ਮੁੱਖ ਸਕੱਤਰ ਦੀ ਅਗਵਾਈ ਹੇਠ ਹੋਈ HMRTC ਬੋਰਡ ਦੀ ਮੀਟਿੰਗ, ਗੁਰੂਗ੍ਰਾਮ ‘ਚ ਰੈਪਿਡ ਮੈਟਰੋ ‘ਚ ਯਾਤਰੀਆਂ ਤੇ ਮਾਲ ‘ਚ ਹੋਇਆ ਵਰਨਣਯੋਗ ਵਾਧਾ

Global Team
3 Min Read

ਚੰਡੀਗੜ੍ਹ: ਰੈਪਿਡ ਮੈਟਰੋ ਰੇਲ ਗੁੜਗਾਓ ਲਿਮੀਟੇਡ (ਆਰਐਮਜੀਐਲ) ਅਤੇ ਰੈਪਿਡ ਮੇਟਰੋ ਰੇਲ ਗੁੜਗਾਂਓ ਸਾਊਥ ਲਿਮੀਟੇਡ (ਆਰਐਮਜੀਐਸਐਲ) ਨੇ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿਚ ਯਾਤਰੀਆਂ ਅਤੇ ਮਾਲ ਵਿਚ ਵਰਨਣਯੋਗ ਵਾਧਾ ਦਰਜ ਕੀਤਾ ਹੈ।

ਇਹ ਗੱਲ ਮੁੱਖ ਸਕੱਤਰ ਟੀਵੀਅੇਸਐਨ ਪ੍ਰਸਾਦ ਨੇ ਅੱਜ ਇੱਥੇ ਹਰਿਆਣਾ ਮਾਸ ਰੈਪਿਡ ਟ੍ਰਾਂਸਪੋਰਟ ਕਾਰਪੋਰੇਸ਼ਨ ਲਿਮੀਟੇਡ ਦੇ ਬੋਰਡ ਦੀ ਮੀਟਿੰਗ ਦੇ ਬਾਅਦ ਕਹੀ।

ਮੁੱਖ ਸਕੱਤਰ ਨੇ ਕਿਹਾ ਕਿ ਅਪ੍ਰੈਲ ਤੋਂ ਜੂਨ, 2024 ਦੌਰਾਨ ਇੰਨ੍ਹਾਂ ਦੋਵਾਂ ਕੰਪਨੀਆਂ ਦੀ ਕੁੱਲ ਆਮਦਨ ਪਿਛਲੇ ਸਾਲ ਦੀ ਇਸੀ ਸਮੇਂ ਦੀ ਤੁਲਣਾ ਵਿਚ 10.49 ਫੀਸਦੀ ਵੱਧ ਕੇ 8.11 ਕਰੋੜ ਰੁਪਏ ਹੋ ਗਈ। ਇਹ ਵਾਧਾ ਸਿੱਧੇ ਤੌਰ ‘ਤੇ ਇਸ ਸਮੇਂ ਦੌਰਾਨ ਯਾਤਰੀਆਂ ਵਿਚ 8.75 ਫੀਸਦੀ ਦਾ ਵਾਧੇ ਦੇ ਕਾਰਨ ਹੋਇਆ ਹੈ। ਰੈਪਿਡ ਮੈਟਰੋ ਨੈਟਵਰਕ ਦੀ ਵਰਤੋ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧੇ ਦੇ ਚਲਦੇ ਅਪ੍ਰੈਲ, ਮਈ ਅਤੇ ਜੂਨ, 2024 ਵਿਚ ਕ੍ਰਮਵਾਰ 12.20 ਲੱਖ, 13.48 ਲੱਖ ਅਤੇ 12.30 ਲੱਖ ਯਾਤਰੀ ਦਰਜ ਕੀਤੇ ਗਏ।

ਮੀਟਿੰਗ ਵਿਚ ਰਾਜ ਦੇ ਅੰਦਰ ਕਨੈਕਟੀਵਿਟੀ ਵਧਾਉਣ ਦੇ ਉਦੇਸ਼ ਨਾਲ ਕਈ ਮੈਟਰੋ ਪਰਿਯੋਜਨਾਵਾਂ ਦੀ ਵੀ ਸਮੀਖਿਆ ਕੀਤੀ ਗਈ। ਗੁਰੁਗ੍ਰਾਮ ਦੇ ਸੈਕਟਰ-56 ਨੂੰ ਪੰਚਗਾਂਓ ਨਾਲ ਜੋੜਨ ਵਾਲੇ ਪ੍ਰਸਤਾਵਿਤ ਮੈਟਰੋ ਲਿੰਕ ਐਕਸਟੇਂਸ਼ਨ ਦੀ ਦੂਰੀ 36 ਕਿਲੋਮੀਟਰ ਹੋਵੇਗੀ ਅਤੇ ਇਸ ਵਿਚ 28 ਏਲੀਵੇਟੇਡ ਸਟੇਸ਼ਨ ਸ਼ਾਮਿਲ ਹੋਣਗੇ। ਇਸ ਦੇ ਲਈ ਰਾਈਟਸ ਲਿਮੀਟੇਡ ਨੇ ਰੂਟ ਅਤੇ ਟ੍ਰਾਂਸਪੋਰਟ ਸਿਸਟਮ ਪਲਾਨ ਨੁੰ ਆਖੀਰੀ ਰੂਪ ਦੇ ਦਿੱਤਾ ਹੈ। ਵਿਸਤਾਰ ਪਰਿਯੋ੧ਨਾ ਰਿਪੋਰਟ ਨੂੰ 31 ਅਗਸਤ, 2024 ਤਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਵਿਸਤਾਰ ਗੁਰੂਗ੍ਰਾਮ ਖੇਤਰ ਵਿਚ ਕਨੈਕਟੀਵਿਟੀ ਵਿਚ ਸੁਧਾਰ ਅਤੇ ਭੀੜਭਾੜ ਨੁੰ ਘੱਟ ਕਰਨ ਦੇ ਉਦੇਸ਼ ਨਾਲ ਡਿਜਾਇਨ ਕੀਤਾ ਗਿਆ ਹੈ।

