ਬੀ.ਸੀ: ਬੀ.ਸੀ ‘ਚ ਪਹਿਲਾਂ 40 ਤੋਂ ਵਧ ਉਮਰ ਦੇ ਵਿਅਕਤੀ ਕੋਵਿਡ 19 ਵੈਕਸੀਨ ਲੈ ਰਹੇ ਸਨ। ਹੁਣ ਨੌਜਵਾਨਾਂ ਦੀ ਵੀ ਉਡੀਕ ਖ਼ਤਮ ਹੋਣ ਵਾਲੀ ਹੈ। ਉਹ ਵੀ ਜਲਦ ਟੀਕਾ ਲਗਵਾਉਣ ਲਈ ਬੁਕਿੰਗ ਕਰ ਸਕਦੇ ਹਨ।
ਸੂਬੇ ਦਾ ਕਹਿਣਾ ਹੈ ਕਿ ਸਵੇਰੇ 7 ਵਜੇ ਐਤਵਾਰ ਨੂੰ, 18 ਅਤੇ ਇਸ ਤੋਂ ਵੱਧ ਉਮਰ ਦੇ ਲੋਕ ਆਪਣੀ ਸ਼ਾਟ ਬੁੱਕ ਕਰ ਸਕਦੇ ਹਨ। ਇਸਦਾ ਅਰਥ ਹੈ ਕਿ ਕੁਝ ਹਾਈ ਸਕੂਲ ਵਿਦਿਆਰਥੀਆਂ ਦੀ ਉਡੀਕ ਲਗਭਗ ਖਤਮ ਹੋ ਗਈ ਹੈ। ਜੋ ਆਪਣੀ ਜੈਬ ਲੈਣ ਦੀ ਉਡੀਕ ਕਰ ਰਹੇ ਸਨ।
BC is moving forward on vaccine bookings this weekend. pic.twitter.com/gyYJmFNTyG
— Adrian Dix (@adriandix) May 13, 2021
ਬ੍ਰਿਟਿਸ਼ ਕੋਲੰਬੀਆ ਵਿੱਚ ਸ਼ੁੱਕਰਵਾਰ ਨੂੰ ਤਕਰੀਬਨ ਦੋ ਮਹੀਨਿਆਂ ਵਿੱਚ ਪਹਿਲੀ ਵਾਰ 500 ਤੋਂ ਵੀ ਘੱਟ ਕੋਵਿਡ 19 ਦੇ ਕੇਸ ਸਾਹਮਣੇ ਆਏ ਹਨ। ਇੱਕ ਬਿਆਨ ਵਿੱਚ ਸਿਹਤ ਅਧਿਕਾਰੀਆਂ ਨੇ 494 ਨਵੇਂ ਕੇਸਾਂ ਅਤੇ ਦੋ ਮੌਤਾਂ ਦੀ ਰਿਪੋਰਟ ਕੀਤੀ।