ਨਵੀਂ ਦਿੱਲੀ : ਪੂਰੇ ਉੱਤਰ ਭਾਰਤ ‘ਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਮੀਂਹ੍ਹ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਦੱਖਣ-ਪੱਛਮੀ ਮਾਨਸੂਨ ਮੁਸੀਬਤ ਸਾਬਤ ਹੋ ਰਿਹਾ ਹੈ। ਸ਼ਨੀਵਾਰ ਨੂੰ ਤਾਂ ਮੀਂਹ੍ਹ ਨੇ ਬਹੁਤ ਮੁਸ਼ਕਲਾਂ ਪੈਦਾ ਕੀਤੀਆਂ । ਪੈਦਲ ਚੱਲਣ ਵਾਲਿਆਂ ਤੋਂ ਲੈ ਕੇ ਹਵਾਈ ਯਾਤਰਾ ਲਈ ਰਵਾਨਾ ਹੋਏ ਲੋਕਾਂ ਨੂੰ ਭਾਰੀ ਮੀਂਹ ਕਾਰਨ ਖਾਸੀਆਂ ਔਕੜਾਂ ਨਾਲ ਜੂਝਨਾ ਪਿਆ। ਦਿੱਲੀ ‘ਚ ਕਈਂ ਇਲਾਕਿਆਂ ਵਿੱਚ ਹਰ ਪਾਸੇ ਜਲਥਲ ਹੋਇਆ ਦਿਖਾਈ ਦਿੱਤਾ ।
#WATCH | Children swim amid heavily waterlogged roads following continuous rains in the National Capital; visuals from near MCD Civic Centre. pic.twitter.com/N5E3fjFNGz
— ANI (@ANI) September 11, 2021
ਹਵਾਈ ਯਾਤਰਾ ਕਰਨ ਵਾਲੇ ਹਵਾਈ ਅੱਡੇ ਲਈ ਘਰਾਂ ਤੋਂ ਬਾਹਰ ਆਏ ਤਾਂ ਸੜਕਾਂ ਤੇ ਪਾਣੀ ਸੀ, ਜਿਵੇਂ-ਤਿਵੇਂ ਹਵਾਈ ਅੱਡੇ ‘ਤੇ ਪਹੁੰਚੇ ਤਾਂ ਉੱਥੇ ਵੀ ਪਾਣੀ ਹੀ ਪਾਣੀ ਵੇਖ ਲੋਕਾਂ ਦੇ ਹੋਸ਼ ਉੱਡ ਗਏ।
ਮੀਂਹ ਦੇ ਪਾਣੀ ਨਾਲ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਏਅਰਪੋਰਟ ਕੰਪਲੈਕਸ ਵਿੱਚ ਵੀ ਪਾਣੀ ਭਰ ਗਿਆ। ਹਵਾਈ ਅੱਡੇ ਦੀ ਐਂਟਰੇਂਸ ਤੋਂ ਇਲਾਵਾ, ਰਨਵੇਅ ਉੱਤੇ ਵੀ ਪਾਣੀ ਭਰ ਗਿਆ ਅਤੇ ਪਾਰਕਿੰਗ ਖੇਤਰ ਵਿੱਚ ਖੜ੍ਹੇ ਜਹਾਜ਼ਾਂ ਦੇ ਪਹੀਏ ਇਸ ਵਿੱਚ ਡੁੱਬੇ ਹੋਏ ਦਿਖਾਈ ਦਿੱਤੇ।
ਲਗਾਤਾਰ ਪੈ ਰਹੇ ਮੀਂਹ੍ਹ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟਰਮੀਨਲ-3 ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ। ਇਸ ਨਾਲ ਨਾ ਸਿਰਫ ਯਾਤਰੀਆਂ ਦੀ ਚਿੰਤਾ ਵਧ ਗਈ, ਬਲਕਿ ਏਅਰਪੋਰਟ ਮੈਨੇਜਮੈਂਟ ਨੂੰ ਵੀ ਹੱਥਾਂ-ਪੈਰਾਂ ਦੀ ਪਈ ਰਹੀ। ਲੋਕਾਂ ਨੇ ਧੜਾਧੜ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ।
#WATCH | Parts of Delhi Airport waterlogged following heavy rainfall in the national capital; visuals from Indira Gandhi International Airport (Terminal 3) pic.twitter.com/DIfUn8tMei
— ANI (@ANI) September 11, 2021
ਹਾਲਾਤ ਇਹ ਹੋ ਗਏ ਕਿ ਕੁਝ ਸਮੇਂ ਬਾਅਦ ਹਵਾਈ ਅੱਡਾ ਪ੍ਰਬੰਧਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਨੂੰ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਹੈ। ਅਚਾਨਕ ਭਾਰੀ ਬਾਰਸ਼ ਦੇ ਕਾਰਨ, ਕੈਂਪਸ ਵਿੱਚ ਕੁਝ ਸਮੇਂ ਲਈ ਪਾਣੀ ਭਰ ਗਿਆ । ਸਾਡੀ ਟੀਮ ਨੇ ਤੁਰੰਤ ਇਸਦੀ ਜਾਂਚ ਕੀਤੀ ਅਤੇ ਇਹ ਹੁਣ ਕੋਈ ਸਮੱਸਿਆ ਨਹੀਂ ਹੈ।
ਹਵਾਈ ਅੱਡਾ ਪ੍ਰਬੰਧਕਾਂ ਵੱਲੋਂ ਬਕਾਇਦਾ ਤਸਵੀਰਾਂ ਅਤੇ ਵੀਡੀਓ ਜਾਰੀ ਕਰਕੇ ਹਾਲਾਤ ਆਮ ਵਾਂਗ ਹੋਣ ਦਾ ਦਾਅਵਾ ਕੀਤਾ ਗਿਆ।
Here is the latest update pic.twitter.com/si3LDXeGNk
— Delhi Airport (@DelhiAirport) September 11, 2021
ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਹਵਾਈ ਅੱਡੇ ਦੀ ਸਥਿਤੀ ਆਮ ਵਾਂਗ ਹੋ ਗਈ ਹੈ।
ਮੀਂਹ੍ਹ ਕਾਰਨ ਕਈ ਉਡਾਣਾਂ ਨੂੰ ਮੋੜ ਦਿੱਤਾ ਗਿਆ
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿੱਚ ਭਾਰੀ ਮੀਂਹ ਕਾਰਨ ਦਿੱਲੀ ਤੋਂ ਜੈਪੁਰ ਅਤੇ ਅਹਿਮਦਾਬਾਦ ਲਈ ਉਡਾਣ ਭਰਨ ਵਾਲੀਆਂ ਚਾਰ ਘਰੇਲੂ ਅਤੇ ਇੱਕ ਅੰਤਰਰਾਸ਼ਟਰੀ ਉਡਾਣ ਨੂੰ ਡਾਇਵਰਟ ਕਰਨਾ ਪਿਆ।
(Courtesy: ANI)