ਕੋਰੋਨਾ ਦੇ ਇਹ ਨਵੇਂ ਲੱਛਣ ਮਰੀਜ਼ਾਂ ਦੇ ਨਾਲ-ਨਾਲ ਡਾਕਟਰਾਂ ਨੂੰ ਵੀ ਕਰ ਰਹੇ ਪਰੇਸ਼ਾਨ

TeamGlobalPunjab
3 Min Read

ਨਿਊਜ਼ ਡੈਸਕ: ਕੋਰੋਨਾ ਦੀ ਦੂਜੀ ਲਹਿਰ ਕਹਿਰ ਬਣ ਚੁੱਕੀ ਹੈ। ਦੁਨੀਆ ‘ਚ ਨਾ ਸਿਰਫ ਕੋਰੋਨਾ ਮਰੀਜ਼ਾਂ ਦਾ ਅੰਕੜਾ ਵਧ ਰਿਹਾ ਹੈ, ਸਗੋਂ ਇਹ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ। ਸਭ ਤੋਂ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਲੋਕ ਕੋਰੋਨਾ ਨੂੰ ਜਿੰਨਾ ਪਹਿਚਾਣਦੇ ਸੀ, ਉਹ ਕਾਫ਼ੀ ਨਹੀਂ ਹੈ। ਇਸ ਦਾ ਰੂਪ ਬਹੁਤ ਬਦਲ ਚੁੱਕਿਆ ਹੈ ਯਾਨੀ ਹੁਣ ਤੱਕ ਅਸੀਂ ਜਿਹੜੇ ਲੱਛਣਾਂ ਤੋਂ ਕੋਰੋਨਾ ਹੋਣ ਦਾ ਹਿਸਾਬ ਲਗਾਉਂਦੇ ਸੀ। ਉਸ ਤੋਂ ਅਲੱਗ ਕਈ ਅਜਿਹੇ ਲੱਛਣ ਸਾਹਮਣੇ ਆਉਣ ਲੱਗੇ ਹਨ ਜੋ ਹੋਰ ਗੰਭੀਰ ਬਿਮਾਰੀਆਂ ‘ਚ ਦੇਖਣ ਨੂੰ ਮਿਲਦੇ ਸਨ। ਇਨ੍ਹਾਂ ਲੱਛਣਾਂ ਨਾਲ ਨਾਂ ਸਿਰਫ਼ ਮਰੀਜ਼ ਸਗੋਂ ਇਲਾਜ ਕਰਨ ਵਾਲੇ ਡਾਕਟਰ ਵੀ ਪਰੇਸ਼ਾਨ ਹਨ।

