ਮੁੰਬਈ- ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੇ ਪਿਆਰ ਦੇ ਰਿਸ਼ਤੇ ਦੀ ਸ਼ੁਰੂਆਤ ਤਾਂ Bigg Boss ਤੋਂ ਹੋਈ, ਪਰ ਹੌਲੀ-ਹੌਲੀ ਦਰਸ਼ਕਾਂ ਦੇ ਦਿੱਲਾਂ ਦੇ ‘ਚ ਵੀ ਇਹ ਜੋੜੀ ਘਰ ਕਰ ਗਈ। ਜਿਸ ਕਰਕੇ ਹੁਣ ਦਰਸ਼ਕ ਇਨ੍ਹਾਂ ਨੂੰ ਇਕੱਠੇ ਵੇਖਣਾ ਪਸੰਦ ਕਰਦੇ ਹਨ।ਇਸ ਦੇ ਨਾਲ ਹੀ ਇਨ੍ਹਾਂ ਦੀ ਪਰਸਨਲ ਲਾਈਫ ਨਾਲ ਵੀ ਸਾਡੇ ਦਰਸ਼ਕ ਅਪ ਟੂ ਡੇਟ ਰਹਿੰਦੇ ਹਨ। ਜਿਵੇਂ ਕਿ ਹਾਲ ਹੀ ‘ਚ ਆਸਿਮ ਰਿਆਜ਼ ਦੇ ਇੱਕ ਗੀਤ ‘ਚ ਇਸ ਜੋੜੀ ਨੂੰ ਇਕੱਠੇ ਵੇਖਿਆ ਗਿਆ ਸੀ ‘ਤੇ ਹੁਣ ਇੱਕ ਰੋਮਾਂਟਿਕ ਵੀਡੀਓ ‘ਚ ਦੋਵਾਂ ਨੂੰ ਰੋਮਾਂਸ ਕਰਦੇ ਹੋਏ ਦੇਖਿਆ ਜਾ ਰਿਹਾ ਹੈ, ਜੋ ਕੇ ਸੋਸ਼ਲ ਮੀਡਿਆ ਤੇ ਵਾਇਰਲ ਹੋ ਚੁੱਕੀ ਹੈ।
ਹਿਮਾਂਸ਼ੀ ਖੁਰਾਨਾ ਨੇ ਹਾਲ ਹੀ ‘ਚ ਇਸ ਵੀਡੀਓ ਨੂੰ ਆਪਣੇ ਇੰਸਟਾਗਰਾਮ ਹੈਂਡਲ ਤੋਂ ਸ਼ੇਅਰ ਕੀਤਾ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਹਿਮਾਂਸ਼ੀ ਲਿਖਦੀ ਹੈ ਕਿ, ‘ਆਰ ਯੂ ਰੈਡੀ ਫੋਰ ਸੋਂਗ।’
ਤੁਹਾਨੂੰ ਦੱਸ ਦਈਏ ਕੇ ਇਸ ਵੀਡੀਓ ਦੇ ਬੈਕਗਰਾਉਂਡ ‘ਚ ਇੱਕ ਹਿੰਦੀ ਗਾਣਾ ਚੱਲ ਰਿਹਾ ਹੈ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਆਸਿਮ ਦਾ ਕੋਈ ਅਪਕਮਿੰਗਕਵਰ ਸੋਂਗ ਵੀ ਹੋ ਸਕਦਾ।
View this post on Instagram
ਇਸ ਤੋਂ ਪਹਿਲਾਂ ਵੀ ਹਿਮਾਂਸ਼ੀ ਨੂੰ ਆਸਿਮ ਨਾਲ ਸਕਰੀਨ ਸ਼ੇਅਰ ਕਰਦੇ ਹੋਏ ਦੇਖਿਆ ਜਾ ਚੁੱਕਿਆ ਹੈ। ਇਸ ਗੀਤ ਲਈ ਵੀ ਦਰਸ਼ਕ ਬਹੁਤ ਉਤਸ਼ਾਹਿਤ ਨੇ ਅਤੇ ਬੇਸਬਰੀ ਨਾਲ ਇਸ ਗੀਤ ਦੀ ਉਡੀਕ ਕਰ ਰਹੇ ਹਨ।