ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿੱਚ ਚਾਰ ਦਿਨਾਂ ਤੱਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ, 16 ਤੋਂ 19 ਅਪ੍ਰੈਲ ਤੱਕ ਰਾਜ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। 18 ਅਤੇ 19 ਅਪ੍ਰੈਲ ਲਈ, ਮੈਦਾਨੀ ਇਲਾਕਿਆਂ, ਹੇਠਲੇ ਅਤੇ ਮੱਧ ਉਚਾਈ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ, ਗੜੇਮਾਰੀ ਅਤੇ ਗਰਜ ਨਾਲ ਤੂਫ਼ਾਨ ਲਈ ਇੱਕ ਯੈਲੋ ਅਲ਼ਰਟ ਜਾਰੀ ਕੀਤਾ ਗਿਆ ਹੈ।
ਦੂਜੇ ਪਾਸੇ ਸ਼ਨੀਵਾਰ ਨੂੰ ਕੁੱਲੂ ‘ਚ ਤੂਫਾਨ ਕਾਰਨ ਕਾਫੀ ਨੁਕਸਾਨ ਹੋਇਆ ਹੈ। ਮੋਹਲ ਕੁੱਲੂ ‘ਚ ਤੂਫਾਨ ਕਾਰਨ ਇਕ ਦਰੱਖਤ ਸੜਕ ‘ਤੇ ਡਿੱਗ ਗਿਆ। ਦਰੱਖਤ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ।ਸੜਕ ‘ਤੇ ਵੀ ਕਾਫੀ ਸਮੇਂ ਤੱਕ ਜਾਮ ਲੱਗਿਆ ਰਿਹਾ ਸੀ।ਕਾਰ ਵੀ ਨੁਕਸਾਨੀ ਗਈ ਹੈ। ਜਦੋਂ ਕਿ ਊਨਾ ਵਿੱਚ ਵੱਧ ਤੋਂ ਵੱਧ ਤਾਪਮਾਨ 39.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਰਾਜਧਾਨੀ ਸ਼ਿਮਲਾ ‘ਚ ਸ਼ਨੀਵਾਰ ਨੂੰ ਮੌਸਮ ਸਾਫ ਰਿਹਾ। ਇਸ ਦੇ ਨਾਲ ਹੀ ਰੋਹਤਾਂਗ ਦੇ ਨਾਲ ਕੁੰਜਮ ਦੱਰੇ ਸਮੇਤ ਸੀਬੀ ਰੇਂਜ ਦੀਆਂ ਪਹਾੜੀਆਂ ‘ਤੇ ਹਲਕੀ ਬਰਫਬਾਰੀ ਹੋਈ। ਜਿਸ ਕਾਰਨ ਉਪਰਲੇ ਇਲਾਕਿਆਂ ਦਾ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ, ਅਟਲ ਸੁਰੰਗ ਰੋਹਤਾਂਗ ਦੇ ਨਾਲ-ਨਾਲ ਲਾਹੌਲ ਦੇ ਅੰਦਰ ਵਾਹਨਾਂ ਦੀ ਆਵਾਜਾਈ ਆਮ ਵਾਂਗ ਰਹੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.