ਨਵੇਂ ਸਾਲ ਦੀ ਸ਼ੁਰੂਆਤ ਬਾਰੇ ਇਤਿਹਾਸਿਕ ਤੱਥ

TeamGlobalPunjab
4 Min Read

-ਅਵਤਾਰ ਸਿੰਘ

ਨਵਾਂ ਸਾਲ ਗੇਰਗੋਰੀਅਨ ਕੈਲੰਡਰ ਨਾਲ ਸ਼ੁਰੂ ਹੁੰਦਾ ਹੈ। ਨਵੇਂ ਸਾਲ ਦੇ ਜਸ਼ਨ 4000 ਸਾਲ ਪਹਿਲਾਂ 21 ਮਾਰਚ ਨੂੰ ਬੇਬੀਲੋਨ ਵਿੱਚ ਮਨਾਏ ਜਾਂਦੇ ਸਨ ਜੋ ਬਸੰਤ ਰੁਤ ਦੇ ਆਮਦ ਦੀ ਤਾਰੀਕ ਸੀ। ਲੋਕ ਮਾਨਤਾ ਅਨੁਸਾਰ 700 ਈਸਵੀ ਪੂਰਵ ਤੋਂ ਪਹਿਲਾਂ ਸਾਲ ਦੀ ਸ਼ੁਰੂਆਤ ਮਾਰਚ ਤੋਂ ਹੁੰਦੀ ਤੇ ਦਸੰਬਰ (ਕੁੱਲ 10 ਮਹੀਨੇ) ਵਿੱਚ ਖਤਮ ਹੋ ਜਾਂਦੀ ਸੀ। ਫਿਰ ਕਲੈਂਡਰ ਵਿੱਚ ਦੋ ਮਹੀਨੇ ਜਨਵਰੀ ਦਾ ਨਾਂ ਜੇਨਸ ਦੇਵਤਾ ਦੇ ਤੇ ਫਰਵਰੀ ਦਾ ਨਾਂ ਫੇਬਰੂਆ ਦੇਵੀ ਦੇ ਨਾਂ ‘ਤੇ ਜੋੜੇ ਗਏ।

ਇਕ ਵਿਸ਼ੇਸ਼ ਜਾਣਕਾਰੀ ਮੁਤਾਬਿਕ ਸਾਲ ਵਿੱਚ 12 ਮਹੀਨੇ ਹੋਣ ਤੋਂ ਬਾਅਦ ਇਸਨੂੰ ਚੰਦਰਮਾ ਦੇ ਮਹੀਨਿਆਂ ਦੀ ਥਾਂ 365 ਦਿਨਾਂ ਦੇ ਸੂਰਜ ਨੂੰ ਸਾਲ ਦਾ ਅਧਾਰ ਮੰਨਿਆ ਗਿਆ। ਰੋਮ ਦੇਵਤਾ ਮਾਰਸ ਦੇ ਨਾਂ ‘ਤੇ ਮਾਰਚ ਮਹੀਨੇ ਦਾ ਨਾਂ ਪਿਆ। ਦਰਅਸਲ ਮਾਰਸ ਯੁੱਧ ਦਾ ਦੇਵਤਾ ਸੀ ਉਥੋਂ ਦੇ ਲੋਕਾਂ ਦੀ ਮਾਨਤਾ ਸੀ ਕਿ ਮਾਰਸ ਯੁੱਧ ਵਿੱਚ ਅੱਗੇ ਵਧਣ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਮਾਰਚ ਦੀ ਸ਼ੁਰੂਆਤ ਤੋਂ ਹੀ ਸਾਲ ਵੀ ਮਾਰਚ ਮਹੀਨੇ ਤੋਂ ਹੀ ਅੱਗੇ ਵਧਦਾ ਹੈ। ਅਪ੍ਰੈਲ ਜਿਸ ਦਾ ਅਰਥ ਹੈ ਉਦਘਾਟਨ ਕਰਨਾ ਹੁੰਦਾ ਹੈ, ਉਸ ਸਮੇਂ ਬਸੰਤ ਰੁੱਤ ਅਪ੍ਰੈਲ ਵਿੱਚ ਆਉਣ ਕਾਰਨ ਕੁਦਰਤ ਪੁਰਾਣੀ ਛਿਲ ਤੇ ਪੱਤੇ ਤਿਆਗ ਕੇ ਨਵਿਆਂ ਦਾ ਉਦਘਾਟਨ ਕਰਦੀ ਸੀ। ਮਈ ਮਹੀਨੇ ਦਾ ਨਾਂ ਰੋਮਨ ਦੇਵੀ ਮਾਇਆ ‘ਤੇ ਜੂਨ ਮਹੀਨੇ ਦਾ ਜੂਨੋ ਦੇਵੀ ਦੇ ਨਾਂ ‘ਤੇ ਰੱਖਿਆ ਗਿਆ। ਇਸੇ ਤਰ੍ਹਾਂ ਜੁਲਾਈ ਮਹੀਨੇ ਦਾ ਨਾਂ ਕਵਿੰਟਲਿਸ ਦੇ ਨਾਂ ਅਤੇ ਅਗਸਤ ਦਾ ਨਾਂ ਰੋਮਨ ਸਮਰਾਟ ਜੂਲੀਅਸ ਸ਼ੀਜਰ ਦੇ ਨਾਂ ‘ਤੇ ਰੱਖਿਆ ਗਿਆ। ਅਗਸਤ ਤੋਂ ਬਾਅਦ ਵਾਲੇ ਮਹੀਨਿਆਂ ਦੇ ਉਹਨਾਂ ਦੀ ਗਿਣਤੀ ਦੇ ਅਨੁਸਾਰ ਪਏ। ਜਿਵੇਂ ਸਾਲ ਦਾ 7ਵਾਂ ਮਹੀਨਾ ਸਤੰਬਰ, ਅੱਠਵਾਂ ਅਕਤੂਬਰ, ਨੌਵਾਂ ਨਵੰਬਰ ਤੇ ਦਸਵਾਂ ਦਸੰਬਰ।

