ਮੌਤ ਦੇ ਮੂੰਹ ‘ਚੋਂ ਵਾਪਸ ਆਈ ਪਰਬਤਾਰੋਹੀ ਬਲਜੀਤ ਕੌਰ

Prabhjot Kaur
2 Min Read

ਸ਼ਿਮਲਾ: ਹਿਮਾਚਲ ਦੀ ਧੀ ਤੇ ਪਰਬਤਾਰੋਹੀ ਬਲਜੀਤ ਕੌਰ (Baljeet Kaur) ਨੂੰ ਮਾਊਂਟ ਅੰਨਪੂਰਨਾ ਚੋਟੀ ਤੋਂ ਰੈਕਿਊ ਕਰ ਲਿਆ ਗਿਆ ਹੈ। ਹਿਮਾਚਲ ਦੇ ਸੋਲਨ ਜ਼ਿਲ੍ਹੇ ਦੀ ਰਹਿਣ ਵਾਲੀ ਬਲਜੀਤ ਕੌਰ ਨੂੰ ਹੈਲੀਕਾਪਟਰ ਰਾਹੀਂ ਅੰਨਪੂਰਨਾ ਬੇਸ ਕੈਂਪ ਲਿਆਂਦਾ ਗਿਆ ਜਿੱਥੋਂ ਮੈਡੀਕਲ ਜਾਂਚ ਲਈ ਉਨ੍ਹਾਂ ਨੂੰ ਕਾਠਮੰਡੂ ਦੇ ਹਸਪਤਾਲ ਲਿਜਾਇਆ ਜਾਵੇਗਾ।

ਪਾਇਨੀਅਰ ਐਡਵੈਂਚਰ (Pioneer Adventure) ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ, ‘ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬਲਜੀਤ ਕੌਰ ਨੂੰ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਅੰਨਪੂਰਨਾ ਬੇਸ ਕੈਂਪ (Annapurna Base Camp) ਪਹੁੰਚਾਇਆ ਗਿਆ ਹੈ। ਜਲਦੀ ਹੀ ਉਸ ਨੂੰ ਡਾਕਟਰੀ ਜਾਂਚ ਲਈ ਕਾਠਮੰਡੂ ਵਾਪਸ ਲਿਜਾਇਆ ਜਾਵੇਗਾ। ਅਸੀਂ ਬਲਜੀਤ ਕੌਰ ਦੀ ਤਾਕਤ, ਸਾਹਸ ਅਤੇ ਦ੍ਰਿੜ ਇਰਾਦੇ ਦੀ ਪ੍ਰਸ਼ੰਸਾ ਕੀਤੇ ਬਗੈਰ ਨਹੀਂ ਰਹਿ ਸਕਦੇ।’

‘ਇਸ ਤੋਂ ਅੱਗੇ ਉਹਨਾਂ ਨੇ ਲਿਖਿਆ ਕਿ ਅਸੀਂ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਪ੍ਰਸ਼ੰਸਾ ਕਰਦੇ ਹਾਂ ਅਤੇ ਉਹ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਅਸੀਂ ਪਾਇਨੀਅਰ ਐਡਵੈਂਚਰ ਟੀਮ ਦੇ ਸਾਰੇ ਮੈਂਬਰਾਂ ਦੇ ਨਾਲ-ਨਾਲ ਹੈਲੀਕਾਪਟਰ ਬਚਾਅ ਅਤੇ ਸਾਰੇ ਅੰਨਪੂਰਨਾ ਮੁਹਿੰਮ ਦੇ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਸਫਲ ਬਚਾਅ ਮਿਸ਼ਨ ਵਿੱਚ ਮਦਦ ਕੀਤੀ। ਅਸੀਂ ਬਲਜੀਤ ਦੀ ਜਲਦੀ ਅਤੇ ਪੂਰੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।’

- Advertisement -

ਦੱਸਣਯੋਗ ਹੈ ਕਿ ਬਲਜੀਤ ਕੌਰ ਦੇ ਲਾਪਤਾ ਹੋਣ ਦੀ ਸੂਚਨਾ ਮੰਗਲਵਾਰ ਸਵੇਰੇ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਅੰਨਪੂਰਨਾ ਚੋਟੀ ਤੋਂ ਵਾਪਸ ਆਉਂਦੇ ਸਮੇਂ ਬਲਜੀਤ ਕੌਰ ਨੂੰ ਆਕਸੀਜਨ ਦੀ ਕਮੀ ਹੋ ਗਈ। ਅੰਨਪੂਰਨਾ ਦੁਨੀਆ ਦੀ 10ਵੀਂ ਸਭ ਤੋਂ ਉੱਚੀ ਚੋਟੀ ਹੈ, ਜੋ ਨੇਪਾਲ ਦੇ ਕਾਠਮੰਡੂ ਖੇਤਰ ਵਿੱਚ ਸਥਿਤ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment