ਜੀਟੀਏ ਅਤੇ ਦੱਖਣੀ ਓਂਟਾਰੀਓ ‘ਚ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਜਾਰੀ

Rajneet Kaur
2 Min Read

ਨਿਊਜ਼ ਡੈਸਕ: ਸੀਜ਼ਨ ਦੀ ਪਹਿਲੀ ਬਰਫਬਾਰੀ ਤੋਂ ਬਾਅਦ ਹੁਣ ਟੋਰਾਂਟੋ ਵਿੱਚ ਬਰਫੀਲਾ ਤੂਫਾਨ ਆਉਣ ਦੀ ਸੰਭਾਵਨਾ ਹੈ।  ਐਨਵਾਇਰਨਮੈਂਟ ਕੈਨੇਡਾ ਨੇ ਗ੍ਰੇਟਰ ਟੋਰਾਂਟੋ ਏਰੀਆ ਸਣੇ ਓਂਟਾਰੀਓ ਦੇ ਕਈ ਹਿੱਸਿਆਂ ‘ਚ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ।

ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਸਿਟੀ ਆਫ ਟੋਰਾਂਟੋ ਤੇ ਲੇਕ ਦੇ ਨੇੜਲੇ ਇਲਾਕਿਆਂ ਵਿੱਚ 5 ਤੋਂ 10 ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ ਜਦੋਂਕਿ ਉੱਤਰ ਵਾਲੇ ਪਾਸੇ 10 ਤੋਂ 15 ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ। ਓਟਾਵਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਵੀ ਬਰਫ਼ਬਾਰੀ ਦਾ ਅਨੁਮਾਨ ਹੈ ਅਤੇ ਰਾਤ ਨੂੰ ਇਹ ਮੌਸਮੀ ਸਥਿਤੀ ਬਰਫ਼ੀਲੀ ਬਾਰਿਸ਼ ਵਿਚ ਬਦਲ ਸਕਦੀ ਹੈ।

ਬਰਫ਼ਬਾਰੀ ਤੋਂ ਬਾਅਦ ਟੋਰਾਂਟੋ ‘ਚ ਭਾਰੀ ਮੀਂਹ ਦੀ ਉਮੀਦ ਜਤਾਈ ਗਈ ਹੈ। ਲੇਕ ਓਨਟੇਰਿਓ ਦੇ ਨੇੜੇ ਇਲਾਕਿਆਂ ਵਿਚ 40 ਮਿਲੀਮੀਟਰ ਮੀਂਹ ਦਾ ਅਨੁਮਾਨ ਹੈ। ਉਧਰ ਟੋਰਾਂਟੋ ਤੋਂ ਉੱਤਰ ਵੱਲ ਪੈਂਦੇ ਓਵਨ ਸਾਊਂਡ, ਬੈਰੀ ਤੇ ਕਾਵਾਰਥਾ ਲੇਕ ਇਲਾਕੇ ਵੀ ਸਪੈਸ਼ਲ ਵੈਦਰ ਸਟੇਟਮੈਂਟ ਅਧੀਨ ਹਨ ਅਤੇ ਇੱਥੇ ਵੀ 15 ਸੈਂਟੀਮੀਟਰ ਤੱਕ ਬਰਫ਼ਬਾਰੀ ਅਤੇ ਬਰਫ਼ੀਲੀ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਨਾਲ ਹੀ ਇਹ ਕਿਹਾ ਕਿ ਬੁੱਧਵਾਰ ਨੂੰ ਵੀ ਰੁਕ ਰੁਕ ਕੇ ਮੀਂਹ ਪੈਂਦਾ ਰਹੇਗਾ ਤੇ ਤਾਪਮਾਨ 4 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਰਹਿਣ ਦੀ ਉਮੀਦ ਹੈ। ਵੀਰਵਾਰ ਨੂੰ ਵੀ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਸੁ਼ੱਕਰਵਾਰ ਨੂੰ ਹੋਰ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment