ਚੰਡੀਗੜ੍ਹ (ਬਿੰਦੂ ਸਿੰਘ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਾਹਨੇਕੇ ਤੋਂ ਰੁੜਕੇ ਕਲਾਂ ਦੀ ਸੜਕ ਕਿਨਾਰੇ ਦਰੱਖਤਾਂ ਨੂੰ ਕੱਟਣ ਤੇ ਰੋਕ ਲਾ ਦਿੱਤੀ ਹੈ ।
ਹਾਈ ਕੋਰਟ ਨੇ ਇਹ ਫ਼ੈਸਲਾ ਸੜਕ ਚੌੜੀ ਕੀਤੇ ਜਾਣ ਲਈ ਕੱਟੇ ਜਾਣ ਵਾਲੇ ਦਰੱਖਤਾਂ ਨੂੰ ਲੈ ਕੇ ਸੁਣਾਇਆ ਤੇ ਕਿਹਾ ਕਿ ਵਕਤ ਆ ਗਿਆ ਹੈ ਵਾਤਾਵਰਣ ਨੂੰ ਬਚਾਉਣ ਦਾ ਤੇ ਇਸ ਕਰ ਕੇ ਜੇਕਰ ਦਰੱਖਤ ਸੜਕ ਚੌੜਾ ਕਰਨ ਦੇ ‘ਚ ਰੁਕਾਵਟ ਬਣਦੇ ਹਨ ਤੇ ਸੜਕ ਬਣਾਉਣ ਸਬੰਧੀ ਯੋਜਨਾ ਨੂੰ ਬਦਲਣ ਦੀ ਲੋੜ ਹੈ ।
ਇਸ ਮਾਮਲੇ ਵਿਚ ਸਮਾਜਿਕ ਚੇਤਨਾ ਲਹਿਰ ਦੇ ਗੁਰਸੇਵਕ ਸਿੰਘ ਧੌਲਾ, ਸਮਾਜ ਸੇਵੀ ਗੁਰਪ੍ਰੀਤ ਸਿੰਘ ਕਾਨ ਕਾਹਨੇ ਕੇ ਤੇ ਕੁਝ ਹੋਰ ਲੋਕਾਂ ਨੇ ਮਿਲ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਇਕ PIL ਪਾਈ ਸੀ । ਹਾਈ ਕੋਰਟ ‘ਚ ਦਰਖਾਸਤ ਦੇਣ ਵਾਲੇ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਠੇਕੇਦਾਰ ਪ੍ਰਸ਼ਾਸਨ ਨਾਲ ਮਿਲ ਕੇ ਦੱਸ ਫੁੱਟ ਚੌੜੀ ਸੜਕ ਨੂੰ ਅਠਾਰਾਂ ਫੁੱਟ ਚੌੜੀ ਸੜਕ ਕਰਨ ਲਈ ਦਰੱਖਤਾਂ ਦੀ ਕਟਾਈ ਕਰ ਰਹੇ ਸਨ ।
ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਦਰੱਖਤਾਂ ਦੀ ਕਟਾਈ ਤੇ ਰੋਕ ਲਾ ਦਿੱਤੀ ਹੈ।