ਨਿਊਜ਼ ਡੈਸਕ: ਉੱਤਰਾਖੰਡ ਦੇ ਕੇਦਾਰਨਾਥ ਨੇੜੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਵੱਡੇ ਹਾਦਸੇ ‘ਚ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਇਹ ਹੈਲੀਕਾਪਟਰ ਆਰੀਆ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਇਹ ਹੈਲੀਕਾਪਟਰ ਸ਼ਰਧਾਲੂਆਂ ਨੂੰ ਫਾਟਾ ਤੋਂ ਕੇਦਾਰਨਾਥ ਲੈ ਜਾ ਰਿਹਾ ਸੀ ਤਾਂ ਇਹ ਹਾਦਸਾ ਹੋ ਗਿਆ। ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਕਾਰਜਾਂ ਦੀ ਟੀਮ ਮੌਕੇ ਲਈ ਰਵਾਨਾ ਹੋ ਗਈ ਹੈ।
ਜਾਣਕਾਰੀ ਮੁਤਾਬਕ ਨਿੱਜੀ ਕੰਪਨੀ ਦੇ ਹੈਲੀਕਾਪਟਰ ‘ਚ 6 ਲੋਕ ਸਵਾਰ ਸਨ। ਸ਼ਰਧਾਲੂ ਕੇਦਾਰਨਾਥ ਮੰਦਿਰ ਦੇ ਦਰਸ਼ਨਾਂ ਲਈ ਜਾ ਰਹੇ ਸਨ ਪਰ ਰਸਤੇ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ।
Uttarakhand | A helicopter carrying Kedarnath pilgrims from Phata crashes, casualties feared. https://t.co/LNtolzE7ni pic.twitter.com/X7nvVdbkcy
— ANI (@ANI) October 18, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.