਹੋ ਜਲਾਲ ਨੂੰ ਪ੍ਰਗਟ ਕਰਨ ਲਈ ਰੰਗਾ ਦੇ ਤਿਉਹਾਰ ਹੋਲੀ ਦੀ ਥਾਂ ਸਸ਼ਤਰ ਕਲਾ ਦੇ ਜੌਹਰ ਦਿਖਾਉਣ ਦੀ ਸ਼ੁਰੂਆਤ ਕੀਤੀ।ਹੋਲੇ  ਸ਼ਬਦ ਦੇ ਅੱਖਰੀ ਅਰਥ ਹਨ ਹੱਲਾ ਬੋਲਣਾ ਜਾਂ ਹਮਲਾ ਕਰਨਾ ਅਤੇ ਮਹੱਲੇ ਦਾ ਅਰਥ ਹੈ ਹਮਲਾਵਰਾਂ ਦੇ ਉਤਰਨ ਦੀ ਥਾਂ।ਇਸ ਦਿਨ ਗੁਰੂ ਪਾਤਸ਼ਾਹ ਜੀ ਖਾਲਸਾ ਫੌਜ ਨੂੰ ਦੋ ਦਲਾਂ *ਚ ਵੰਡ ਦਿੱਤਾ ਜਾਂਦਾ।ਇੱਕ ਤਰੀਕੇ ਨਾਲ ਯੁੱਧ ਦਾ ਮੈਦਾਨ ਬਣਾਇਆ ਜਾਂਦਾ। ਇੱਕ ਦਲ ਨਿਸ਼ਚਿਤ ਕੀਤੀ ਜਗ੍ਹਾ *ਤੇ ਕਾਬਜ ਹੋ ਜਾਂਦਾ ਤਾਂ ਦੂਜਾ ਦਲ ਹਮਲਾ ਕਰਕੇ ਉਸ ਜਗ੍ਹਾ *ਤੇ ਕਬਜਫ ਕਰਨ ਦਾ ਯਤਨ ਕਰਦਾ। ਗੁਰੂ ਪਾਤਸ਼ਾਹਜੀ ਨੇ ਸਮੂਹ ਸਿੱਖ ਜਗਤ ਨੂੰ ਆਦੇਸ਼ ਕੀਤਾ ਕਿ ਹੋਲੇ ਮੁਹੱਲੇ ਸਮੇਂ ਸਮੁੱਚਾ ਸਿੱਖ ਪੰਥ ਸਸ਼ਤਰਧਾਰੀ ਹੋ ਕੇ ਆਨੰਦਪੁਰ ਸਾਹਿਬ ਪਹੁੰਚੇ।

ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥ ੩॥

ਕਹਿ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਵੀ ਸਸ਼ਤਰਾਂ ਨੂੰ ਪਿਆਰ ਕਰਦੇ ਹਨ।ਇਹ ਪੁਰਬ ਸਮੁੱਚੇ ਸਿੱਖ ਜਗਤ ਨੂੰ ਕਾਇਰਤਾ ਭਰੇ ਜੀਵਨ ਵਿੱਚੋਂ ਨਿੱਕਲ ਕੇ ਸਸ਼ਤਰ ਧਾਰਨ ਕਰਕੇ ਅਨਖ ਨਾਲ ਜਿਉਣ ਦਾ ਸੰਦੇਸ਼ ਦਿੰਦਾ ਹੈ। ਅੱਜ ਵੀ ਲੱਖਾਂ ਦੀ ਗਿਣਤੀ *ਚ ਸੰਗਤ ਗੁਰੂ ਪਾਤਸ਼ਾਹਜੀ ਦਾ ਆਦੇਸ਼ ਮੰਨ ਕੇ ਹੋਲੇ ਮੁਹੱਲੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਦੀ ਹੈ। ਇਸ ਮੌਕੇ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਦਲ ਹੁੰਮ ਹੁੰਮਾ ਕੇ ਪਹੁੰਚਦੇ ਹਨ।ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਵੱਲੋਂ ਅਤੇ ਨਿਹੰਗ ਫੌਜਾਂ ਵੱਲੋ ਮੁਹੱਲਾ ਕੱਢਿਆ ਜਾਂਦਾ ਹੈ ਜਿਸ ਦੀ ਅਗਵਾਈ ਦਲ ਪੰਥ ਬੁੱਢਾ ਦਲ ਵੱਲੋਂ ਕੀਤੀ ਜਾਂਦੀ ਹੈ। ਇਸ ਦੇ ਪਿੱਛੇ ਤਰੁਣਾ ਦਲ, ਦਲ ਪੰਥ ਬਾਬਾ ਬਿਧੀ ਚੰਦ ਜੀ ਚਲਦੇ ਹਨ।

ਕੀ ਹੈ ਪੁਰਾਤਨ ਮਰਯਾਦਾ

- Advertisement -

ਹੋਲੇ ਮਹੱਲੇ ਦੀ ਪੁਰਾਤਨ ਮਰਯਾਦਾ ਦੀ ਜੇਕਰ ਗੱਲ ਕਰ ਲਈਏ ਤਾਂ ਇਹ ਪੁਰਬ ਦੋ ਪੜ੍ਹਾਵਾਂ ‘ਚ ਮਨਾਇਆ ਜਾਂਦਾ ਹੈ। ਪਹਿਲਾ ਪੜ੍ਹਾਅ ਕੀਰਤਪੁਰ ਸਾਹਿਬ ਵਿਖੇ ਹੁੰਦਾ ਹੈ ਅਤੇ ਦੂਜਾ ਪੜ੍ਹਾਅ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੁੰਦਾ ਹੈ। ਇਸ ਤੋਂ ਪਹਿਲਾਂ ਪੰਜ ਨਗਾਰਿਆਂ ਦੀ ਚੋਟ ‘ਤੇ ਹੋਲੇ ਮਹੱਲੇ ਦੀ ਸ਼ੁਰੂਆਤ ਹੁੰਦੀ ਹੈ।

 

ਹੋਲੇ ਮਹੱਲੇ ਦੇ ਇਸ ਪਾਵਨ ਪੁਰਬ ‘ਤੇ ਆਓ ਪ੍ਰਣ ਕਰੀਏ ਆਪਣੇ ਅੰਦਰ ਬੈਠੇ ਪੰਜ ਵਕਾਰਾਂ ‘ਤੇ ਹੱਲਾ ਬੋਲਦਿਆਂ ਇਨ੍ਹਾਂ ‘ਤੇ ਜਿੱਤ ਪ੍ਰਾਪਤ ਕਰੀਏ। ਅੱਜ ਜਿੱਥੇ ਸਮਾਜ ਅੰਦਰ ਸਿੱਖ ਪੰਥ ਨੂੰ ਆ ਰਹੀਆਂ ਮੁਸ਼ਕਿਲਾਂ ਨਾਲ ਨਜਿੱਠਣ ਲਈ ਤਹੱਈਆ ਕਰਨ ਦੀ ਲੋੜ ਹੈ ਤਾਂ ਨਾਲ ਹੀ ਮਨ ਦੀਆਂ ਮੁਸ਼ਕਿਲਾਂ ਨੂੰ ਵੀ ਸਰ ਕਰਨ ਦੀ ਜਰੂਰਤ ਹੈ।

Share this Article
Leave a comment