ਅਮਰੀਕਾ ਦੀ ਪ੍ਰਸਿੱਧ ਲੇਖਿਕਾ ਹੈਲਨ ਕੈਲਰ – ਨੇਤਰਹੀਣਾਂ ਲਈ ਪ੍ਰੇਰਨਾ ਸਰੋਤ

TeamGlobalPunjab
3 Min Read

-ਅਵਤਾਰ ਸਿੰਘ

ਹੈਲਨ ਐਡਮਜ਼ ਕੈਲਰ ਇੱਕ ਅਮਰੀਕੀ ਲੇਖਿਕਾ, ਸਿਆਸਤਦਾਨ ਅਤੇ ਅਧਿਆਪਕਾ ਸੀ। ਉਹ ਪਹਿਲੀ ਬਹਿਰੀ ਅਤੇ ਨੇਤਰਹੀਣ ਮਹਿਲਾ ਸੀ ਜਿਸ ਨੇ ਬੀ.ਏ. ਦੀ ਡਿਗਰੀ ਹਾਸਲ ਕੀਤੀ ਹੋਵੇ।

ਹੈਲਨ ਦੀ ਅਧਿਆਪਕ ਐਨੀ ਸੂਲੀਵੈਨ ਨੇ ਭਾਸ਼ਾ ਨਾ ਹੋਣ ਦੀ ਰੁਕਾਵਟ ਨੂੰ ਤੋੜਿਆ ਅਤੇ ਲੜਕੀ ਨੂੰ ਸੰਚਾਰ ਕਰਨਾ ਸਿਖਾਇਆ, ਇਹ ਸਭ ‘ਦਿ ਮਿਰੇਕਲ ਵਰਕਰ’ ਨਾਟਕ ਅਤੇ ਫ਼ਿਲਮ ਵਿੱਚ ਪੇਸ਼ ਕੀਤਾ ਗਿਆ ਹੈ। ਉਸਦਾ ਜਨਮ ਦਿਨ 27 ਜੂਨ ਸੰਯੁਕਤ ਰਾਜ ਦੇ ਪੈਨਸਿਲਵੇਨੀਆ ਰਾਜ ਵਿੱਚ ਹੈਲਨ ਕੈਲਰ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਹੈਲਨ ਐਡਮਜ਼ ਕੈਲਰ ਦਾ ਜਨਮ 27 ਜੂਨ 1880 ਨੂੰ ਤੁਸਕੁੰਬੀਆ, ਅਲਾਬਾਮਾ ਵਿੱਚ ਹੋਇਆ। ਉਸਦਾ ਪਰਿਵਾਰ ਖੇਤਾਂ ਵਿੱਚ ਬਣਾਏ ਘਰ ਆਈ ਵੀ ਗਰੀਨ ਵਿੱਚ ਰਹਿੰਦਾ ਸੀ, ਜੋ ਇਸਦੇ ਦਾਦੇ ਨੇ ਕਈ ਦਹਾਕੇ ਪਹਿਲਾਂ ਬਣਾਇਆ ਸੀ।

- Advertisement -

ਜਨਮ ਸਮੇਂ ਹੈਲਨ ਦੇਖ ਅਤੇ ਸੁਣ ਸਕਦੀ ਸੀ ਪਰ ਜਦੋਂ ਉਹ 19 ਮਹੀਨਿਆਂ ਦੀ ਸੀ ਤਾਂ ਇਸਨੂੰ ਇੱਕ ਬਿਮਾਰੀ ਹੋ ਗਈ ਜਿਸ ਨਾਲ ਉਹ ਬਹਿਰੀ ਅਤੇ ਦ੍ਰਿਸ਼ਟੀਹੀਣ ਹੋ ਗਈ। ਉਸ ਸਮੇਂ ਉਹ ਪਰਿਵਾਰ ਦੇ ਰਸੋਈਏ ਦੀ 6 ਸਾਲਾ ਲੜਕੀ, ਮਾਰਥਾ ਵਾਸ਼ਿੰਗਟਨ, ਨਾਲ ਸੰਚਾਰ ਕਰਨ ਵਿੱਚ ਸਮਰੱਥ ਸੀ।

7 ਸਾਲ ਦੀ ਉਮਰ ਤੱਕ ਉਸ ਕੋਲ ਸੰਚਾਰ ਲਈ 60 ਤੋਂ ਵੱਧ ਸੰਕੇਤ ਸਨ। ਉਸਨੇ ਗਰੈਜੂਏਸ਼ਨ ਕਰਨ ਉਪਰੰਤ ਕਈ ਟੂਰ ਲੈਕਚਰ ਕੀਤੇ ਤੇ ਕਿਤਾਬਾਂ ਲਿਖੀਆਂ।

