ਚੰਡੀਗੜ੍ਹ: ਪੰਜਾਬ ‘ਚ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਸਿਹਤ ਵਿਭਾਗ ਹਰਕਤ ‘ਚ ਆ ਗਿਆ ਹੈ। ਸੂਬੇ ਅੰਦਰ ਸਿਹਤ ਸੇਵਾਵਾਂ ਨੂੰ ਸੁਚਾਰੂ ਰੂਪ ‘ਚ ਲਾਗੂ ਕਰਨ ਨੂੰ ਲੈ ਕੇ ਡਾ. ਜੀ.ਬੀ ਸਿੰਘ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਨੇ ਸਮੂਹ ਸਿਵਲ ਸਰਜਨ ਦੇ ਧਿਆਨ ‘ਚ ਪੱਤਰ ਜਾਰੀ ਕਰਦਿਆਂ ਨਿਰਦੇਸ਼ ਦਿੱਤੇ ਹਨ ਕਿ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਹੋਵੇ, ਕਿਉਂਕਿ ਕਿਸੇ ਸਮੇਂ ਵੀ ਅਚਾਨਕ ਚੈਕਿੰਗ ਕੀਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਕਮਰਿਆਂ, ਵਾਰਡਾਂ, ਮੈਡੀਕਲ ਸੁਵਿਧਾਵਾਂ ਨਾਲ ਜੁੜੇ ਸਾਰੇ ਉਪਕਰਨਾਂ, ਬਰਾਂਚਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।