ਮਾਹਰਾਂ ਅਨੁਸਾਰ ਮਰੀਜ਼ਾਂ ਦੇ ਲੱਛਣ ਲਗਾਤਾਰ ਬਦਲ ਰਹੇ ਹਨ ਪਹਿਲੀ ਲਹਿਰ ਵਿਚ ਕਈ ਲੱਛਣ ਅਜਿਹੇ ਸਨ ਜੋ ਕਲਾਸਿਕ ਸਿਮਟਮ ਦੀ ਸ਼੍ਰੇਣੀ ਵਿੱਚ ਸਨ। ਜਿਵੇਂ ਸਰਦੀ, ਬੁਖਾਰ, ਸਰੀਰ ‘ਚ ਦਰਦ, ਸਾਹ ਲੈਣ ‘ਚ ਪਰੇਸ਼ਾਨੀ, ਬੇਚੈਨੀ, ਥਕਾਵਟ ਅਤੇ ਸਵਾਦ ਖ਼ਤਮ ਹੋ ਜਾਣਾ। ਉੱਥੇ ਹੀ ਦੂਜੀ ਲਹਿਰ ਦੇ ਲੱਛਣਾਂ ਵਿਚ ਇਹ ਤਾਂ ਹੈ ਹੀ, ਇਨ੍ਹਾਂ ਤੋਂ ਇਲਾਵਾ ਮੂੰਹ, ਅੱਖ, ਕੰਨ, ਪੇਟ ਅਤੇ ਦਿਮਾਗ ਨਾਲ ਜੁੜੇ ਲੱਛਣ ਵੀ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਕਈ ਲੱਛਣ ਤਾਂ ਅਚਾਨਕ ਸਾਹਮਣੇ ਆਉਂਦੇ ਹਨ। ਇਸ ਕਾਰਨ ਮਰੀਜ਼ ਇਸ ਨੂੰ ਕੋਰੋਨਾ ਨਾਂ ਮੰਨ ਕੇ ਆਮ ਬਿਮਾਰੀ ਸਮਝਦੇ ਹਨ ਅਤੇ ਕੋਰੋਨਾ ਫੈਲਦਾ ਜਾ ਰਿਹਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਨਵਾਂ ਵੇਰੀਐਂਟ ਸਰੀਰ ‘ਤੇ ਵੱਖ-ਵੱਖ ਤਰੀਕੇ ਨਾਲ ਹਮਲਾ ਕਰ ਰਿਹਾ ਹੈ। ਇਹ ਬਹੁਤ ਜਲਦੀ ਸਾਹ ਪ੍ਰਣਾਲੀ ‘ਤੇ ਕਬਜ਼ਾ ਕਰ ਲੈਂਦਾ ਹੈ। ਇਸ ਨਾਲ ਸਿਰ ਦਰਦ ਵਰਗੀਆਂ ਸਮੱਸਿਆਵਾਂ ਵੀ ਨਜ਼ਰ ਆ ਰਹੀਆਂ ਹਨ ਜੋ ਕਿ ਪਹਿਲਾਂ ਨਹੀਂ ਸਨ।

- Advertisement -

ਕਿਹੜੇ ਨੇ ਨਵੇਂ ਲੱਛਣ

ਕਈ ਮਰੀਜ਼ਾਂ ਵਿਚ ਪਾਇਆ ਗਿਆ ਹੈ ਕਿ ਉਨ੍ਹਾਂ ਦੇ ਕੰਨਾਂ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਹੈ ਤੇ ਕੰਨਾਂ ‘ਚ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ। ਉੱਥੇ ਹੀ ਲੰਮੇ ਸਮੇਂ ਤੱਕ ਕੋਰੋਨਾ ਬਿਮਾਰੀ ਨਾਲ ਲੜਨ ਵਾਲੇ ਵਿਅਕਤੀਆਂ ਦੀ ਯਾਦਦਾਸ਼ਤ ‘ਚ ਕਮਜ਼ੋਰੀ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕੋਰੋਨਾ ਦੇ ਨਵੇਂ ਲੱਛਣਾਂ ‘ਚ ਮੂੰਹ ਦੇ ਅੰਦਰ ਵੀ ਬਦਲਾਅ ਦੇਖੇ ਜਾ ਰਹੇ ਹਨ, ਜਿਵੇਂ ਕਿ ਮੂੰਹ ਤੇ ਬੁੱਲ੍ਹ ਸੁੱਕਣਾ, ਮੂੰਹ ‘ਚ ਜ਼ਖਮ ਤੇ ਇਸ ਤੋਂ ਇਲਾਵਾ ਜੀਭ ‘ਤੇ ਜਲਣ ਮਹਿਸੂਸ ਕਰਨਾ।

ਇਸ ਦੇ ਨਾਲ ਹੀ ਅੱਖਾਂ ਦਾ ਲਾਲ ਹੋਣਾ ਵੀ ਕੋਰੋਨਾ ਦਾ ਨਵਾਂ ਲੱਛਣ ਮੰਨਿਆ ਜਾ ਰਿਹਾ ਹੈ। ਇਕ ਸਟੱਡੀ ਵਿੱਚ ਪਾਇਆ ਗਿਆ ਹੈ ਕਿ ਮਰੀਜ਼ਾਂ ਦੀਆਂ ਅੱਖਾਂ ‘ਚ ਪਾਣੀ ਆਉਣਾ , ਲਾਲ ਹੋ ਜਾਣਾ ਜਾਂ ਜਲਣ ਹੋਣ ਲੱਗ ਜਾਂਦੀ ਹੈ।

Share this Article
Leave a comment