ਬਟਾਲਾ ‘ਚ ਕਾਂਗਰਸੀ ਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵਿਚਾਲੇ ਝੜਪ

TeamGlobalPunjab
1 Min Read

ਬਟਾਲਾ: ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਨੂੰ ਲੈ ਕੇ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਗੁਰਦਾਸਪੁਰ ਦੇ ਬਟਾਲਾ ਵਿੱਚ ਵਾਰਡ ਨੰਬਰ 34 ਦੇ ਬੂਥ ਨੰਬਰ 76-77 ਵਿਚ ਹਿੰਸਕ ਝੜਪ ਦੇਖਣ ਨੂੰ ਮਿਲੀ ਹੈ। ਇਹ ਝੜਪ ਕਾਂਗਰਸੀ ਉਮੀਦਵਾਰ ਅਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵਿਚਾਲੇ ਹੋਈ। ਦਰਅਸਲ ਜਾਅਲੀ ਵੋਟ ਨੂੰ ਲੈ ਕੇ ਦੋਵਾਂ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਮਾਮੂਲੀ ਤਕਰਾਰ ਹੋਈ ਸੀ ਜੋ ਬਾਅਦ ਵਿੱਚ ਹੱਥੋਪਾਈ ‘ਚ ਬਦਲ ਗਈ। ਇਸ ਦੌਰਾਨ ਕਾਂਗਰਸ ਸਮਰਥਕ ਨੌਜਵਾਨ ਹਰਮਿੰਦਰ ਸਿੰਘ ਸੈਂਡੀ ਦੀ ਪੱਗ ਉਤਰ ਗਈ। ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਝਗੜਾ ਸ਼ਾਂਤ ਕਰਵਾਇਆ।

ਆਜ਼ਾਦ ਉਮੀਦਵਾਰ ਹਰਿੰਦਰ ਸਿੰਘ ਕਲਸੀ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਧੜੇ ਦਾ ਵਰਕਰ ਸੀ। ਪਰ ਚੋਣਾਂ ਵਿੱਚ ਉਸ ਨੂੰ ਕਾਂਗਰਸ ਦੀ ਟਿਕਟ ਨਹੀਂ ਮਿਲੀ ਜਿਸ ਕਾਰਨ ਹਰਿੰਦਰ ਸਿੰਘ ਕਲਸੀ ਨੇ ਆਜ਼ਾਦ ਚੋਣ ਲੜੀ। ਦੂਸਰੇ ਪਾਸੇ ਸਾਬਕਾ ਮੰਤਰੀ ਅਤੇ ਕਾਂਗਰਸੀ ਲੀਡਰ ਅਸ਼ਵਨੀ ਸੇਖੜੀ ਦੀ ਭੈਣ ਕਾਂਗਰਸ ਵੱਲੋਂ ਉਮੀਦਵਾਰ ਹੈ।

Share this Article
Leave a comment