ਸ਼ਿਮਲਾ: ਕੋਰੋਨਾ ਸੰਕਰਮਿਤ ਮ੍ਰਿਤਕ ਵਿਅਕਤੀ ਦੇ ਸੰਪਰਕ ਵਿੱਚ ਆਉਣ ਦੇ ਚਲਦੇ ਡੀਜੀਪੀ ਹਿਮਾਚਲ ਸੰਜੈ ਕੁੰਡੂ ਹੋਮ ਕੁਆਰੰਟੀਨ ਹੋ ਗਏ ਹਨ। ਉੱਥੇ ਹੀ, ਪੁਲਿਸ ਹੈਡਕੁਆਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਕੁੰਡੂ ਨੇ ਡੀਜੀਪੀ ਬਣਨ ਤੋਂ ਬਾਅਦ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਨੂੰ ਵਧਾਈ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪੁਲਿਸ ਹੈਡਕੁਆਟਰ ਪੁੱਜੇ ਸਨ।
ਇਨ੍ਹਾਂ ਵਿੱਚ ਦਿੱਲੀ ਤੋਂ ਇੱਕ ਜੂਨ ਨੂੰ ਆਏ ਇੱਕ ਵਿਅਕਤੀ ਨੇ ਵੀ ਕੁੰਡੂ ਨਾਲ ਮੁਲਾਕਾਤ ਕੀਤੀ ਸੀ। ਸੂਤਰਾਂ ਅਨੁਸਾਰ ਇਹ ਮੁਲਾਕਾਤ ਸਿਰਫ ਦੋ ਮਿੰਟ ਦੀ ਸੀ ਅਤੇ ਇਸ ਦੌਰਾਨ ਸਮਾਜਿਕ ਦੂਰੀ ਦਾ ਪੂਰਾ ਪਾਲਣ ਕੀਤਾ ਗਿਆ ਪਰ ਬਾਅਦ ਵਿੱਚ ਇਹੀ ਵਿਅਕਤੀ ਕੋਰੋਨਾ ਪਾਜ਼ਿਟਿਵ ਨਿਕਲਿਆ ਅਤੇ ਦੋ ਦਿਨ ਪਹਿਲਾਂ ਦਿੱਲੀ ਵਿੱਚ ਇਸਦੀ ਮੌਤ ਹੋ ਗਈ।
ਇਸ ਦੀ ਜਾਣਕਾਰੀ ਮੰਗਲਵਾਰ ਨੂੰ ਮ੍ਰਿਤਕ ਦੇ ਬੇਟੇ ਨੇ ਡੀਪੀਜੀ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਹੈਡਕੁਆਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਨਾਂ ਕਿਸੇ ਨੂੰ ਅੰਦਰ ਜਾਣ ਅਤੇ ਨਾਂ ਬਾਹਰ ਆਉਣ ਦੀ ਆਗਿਆ ਹੈ। ਉਥੇ ਹੀ ਡੀਜੀਪੀ ਸੰਜੈ ਕੁੰਡੂ ਹੋਮ ਕੁਆਰੰਟੀਨ ਹੋ ਗਏ ਹਨ। ਪੁਲਿਸ ਹੈਡਕੁਆਟਰ ਵਿੱਚ ਡੀਜੀਪੀ ਦੇ ਸਟਾਫ ਦੇ ਨਾਲ 28 ਲੋਕਾਂ ਦੇ ਸੈਂਪਲ ਲੈ ਲਏ ਗਏ ਹਨ।