ਰਾਂਚੀ: ਝਾਰਖੰਡ ਵਿਧਾਨਸਭਾ ਦੀ ਸਾਰI 81 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ ਅਤੇ ਰਾਜ ਵਿੱਚ ਝਾਰਖੰਡ ਮੁਕਤੀ ਮੋਰਚਾ ( ਜੇਐਮਐਮ ) ਦੀ ਅਗਵਾਈ ਵਿੱਚ ਮਹਾਂ ਗੱਠਜੋੜ ਨੇ 47 ਸੀਟਾਂ ਜਿੱਤ ਕੇ ਬਹੁਮਤ ਪ੍ਰਾਪਤ ਕਰ ਲਈ।
ਝਾਰਖੰਡ ਵਿਧਾਨਸਭਾ ਦੀ 81 ਸੀਟਾਂ ਲਈ 30 ਨਵੰਬਰ ਤੋਂ ਸ਼ੁਰੂ ਹੋ ਕੇ 20 ਦਸੰਬਰ ਤੱਕ ਪੰਜ ਪੜਾਅ ਵਿੱਚ ਚੋਣਾਂ ਹੋਈਆਂ ਸਨ। ਇਨ੍ਹਾਂ ਚੋਣਾਂ ਵਿੱਚ ਬੀਜੇਪੀ ਨੂੰ ਸਿਰਫ 25 ਸੀਟਾਂ ਮਿਲੀ ਹਨ, ਉਥੇ ਹੀ ਵਿਰੋਧੀ ਗੱਠਜੋੜ ਨੂੰ ਕੁੱਲ 47 ਸੀਟਾਂ ਪ੍ਰਾਪਤ ਹੋਈ।
ਝਾਰਖੰਡ ਮੁਕਤੀ ਮੋਰਚੇ ਦੇ ਕਾਰਜਕਾਰੀ ਪ੍ਰਧਾਨ ਅਤੇ ਰਾਜ ਵਿਧਾਨਸਭਾ ਚੋਣਾਂ ਵਿੱਚ ਜੇਤੂ ਵਿਰੋਧੀ ਗੱਠਜੋੜ ਦੇ ਆਗੂ ਹੇਮੰਤ ਸੋਰੇਨ ਆਪਣੇ ਮੰਤਰੀ ਮੰਡਲ ਨਾਲ 27 ਦਸੰਬਰ ਨੂੰ ਰਾਂਚੀ ਦੇ ਮੋਰਹਾਬਾਦੀ ਮੈਦਾਨ ਵਿੱਚ ਸਹੁੰ ਚੁੱਕਣਗੇ।