ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਬਲਬੀਰ ਸਿੱਧੂ ਨੇ 6 ਅਕਤੂਬਰ ਨੂੰ ਕੋਰੋਨਾ ਦੇ ਹਲਕੇ ਲੱਛਣ ਦਿਖਣ ਬਾਅਦ ਟੈਸਟ ਕਰਵਾਇਆ ਸੀ। ਤੇਜ ਬੁਖਾਰ ਤੇ ਸਰੀਰ ‘ਚ ਦਰਦ ਦੀ ਹਾਲਤ ਤੋਂ ਬਾਅਦ ਉਨ੍ਹਾਂ ਨੂੰ 10 ਅਕਤੂਬਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਮੰਤਰੀ ਦਾ ਬੁਖਾਰ ਉਤਰ ਗਿਆ ਹੈ ਇਸ ਕਾਰਨ ਛੁੱਟੀ ਦੇ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਹੈ ਪਰ ਸਿਹਤ ਮੰਤਰੀ ਨੂੰ ਹਫਤਾ ਆਪਣੇ ਘਰ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।