ਲਗਾਤਾਰ ਤਿੰਨ ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ ‘ਚ ਅਲਰਟ ਹੋਇਆ ਜਾਰੀ; ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

Global Team
3 Min Read

ਚੰਡੀਗੜ੍ਹ : ਜੇਕਰ ਤੁਸੀਂ ਵੀ ਵਧਦੇ ਤਾਪਮਾਨ ਅਤੇ ਚੁਭਦੀ ਗਰਮੀ ਤੋਂ ਪਰੇਸ਼ਾਨ ਹੋ ਗਏ ਹੋ, ਤਾਂ ਦੱਸ ਦਈਏ ਕਿ ਹੁਣ ਮੌਸਮ ਤੁਹਾਡੇ ਲਈ ਰਾਹਤ ਲੈ ਕੇ ਆਉਣ ਵਾਲਾ ਹੈ। ਦਿੱਲੀ-ਯੂਪੀ ਅਤੇ ਰਾਜਸਥਾਨ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਅਤੇ ਹਨੇਰੀ ਦੇ ਨਾਲ ਤੇਜ਼ ਹਵਾਵਾਂ ਗਰਮੀ ਨੂੰ ਘੱਟ ਕਰ ਦੇਣਗੀਆਂ।

ਮੌਸਮ ਵਿਭਾਗ ਨੇ 11 ਮਈ ਤੋਂ 13 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਪਹਾੜੀ ਇਲਾਕਿਆਂ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਦੱਸ ਦੇਈਏ ਕਿ ਇਸ ਵਾਰ ਅਪ੍ਰੈਲ ਦੇ ਮੁਕਾਬਲੇ ਮਈ ਦੇ ਪਹਿਲੇ ਪੰਦਰਵਾੜੇ ਤੱਕ ਗਰਮੀ ਦਾ ਜ਼ੋਰ ਘੱਟ ਹੀ ਰਿਹਾ ਹੈ।

ਮੌਸਮ ਵਿਭਾਗ ਨੇ ਸੋਮਵਾਰ ਲਈ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ। ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਕ੍ਰਮਵਾਰ 39 ਡਿਗਰੀ ਸੈਲਸੀਅਸ ਅਤੇ 26 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਦਿੱਲੀ ਵਿੱਚ 11-13 ਮਈ ਤੱਕ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਤੱਕ ਜਾ ਸਕਦਾ ਹੈ।

ਇਸ ਤੋਂ ਇਲਾਵਾ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਮੌਸਮ ਬਦਲ ਗਿਆ ਹੈ। ਸਵੇਰ ਤੋਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਅੱਜ ਧੂੜ ਭਰੀ ਹਨੇਰੀ-ਤੂਫ਼ਾਨ, ਬਿਜਲੀ ਕੜਕਣ ਦੇ ਨਾਲ ਤੇਜ਼ ਹਵਾਵਾਂ ਚੱਲਣ ਦਾ ਔਰੇਂਜ ਅਲਰਟ ਹੈ। ਕੁਝ ਥਾਵਾਂ ‘ਤੇ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।

ਮੌਸਮ ਵਿਗਿਆਨ ਕੇਂਦਰ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਵਿੱਚ ਕੁਝ ਥਾਵਾਂ ‘ਤੇ ਗਰਜ-ਚਮਕ, ਅਸਮਾਨੀ ਬਿਜਲੀ ਅਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਮੀਂਹ ਦੀ ਸੰਭਾਵਨਾ ਹੈ।

ਹਰਿਆਣਾ ‘ਚ ਵੀ 11 ਮਈ ਤੋਂ 14 ਮਈ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਬੱਦਲਵਾਈ ਤੇ ਬਾਰਿਸ਼ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਇਸ ਤੋਂ ਬਾਅਦ ਮੌਸਮ ਦੇ ਮੁੜ ਖੁਸ਼ਕ ਹੋਣ ਦੇ ਅਸਾਰ ਹਨ।

ਦੱਸ ਦਈਏ ਕਿ 11 ਤੋਂ 13 ਮਈ ਦੇ ਦਰਮਿਆਨ ਜੰਮੂ-ਕਸ਼ਮੀਰ-ਲੱਦਾਖ-ਗਿਲਗਿਤ-ਬਾਲਟਿਸਤਾਨ-ਮੁਜ਼ੱਫਰਾਬਾਦ ਵਿੱਚ ਵੀ ਕਿਤੇ-ਕਿਤੇ ਜਾਂ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਬਰਫ਼ਬਾਰੀ, ਗਰਜ-ਚਮਕ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿੱਚ 11 ਤੋਂ 15ਮਈ ਅਤੇ ਉੱਤਰਾਖੰਡ ਵਿੱਚ 11 ਤੋਂ 14 ਮਈ ਦੌਰਾਨ ਬਾਰਿਸ਼-ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦਾ ਦੌਰ ਦੇਖਣ ਨੂੰ ਮਿਲੇਗਾ।

 

Share This Article
Leave a Comment