ਨਿਊਜ਼ ਡੈਸਕ: ਸਾਊਦੀ ਅਰਬ ‘ਚ ਗੜੇਮਾਰੀ ਅਤੇ ਤੂਫਾਨ ਦੇ ਨਾਲ ਭਾਰੀ ਮੀਂਹ ਪਿਆ ਹੈ। ਰਿਪੋਰਟ ਦੇ ਅਨੁਸਾਰ, ਮੀਂਹ ਕਾਰਨ ਮੱਕਾ, ਜੇਦਾਹ ਅਤੇ ਮਦੀਨਾ ਸ਼ਹਿਰਾਂ ਦੀਆਂ ਗਲੀਆਂ ਅਤੇ ਚੌਕਾਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਹਾਈਵੇਅ ਅਤੇ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਦੇਸ਼ ਦੇ ਕੁਝ ਹੋਰ ਖੇਤਰਾਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਮਦੀਨਾ ਦੇ ਬਦਰ ਗਵਰਨੋਰੇਟ ਦੇ ਅਲ-ਸ਼ਾਫੀਆ ਵਿੱਚ ਸਭ ਤੋਂ ਵੱਧ 49.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
🔴SAUDI_ARABIA 🇸🇦| #flooding : heavy rainfall in recent hours has caused massive flooding in some regions of the Arabian Peninsula. In the province of #Mecca and particularly in #Jeddah, populations are facing worrying increases in rainwater. #SaudiArabia #Rains pic.twitter.com/LxvvViBTEP
— Nanana365 (@nanana365media) January 6, 2025
ਮੰਤਰਾਲੇ ਨਾਲ ਜੁੜੀ ਵਾਤਾਵਰਣ ਏਜੰਸੀ ਦਾ ਕਹਿਣਾ ਹੈ ਕਿ ਮਦੀਨਾ ਦੇ ਕੁਝ ਹਿੱਸਿਆਂ ‘ਚ ਸਭ ਤੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਰਿਪੋਰਟ ਮੁਤਾਬਿਕ ਮੱਕਾ, ਮਦੀਨਾ, ਕਾਸਿਮ, ਤਾਬੁਕ, ਉੱਤਰੀ ਸਰਹੱਦੀ ਖੇਤਰ ਅਤੇ ਅਲ-ਜੌਫ ਖੇਤਰਾਂ ਵਿੱਚ ਲਗਾਤਾਰ ਮੀਂਹ ਜਾਰੀ ਹੈ। ਸਾਊਦੀ ਅਰਬ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ (ਐੱਨ.ਸੀ.ਐੱਮ.) ਨੇ ਕਿਹਾ ਕਿ ਹੁਣ ਤੱਕ ਜੇਦਾਹ ਸ਼ਹਿਰ ‘ਚ ਰੈੱਡ ਅਲਰਟ ਸੀ, ਜਿਸ ਨੂੰ ਹੁਣ ਓਰੇਂਜ ‘ਚ ਬਦਲ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਦਰਮਿਆਨੀ ਬਾਰਿਸ਼, ਤੇਜ਼ ਹਵਾਵਾਂ, ਲਗਭਗ ਜ਼ੀਰੋ ਵਿਜ਼ੀਬਿਲਟੀ ਅਤੇ ਉੱਚ ਸਮੁੰਦਰੀ ਲਹਿਰਾਂ ਦੀ ਸੰਭਾਵਨਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।