- Advertisement -

ਉਨ੍ਹਾਂ ਨੇ ਦਸਿਆ ਕਿ ਰਾਜ ਸਰਕਾਰ ਵਲੱਭਗੜ੍ਹ ਤੋਂ ਪਲਵਲ ਤਕ ਮੈਟਰੋ ਲਾਇਨ ਦੇ ਵਿਸਤਾਰ ਵਿਚ ਤੇਜੀ ਲਿਆ ਰਹੀ ਹੈ। ਰਾਈਟਸ ਲਿਮੀਟੇਡ ਨੇ ਤਕਨੀਕੀ ਵਿਵਹਾਰਤਾ ਅਧਿਐਨ ਦੇ ਬਾਅਦ ਆਪਣੀ ਮਸੌਦਾ ਰਿਪੋਰਟ ਪੇਸ਼ ਕਰ ਦਿੱਤੀ ਹੈ। ਆਖੀਰੀ ਰਿਪੋਰਟ ਅਤੇ ਵਿਵਹਾਰਤਾ ਅਧਿਐਨ ਸਤੰਬਰ, 2024 ਤਕ ਸੰਭਾਵਿਤ ਹੈ। ਇਸ ਦੀ ਰਾਈਡਰਸ਼ਿਪ ਅਸੈਸਮੈਂਟ ਰਿਪੋਰਟ ਵੀ ਅਗਸਤ, 2024 ਤਕ ਆਉਣ ਦੀ ਉਮੀਦ ਹੈ। ਇਸੀ ਤਰ੍ਹਾ, ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਦੇ ਸਹਿਯੋਗ ਨਾਲ ਇਕ ਡਬਲ ਡੇਕਰ ਵਾਇਡਕਟ ਸਮੇਤ , ਫਰੀਦਾਬਾਦ ਅਤੇ ਗੁਰੂਗ੍ਰਾਮ ਦੇ ਵਿਚ ਮੈਟਰੋ ਕਨੈਕਟੀਵਿਟੀ ਲਈ ਇਕ ਵਿਵਹਾਰਤਾ ਅਧਿਐਨ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ, ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿਚ ਸ਼ਹਿਰੀ ਗਤੀਸ਼ੀਲਤਾ ਵਧਾਉਣ ਦੇ ਉਦੇਸ਼ ਨਾਲ, ਚੰਡੀਗੜ੍ਹ ਟ੍ਰਾਈਸਿਟੀ ਦੇ ਲਈ ਵਿਆਪਕ ਗਤੀਸ਼ੀਲਤਾ ਯੋਜਨਾ (ਸੀਐਮਪੀ) ਨੂੰ ਮੰਜੂਰੀ ਦੇ ਦਿੱਤੀ ਗਈ ਹੈ। ਇਹ ਏਕੀਕ੍ਰਿਤ ਮਹਾਨਗਰ ਟ੍ਰਾਂਸਪੋਰਟ ਅਥਾਰਿਟੀ (ਯੁਐਮਟੀਏ) ਪ੍ਰਸਤਾਵਾਂ ਦੇ ਲਾਗੂ ਕਰਨ ਦੀ ਦੇਖਰੇਖ ਕਰਣਗੇ। ਇਸ ਦੀ ਵਿਸਤਾਰ ਪਰਿਯੋਜਨਾ ਰਿਪੋਰਟ ਤਿਆਰ ਕਰਨ ਲਈ ਰਾਈਟਸ ਲਿਮੀਟੇਡ ਨੂੰ ਨਿਯੁਕਤ ਕੀਤਾ ਗਿਆ ਹੈ। ਨਵੀਂ ਦਿੱਲੀ ਤੋਂ ਏਮਸ ਅਤੇ ਜਿਲ੍ਹਾ ਝੱਜਰ ਸਥਿਤ ਕੌਮੀ ਕੈਂਸਰ ਸੰਸਥਾਨ, ਬਾਢਸਾ ਤਕ ਮੈਟਰੋ ਕਨੈਕਟੀਵਿਟੀ ਪਰਿਯੋਜਨਾ ਦੇ ਲਈ ਰਾਈਡਰਸ਼ਿਪ ਮੁਲਾਂਕਨ ਰਿਪੋਰਟ 30 ਸਤੰਬਰ, 2024 ਤਕ ਆਉਣ ਦੀ ਸੰਭਾਵਨਾ ਹੈ।

ਮੀਟਿੰਗ ਵਿਚ ਏਸੀਐਸ ਅਨੁਰਾਗ ਰਸਤੋਗੀ, ਏਸੀਐਸ ਅਰੁਣ ਗੁਪਤਾ, ਐਚਐਮਆਰਟੀਸੀ ਬੋਰਡ ਤੋਂ ਚੰਦਰਸ਼ੇਖਰ ਖਰੇ ਸਮੇਤ ਬੋਰਡ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਹੋਏ।

Share this Article
Leave a comment