ਕੈਲੰਡਰ ਵਿੱਚ ਅਪ੍ਰੈਲ, ਜੂਨ, ਸਤੰਬਰ ਤੇ ਨਵੰਬਰ ਮਹੀਨੇ 30 ਦਿਨਾਂ ਦੇ ਅਤੇ ਫਰਵਰੀ ਨੂੰ ਛੱਡ ਕੇ ਬਾਕੀ 31 ਦਿਨਾਂ ਦੇ ਮਹੀਨੇ ਬਣਾਏ ਗਏ। ਸਾਲ ਦਾ ਆਖਰੀ ਮਹੀਨਾ ਫਰਵਰੀ ਦਾ ਹੋਣ ਕਾਰਨ 28 ਦਿਨਾਂ ਦਾ ਰਹਿ ਗਿਆ, ਪੂਰਵ ਵਿਚ ਰੋਮਨ ਯੋਧਾ ਜੂਲੀਅਸ ਸ਼ੀਜਰ ਨੇ ਇਕ ਯੂਨਾਨੀ ਖਗੋਲ ਸ਼ਾਸਤਰੀ ਸੋਸੀਜੀਨਸ ਦੇ ਨਾਲ ਮਿਲ ਕੇ ਕਲੈਂਡਰ ਵਿਚ ਸੁਧਾਰ ਕੀਤੇ। ਜਿਸ ਨੂੰ ਜੂਲੀਅਸ ਦੇ ਨਾਂ ‘ਤੇ ਜੂਲੀਅਸ ਰਿਫਾਰਮਸ ਨਾਲ ਜਾਣਿਆ ਜਾਂਦਾ ਹੈ।

