ਪਾਕਿਸਤਾਨ ਦੇ ਮਾੜੇ ਹਾਲਾਤ; ਮੁਰਦਾਘਰਾਂ ‘ਚ ਲਾਸ਼ਾਂ ਰੱਖਣ ਲਈ ਨਹੀਂ ਬਚੀ ਥਾਂ, ਚਾਰ ਦਿਨਾਂ ‘ਚ 450 ਮੌਤਾਂ!

Global Team
2 Min Read

ਨਿਊਜ਼ ਡੈਸਕ: ਝੁਲਸਾਉਂਦੀ ਗਰਮੀ ਕਾਰਨ ਪਾਕਿਸਤਾਨ ਵਿੱਚ ਹਾਹਾਕਾਰ ਮਚੀ ਹੋਈ ਹੈ। ਇਕੱਲੇ ਕਰਾਚੀ ਸ਼ਹਿਰ ‘ਚ ਹੀ ਚਾਰ ਦਿਨਾਂ ਵਿੱਚ 450 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੀ ਇਕ ਵੱਡੀ NGO ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਹੀਟ ਸਟ੍ਰੋਕ ਕਾਰਨ ਸੈਂਕੜੇ ਲੋਕ ਹਸਪਤਾਲਾਂ ਵਿੱਚ ਦਾਖਲ ਹਨ। ਈਧੀ ਫਾਊਂਡੇਸ਼ਨ ਨੇ ਕਿਹਾ ਕਿ ਉਸ ਨੇ ਪਿਛਲੇ ਚਾਰ ਦਿਨਾਂ ਵਿੱਚ ਘੱਟੋ-ਘੱਟ 427 ਲਾਸ਼ਾਂ ਬਰਾਮਦ ਕੀਤੀਆਂ ਹਨ। ਜਦਕਿ ਮੰਗਲਵਾਰ ਨੂੰ ਤਿੰਨ ਸਰਕਾਰੀ ਹਸਪਤਾਲਾਂ ‘ਚੋਂ 23 ਲਾਸ਼ਾਂ ਮਿਲਣ ਦੀ ਸੂਚਨਾ ਮਿਲੀ ਹੈ।

ਪਾਕਿਸਤਾਨ ਦੇ ਇੱਕ ਵੱਡੇ ਐਨਜੀਓ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿੱਚ ਭਿਆਨਕ ਗਰਮੀ ਕਾਰਨ ਪਿਛਲੇ ਚਾਰ ਦਿਨਾਂ ਵਿੱਚ ਘੱਟੋ-ਘੱਟ 450 ਲੋਕਾਂ ਦੀ ਮੌਤ ਹੋ ਗਈ ਹੈ।

ਪਾਕਿਸਤਾਨੀ ਸ਼ਹਿਰ ਕਰਾਚੀ ‘ਚ ਸ਼ਨੀਵਾਰ ਤੋਂ ਹਫੜਾ-ਦਫੜੀ ਹੈ ਅਤੇ ਬੁੱਧਵਾਰ ਨੂੰ ਪਾਰਾ ਲਗਾਤਾਰ ਤੀਜੇ ਦਿਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਿਹਾ ਤਾਪਮਾਨ ਚਿੰਤਾ ਦਾ ਵਿਸ਼ਾ ਹੈ। ਅਗਲੇ ਕੁਝ ਦਿਨਾਂ ‘ਚ ਰਾਹਤ ਮਿਲਣ ਦੀ ਉਮੀਦ ਹੈ।

ਫਾਊਂਡੇਸ਼ਨ ਦੇ ਮੁਖੀ ਫੈਜ਼ਲ ਈਧੀ ਨੇ ਕਿਹਾ, “ਅਸੀਂ ਕਰਾਚੀ ਵਿੱਚ ਚਾਰ ਮੁਰਦਾਘਰ ਚਲਾਉਂਦੇ ਹਾਂ ਅਤੇ ਅਸੀਂ ਅਜਿਹੀ ਸਥਿਤੀ ਵਿੱਚ ਪਹੁੰਚ ਗਏ ਹਾਂ ਜਿੱਥੇ ਸਾਡੇ ਮੁਰਦਾਘਰਾਂ ਵਿੱਚ ਹੋਰ ਲਾਸ਼ਾਂ ਨੂੰ ਰੱਖਣ ਲਈ ਕੋਈ ਥਾਂ ਨਹੀਂ ਬਚੀ ਹੈ।” ਉਨ੍ਹਾਂ ਕਿਹਾ, ”ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ‘ਚੋਂ ਬਹੁਤ ਸਾਰੀਆਂ ਲਾਸ਼ਾਂ ਉਨ੍ਹਾਂ ਇਲਾਕਿਆਂ ਤੋਂ ਆਈਆਂ ਹਨ ਜਿੱਥੇ ਇਸ ਭਿਆਨਕ ਮੌਸਮ ‘ਚ ਵੀ ਬਿਜਲੀ ਦੀ ਸਪਲਾਈ ਬੰਦ ਹੈ। ਈਧੀ ਨੇ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਬੇਘਰ ਲੋਕਾਂ ਅਤੇ ਸੜਕਾਂ ‘ਤੇ ਰਹਿ ਰਹੇ ਨਸ਼ੇੜੀਆਂ ਦੀਆਂ ਸਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment