ਸ਼ਿਮਲਾ : ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਆਉਣ ਦੇ ਖ਼ਦਸ਼ਿਆਂ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਪਹਿਲਾਂ ਤੋਂ ਹੀ ਸਖ਼ਤੀਆਂ ਲਗਾ ਦਿੱਤੀਆਂ ਗਈਆਂ ਹਨ। ਤਿਉਹਾਰਾਂ ਦਾ ਮਹੀਨਾ ਦੇਖਦੇ ਹੋਏ ਜੈਰਾਮ ਠਾਕੁਰ ਸਰਕਾਰ ਵੱਲੋਂ ਨਵੀਂਆਂ ਪਾਬੰਦੀਆਂ 9 ਅਗਸਤ ਤੋਂ ਸ਼ੁਰੂ ਹੋਣਗੀਆਂ ਜੋ ਅਗਸਤ ਤੱਕ ਜਾਰੀ ਰਹਿਣਗੀਆਂ।
ਸਾਵਣ ਅਸ਼ਟਮੀ ਨਰਾਤਿਆਂ ਨੂੰ ਦੇਖਦੇ ਹੋਏ ਸਖ਼ਤੀਆਂ ਲਾਗੂ ਕੀਤੀਆਂ ਗਈਆਂ ਹਨ ਕਿ ਜਿਹੜੇ ਸ਼ਰਧਾਲੂਆਂ ਨੇ ਮਾਸਕ ਨਹੀਂ ਪਾਇਆ ਹੋਵੇਗਾ ਉਨ੍ਹਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਨਹੀਂ ਕਰਵਾਏ ਜਾਣਗੇ। ਇਸ ਨੂੰ ਦੇਖਦੇ ਹੋਏ ਹਿਮਾਚਲ ਸਰਕਾਰ ਨੇ ਸਲੋਗਨ ਜਾਰੀ ਕੀਤਾ ਹੈ ‘ਨੋ ਮਾਸਕ ਨੋ ਦਰਸ਼ਨ’। ਇਸ ਤੋਂ ਇਲਾਵਾ ਸਰੀਰਕ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਕੀਤਾ ਗਿਆ ਹੈ ਹਰ ਥਾਂ ਸੈਨੇਟਾਈਜੇਸਨ ਦਾ ਕੰਮ ਜ਼ਰੂਰੀ ਕਰ ਦਿੱਤਾ ਗਿਆ।
ਬਾਹਰੀ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਹਿਮਾਚਲ ‘ਚ ਤਾਂ ਹੀ ਐਂਟਰੀ ਮਿਲੇਗੀ ਜੇਕਰ ਉਨ੍ਹਾਂ ਕੋਲ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਹੋਵੇਗੀ ਜਾਂ ਇਸ ਤੋਂ ਇਲਾਵਾ ਕੋਰੋਨਾ ਦੀ ਪਹਿਲੀ ਡੋਜ਼ ਲਗਾਈ ਹੋਵੇਗੀ।