ਸੁਧਾਰਾਂ ਤੋਂ ਬਾਅਦ 1 ਜਨਵਰੀ 45 ਈ ਪੂਰਵ ਵਿਚ ਨਵੇਂ ਕਲੈਂਡਰ (ਭਾਵ ਸਾਲ ) ਦੀ ਸ਼ੁਰੂਆਤ ਜਨਵਰੀ ਮਹੀਨੇ ਤੋਂ ਕੀਤੀ ਗਈ ਪਰ ਈਸਾ ਪੂਰਵ ਈਸਵੀ 46 ਨੂੰ 445 ਦਿਨ ਦਾ ਸਾਲ ਕਰਨਾ ਪਿਆ ਸੀ। ਨਵੇਂ ਸਾਲ ਅਧੀਨ ਇਹ ਮੰਨਿਆ ਗਿਆ ਕਿ ਸੂਰਜ ਸਾਲ ਵਿਚ 365 ਦਿਨ ਅਤੇ 6 ਘੰਟੇ ਹੁੰਦੇ ਹਨ। ਇਸ ਲਈ ਚਾਰ ਸਾਲਾਂ ਵਿੱਚ ਇਕ ਵਧਦੇ ਦਿਨ ਨੂੰ ਫਰਵਰੀ ਮਹੀਨੇ ਦੇ ਨਾਲ (ਲੀਪ ਦਾ ਸਾਲ) ਜੋੜ ਦਿੱਤਾ ਗਿਆ। 1582 ਈ ਵਿੱਚ ਗੈਰਗੋਰੀ ਪੋਪ 13ਵੇਂ ਨੇ ਸਾਲ 365.24 22 ਦਿਨ ਦਾ ਦੱਸਿਆ। ਇਸ ਲਈ ਅਜੋਕੇ ਕਲੈਂਡਰ ਨੂੰ ਗਰੇਗੋਰੀਅਨ ਕਲੈਂਡਰ ਦਾ ਨਾਂ ਦਿਤਾ ਗਿਆ ਹੈ। ਮੁਸਲਮਾਨਾਂ ਦਾ ਹਿਜ਼ਰੀ ਕੈਲੰਡਰ ਹੈ ਜੋ ਚੰਦਰਮਾ ਅਧਾਰਤ ਹੈ ਜਿਸ ਦਾ ਸਾਲ 354 ਦਿਨਾਂ ਦਾ ਹੁੰਦਾ ਹੈ। ਇਹੋ ਵਜ੍ਹਾ ਹੈ ਕਿ ਇਹਨਾਂ ਦੀ ਈਦ ਕਦੀ ਸਰਦੀਆਂ ‘ਚ ਆ ਜਾਂਦੀ ਹੈ ਤੇ ਕਦੀ ਗਰਮੀਆਂ ‘ਚ। ਭਾਵ ਸਾਲ ਸਿਧਾ ਹੀ 11 ਦਿਨ ਛੋਟਾ ਹੁੰਦਾ ਹੈ। ਹਰ 16 1/2 ਸਾਲ ਬਾਅਦ ਸਾਲ ਦਾ ਫਰਕ ਪੂਰੇ 6 ਮਹੀਨੇ ਪੈ ਜਾਂਦਾ ਹੈ। ਭਾਰਤ ਵਿਚ ਕਈ ਕੈਲੰਡਰ ਪ੍ਰਚਲਤ ਹਨ ਤੇ ਪੰਜਾਬ ਵਿਚ ਬਿਕਰਮੀ ਸੰਮਤ ਚਲਦਾ ਹੈ। ਬਿਕ੍ਰਮੀ ਦਾ ਸਾਲ ਸੂਰਜੀ ਸਾਲ ਨਾਲੋਂ 20 ਮਿੰਟ ਵੱਡਾ ਹੈ, (365-6- 8-46)। ਭਾਵ 71 ਸਾਲਾਂ ਬਾਦ ਇਸ ਜੰਤਰੀ ਦਾ ਮੌਸਮੀ ਸਾਲ ਨਾਲੋਂ ਪੂਰੇ ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਭਾਰਤ ਸਰਕਾਰ ਨੇ ਵੀ ਆਜ਼ਾਦੀ ਤੋਂ ਤੁਰੰਤ ਬਾਅਦ ਆਪਣਾ ਕਲੈਂਡਰ ਜਦ ਅਪਣਾਉਣਾ ਚਾਹਿਆ ਤੇ ਬਿਕ੍ਰਮੀ ਸੰਮਤ ਵਿੱਚ ਵੱਡੀਆ ਤਰੁੱਟੀਆਂ ਜਾਣ ਕੇ ਇਸ ਨੂੰ ਮੂਲੋਂ ਰੱਦ ਕਰ ਦਿੱਤਾ।

Share This Article
Leave a Comment