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਨੇ ਏਸ਼ੀਆ, ਅਫਰੀਕਾ ਤੇ ਯੂਰਪ ਦਾ ਟੂਰ ਕੀਤਾ ਤੇ ਉਥੋਂ ਦੇ ਅਪਾਹਜਾਂ ਨੂੰ ਹੌਸਲਾ ਤੇ ਆਸ ਦਾ ਪੈਗਾਮ ਦਿੱਤਾ। 1886 ਦੀ ਹੈਲਨ ਦੀ ਮਾਂ ਨੇ ਚਾਰਲਜ਼ ਡਿਕਨਜ਼ ਦਾ ਸਫ਼ਰਨਾਮਾ ਅਮਰੀਕਨ ਨੋਟਸ ਪੜ੍ਹਿਆ ਜਿਸ ਵਿੱਚ ਇੱਕ ਬਹਿਰੀ ਅਤੇ ਅੰਨ੍ਹੀ ਔਰਤ, ਲੌਰਾ ਬ੍ਰਿਜਮੈਨ, ਦੀ ਸਫ਼ਲ ਸਿੱਖਿਆ ਬਾਰੇ ਜ਼ਿਕਰ ਕੀਤਾ ਹੋਇਆ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਉਸਨੇ ਹੈਲਨ ਅਤੇ ਉਸਦੇ ਪਿਤਾ ਨੂੰ ਬਾਲਟੀਮੋਰ ਵਿੱਚ ਜੂਲੀਅਨ ਚੀਸ਼ੋਮ ਨਾਂ ਦੇ ਡਾਕਟਰ ਕੋਲ ਜਾ ਕੇ ਸਲਾਹ ਲੈਣ ਲਈ ਕਿਹਾ।

ਚੀਸ਼ੋਮ ਨੇ ਉਹਨਾਂ ਨੂੰ ਅਲੈਗਜ਼ਾਂਦਰ ਗਰਾਹਮ ਬੈੱਲ ਕੋਲ ਜਾਣ ਦੀ ਸਲਾਹ ਦਿੱਤੀ, ਜੋ ਉਸ ਸਮੇਂ ਅੰਨ੍ਹੇ ਬੱਚਿਆਂ ਨਾਲ ਕੰਮ ਕਰ ਰਿਹਾ ਸੀ। ਬੈੱਲ ਨੇ ਉਹਨਾਂ ਨੂੰ ਪਰਕਿਨਜ਼ ਇੰਸਟੀਚਿਊਟ ਆਫ਼ ਬਲਾਈਂਡ ਬਾਰੇ ਦੱਸਿਆ ਜਿੱਥੇ ਲੌਰਾ ਬ੍ਰਿਜਮੈਨ ਦੀ ਸਿੱਖਿਆ ਹੋਈ ਸੀ।

ਸੰਸਥਾ ਦੇ ਸੰਚਾਲਕ ਮਾਈਕਲ ਅਨਾਗਨੋਸ ਨੇ ਇਹ ਕੰਮ ਐਨੀ ਸੂਲੀਵੈਨ ਨੂੰ ਸੌਂਪਿਆ ਜੋ ਇੱਥੋਂ ਦੀ ਇੱਕ ਸਾਬਕਾ ਵਿਦਿਆਰਥਣ ਸੀ ਅਤੇ ਖੁਦ ਲਗਭਗ ਅੰਨ੍ਹੀ ਸੀ। ਇਸ ਤਰ੍ਹਾਂ 49 ਸਾਲਾਂ ਦੇ ਸੰਬੰਧ ਦੀ ਸ਼ੁਰੂਆਤ ਹੋਈ। ਪਹਿਲਾਂ ਤਾਂ ਸੂਲੀਵੈਨ ਹੈਲਰ ਦੀ ਆਇਆ ਅਤੇ ਆਖਿਰ ਉਸਦੀ ਸਾਥਣ ਬਣੀ। ਉਸਨੇ ਕਿਹਾ ਸੀ ਹਨੇਰੇ ਵਿਚ ਇਕ ਦੋਸਤ ਨਾਲ ਤੁਰਨਾ, ਚਾਨਣ ਵਿਚ ਇਕੱਲੇ ਤੁਰਨ ਨਾਲੋਂ ਬੇਹਤਰ ਹੈ। ਇਸ ਸਫ਼ਰ ਦੌਰਾਨ ਮਹਾਨ ਲੇਖਿਕਾ ਇਕ ਜੂਨ 1968 ਨੂੰ ਇਸ ਸੰਸਾਰ ਤੋਂ ਸਦਾ ਲਈ ਚਲੇ ਗਈ।

- Advertisement -
Share this Article
Leave a comment