ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਦੀਆਂ ਚੋਣਾਂ ਵਿਰੁੱਧ ਹਾਈਕੋਰਟ ‘ਚ ਦਾਇਰ ਪਟੀਸ਼ਨ ‘ਤੇ ਸੁਣਵਾਈ 4 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਸੁਣਵਾਈ ਦੌਰਾਨ ਹਾਈਕੋਰਟ ‘ਚ ਚੰਡੀਗੜ੍ਹ ਪ੍ਰਸ਼ਾਸਨ ਦੀ ਵੱਲੋਂ ਸੀਨੀਅਰ ਸਟੈਂਡਿੰਗ ਕੌਂਸਲ ਅਨਿਲ ਮਹਿਤਾ ਨੇ ਇਸ ਪਟੀਸ਼ਨ ’ਤੇ ਕੁਝ ਤਕਨੀਕੀ ਸਵਾਲ ਖੜ੍ਹੇ ਕੀਤੇ।
ਜਿਸ ‘ਤੇ ਹਾਈਕੋਰਟ ਨੇ ਪਟੀਸ਼ਨ ਦਾਖਲ ਕਰਨ ਵਾਲਿਆਂ ਤੋਂ ਜਵਾਬ ਮੰਗਿਆ ਅਤੇ ਕਿਹਾ ਕਿ ਜਾਂ ਤਾਂ ਪਟੀਸ਼ਨ ਨੂੰ ਹੋਰ ਤੱਥਾਂ ਨਾਲ ਫਿਰ ਦਾਇਰ ਕੀਤਾ ਜਾਵੇ ਜਾਂ ਫਿਰ ਉਸੇ ਪਟੀਸ਼ਨ ‘ਚ ਸੋਧ ਕੀਤੀ ਜਾਵੇ।