ਜਬਲਪੁਰ: ਦੇਸ਼ ਅੰਦਰ ਚੋਰੀ ਲੁੱਟ ਖੋਹ ਦੀਆਂ ਘਟਨਾਵਾਂ ਹਰ ਦਿਨ ਸਾਹਮਣੇ ਆਉਂਦੀਆਂ ਹਨ। ਇਨ੍ਹਾਂ ਚੋਰੀਆਂ ਦੇ ਕਿੱਸੇ ਵੀ ਅਜੀਬੋ ਗਰੀਬ ਹੁੰਦੇ ਹਨ। ਤਾਜਾ ਮਾਮਲਾ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਥੇ ਘਟਨਾ ਨੂੰ ਅੰਜ਼ਾਮ ਵੀਆਈਪੀ ਚੋਰ ਨੇ ਦਿੱਤਾ ਹੈ। ਜਾਣਕਾਰੀ ਮੁਤਾਬਿਕ ਚੋਰ ਲਗਜ਼ਰੀ ਕਾਰ *ਚ ਮੰਦਰ ਪਹੁੰਚਦਾ ਹੈ ਅਤੇ ਫਿਰ ਮੂੰਹ *ਤੇ ਮਾਸਕ ਪਾ ਕੇ ਮੰਦਰ *ਚ ਦਾਖਲ ਹੋ ਕੇ ਮੰਦਰ ਦੀ ਗੋਲਕ ਚੁੱਕ ਕੇ ਲੈ ਜਾਂਦਾ ਹੈ।
ਦਰਅਸਲ ਇਹ ਪੂਰਾ ਮਾਮਲਾ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲੇ ਦੇ ਥਾਣਾ ਬਰੇਲਾ ਦੇ ਕੋਲ ਗੌੜ ਚੌਕੀ ਸਥਿਤ ਸਾਲੀਵਾੜਾ ਦੇ ਹਨੂੰਮਾਨ ਮੰਦਿਰ ਦਾ ਹੈ। ਜਿੱਥੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਜਦੋਂ ਹਰ ਕੋਈ ਪਰਿਵਾਰ ਸਮੇਤ ਲਕਸ਼ਮੀ ਪੂਜਾ ਕਰ ਰਿਹਾ ਸੀ ਤਾਂ ਚੋਰ ਨੇ ਘਟਨਾ ਨੂੰ ਅੰਜ਼ਾਮ ਦਿੱਤਾ। ਚੋਰ ਨੂੰ ਭਗਵਾਨ ਦੀ ਇੰਨੀ ਸ਼ਰਧਾ ਸੀ ਕਿ ਮੰਦਿਰ ਵਿਚ ਪਹੁੰਚੇ ਚੋਰ ਨੇ ਪਹਿਲਾਂ ਮੰਦਰ ਦੇ ਬਾਹਰ ਆਪਣੀ ਜੁੱਤੀ ਲਾਹ ਲਈ ਅਤੇ ਫਿਰ ਮੰਦਰ ਦੇ ਅੰਦਰ ਵੜ ਗਿਆ। ਦਰਵਾਜ਼ੇ *ਤੇ ਪਹੁੰਚ ਕੇ ਹੱਥ ਜ਼ੋੜ ਕੇ ਕੰਨ ਫੜ ਕੇ ਭਗਵਾਨ ਤੋਂ ਮੁਆਫੀ ਮੰਗੀ ਅਤੇ ਉਸ ਤੋਂ ਬਾਅਦ ਮੰਦਰ *ਚ ਰੱਖੀ ਦਾਨਪੇਟੀ *ਚ ਚੁੱਕ ਕੇ ਲੈ ਗਿਆ। ਇਹ ਸਾਰੀ ਘਟਨਾ ਮੰਦਰ *ਚ ਲੱਗੇ ਸੀਸੀਟੀਵੀ ਕੈਮਰੇ *ਚ ਕੈਦ ਹੋ ਗਈ। ਜਿਸ *ਚ ਕਾਰ *ਚ ਵੀਆਈਪੀ ਚੋਰ ਨਿਡਰ ਹੋ ਕੇ ਮੰਦਰ *ਚੋਂ ਦਾਨ ਬਾਕਸ ਨੂੰ ਉਡਾਉਂਦੇ ਨਜ਼ਰ ਆ ਰਿਹਾ ਹੈ।