ਕਿਸਾਨ ਅੰਦੋਲਨ ਤੇ ਸਰਕਾਰ ਦੀ ਨੀਤੀਆਂ ਤੋਂ ਤੰਗ ਆ ਕੇ ਇੱਕ ਹੋਰ ਬਾਬੇ ਨੇ ਕੀਤੀ ਖੁਦਕੁਸ਼ੀ

TeamGlobalPunjab
1 Min Read

ਫ਼ਿਰੋਜ਼ਪੁਰ: ਦਿੱਲੀ ‘ਚ ਚੱਲ ਰਹੇ ਖੇਤੀ ਕਾਨੂੰਨ ਖ਼ਿਲਾਫ਼ ਅੰਦੋਲਨ ਨੂੰ ਲੈ ਕੇ ਬੁਰੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਪਹਿਲਾਂ ਨਾਨਕਸਰ ਦੇ ਬਾਬਾ ਰਾਮ ਸਿੰਘ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ, ਹੁਣ ਫਿਰੋਜ਼ਪੁਰ ਦੇ ਬਾਬਾ ਨਸੀਬ ਸਿੰਘ ਮਾਨ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਲਾਈਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਬਾਬਾ ਨਸੀਬ ਸਿੰਘ ਮਾਨ ਫ਼ਿਰੋਜ਼ਪੁਰ ਦੇ ਪਿੰਡ ਮਹਿਮਾ ਦੇ ਰਹਿਣ ਵਾਲੇ ਸੀ।

ਨਸੀਬ ਸਿੰਘ ਮਾਨ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਕ ਖੁਦਕੁਸ਼ੀ ਨੋਟ ਵੀ ਲਿਖਿਆ। ਜਿਸ ‘ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵੀ ਜ਼ਾਹਰ ਕੀਤਾ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਇਸ ਖੁਦਕੁਸ਼ੀ ਨੋਟ ਵਿਚ ਲਿਖੇ ਹੋਏ ਸਨ।

ਬਾਬਾ ਨਸੀਬ ਸਿੰਘ ਮਾਨ ਨੇ ਲਿਖਿਆ ਕਿ – “ਉਨ੍ਹਾਂ ਨੇ ਕਿਸੇ ਦਾ ਕਰਜ਼ਾ ਨਹੀਂ ਦੇਣਾ, ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਪ੍ਰਤੀ ਦੇਖਦੇ ਹੋਏ ਮਨ ਨੂੰ ਠੇਸ ਪਹੁੰਚੀ ਹੈ, ਇਸ ਲਈ ਦਾਸ ਅਜਿਹੀ ਮਰਨੀ ਮਰ ਰਹੇ ਹਨ ਜਿਸ ਤੋਂ ਦੁਨੀਆਂ ਡਰਦੀ ਹੈ।” ਇਨ੍ਹਾਂ ਤੋਂ ਪਹਿਲਾਂ ਨਾਨਕਸਰ ਵਾਲੇ ਬਾਬਾ ਰਾਮ ਸਿੰਘ ਨੇ ਵੀ ਆਪਣੇ ਲਾਇਸੈਂਸੀ ਹਥਿਆਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ ਸੀ। ਉਨ੍ਹਾਂ ਨੇ ਵੀ ਦਿੱਲੀ ਵਿੱਚ ਚੱਲ ਰਹੇ ਅੰਦੋਲਨ ਨੂੰ ਧਿਆਨ “ਚ ਰੱਖਦੇ ਹੋਏ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਖੁਦ ਨੂੰ ਗੋਲੀ ਮਾਰੀ ਸੀ।

- Advertisement -

Share this Article
Leave a comment