ਸਾਬਕਾ ਪ੍ਰਧਾਨ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਕੋਰੋਨਾ ਨੂੰ ਹਰਾ ਕੇ ਪਰਤੇ ਘਰ

TeamGlobalPunjab
1 Min Read

ਨਵੀਂ ਦਿੱਲੀ :- ਸਾਬਕਾ ਪ੍ਰਧਾਨ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਮਨਮੋਹਨ ਸਿੰਘ ਨੂੰ ਏਮਜ਼ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮਨਮੋਹਨ ਸਿੰਘ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੀ ਲਪੇਟ ’ਚ ਆ ਗਏ ਸਨ, ਜਿਸ ਕਰਕੇ ਉਨ੍ਹਾਂ ਨੂੰ ਏਮਜ਼ ’ਚ 19 ਅਪ੍ਰੈਲ ਨੂੰ ਭਰਤੀ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਦੀ ਤਬੀਅਤ ਠੀਕ ਹੈ ਤੇ ਉਹ ਕੋਰੋਨਾ ਸੰਕ੍ਰਮਣ ਤੋਂ ਬਾਹਰ ਆ ਚੁੱਕੇ ਹਨ।

ਦੱਸ ਦੇਈਏ ਕਿ ਸਾਬਕਾ ਮਨਮੋਹਨ ਸਿੰਘ ਦੀ ਉਮਰ 88 ਸਾਲ ਹੈ। ਸਾਬਕਾ ਪੀਐੱਮ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜਾਂ ਲੈ ਲਈਆਂ ਹਨ। ਇਸਤੋਂ ਬਾਅਦ ਵੀ ਉਨ੍ਹਾਂ ਨੂੰ ਕੋਵਿਡ ਹੋਇਆ। ਉਨ੍ਹਾਂ ਨੂੰ ਸ਼ੂਗਰ ਦੀ ਵੀ ਬਿਮਾਰੀ ਹੈ। ਡਾਕਟਰ ਮਨਮੋਹਨ ਸਿੰਘ ਦੀਆਂ ਦੋ ਬਾਈਪਾਸ ਸਰਜਰੀਆਂ ਵੀ ਹੋ ਚੁੱਕੀਆਂ ਹਨ।

ਜ਼ਿਕਰਯੋਗ ਹੈ ਕਿ 1990 ’ਚ ਉਨ੍ਹਾਂ ਦੀ ਪਹਿਲੀ ਸਰਜਰੀ ਯੂਨਾਈਟਿਡ ਕਿੰਗਡਮ ’ਚ ਹੋਈ ਸੀ ਤੇ 2004 ’ਚ ਉਨ੍ਹਾਂ ਦੀ ਏਸਕਾਰਟ ਹਸਪਤਾਲ ’ਚ ੲੰਜਿਓਪਲਾਸਟੀ ਕੀਤੀ ਗਈ ਸੀ। 2009 ’ਚ ਏਮਜ਼ ’ਚ ਉਨ੍ਹਾਂ ਦੀ ਦੂਸਰੀ ਬਾਈਪਾਸ ਸਰਜਰੀ ਹੋਈ ਸੀ।

TAGGED: ,
Share this Article
Leave a comment