ਕੈਨੇਡਾ ‘ਚ ਹਰ ਰੋਜ਼ 2 ਪੈੱਗ ਲਗਾਉਣ ਵਾਲਿਆਂ ਨੂੰ ਵੱਡਾ ਝਟਕਾ

Prabhjot Kaur
2 Min Read

ਟੋਰਾਂਟੋ: ਕੈਨੇਡਾ ਵਿੱਚ ਰੋਜ਼ਾਨਾ 2 ਪੈੱਗ ਲਗਾਉਣ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਅਸਲ ‘ਚ ਸ਼ਰਾਬ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, ਜਿਸ ਵਿੱਚ ਹਫ਼ਤੇ ‘ਚ ਸਿਰਫ਼ ਦੋ ਵਾਰ ਹੀ ਸ਼ਰਾਬ ਦਾ ਸੇਵਨ ਕੀਤਾ ਜਾ ਸਕੇਗਾ। ਇਸ ਸਿਫ਼ਾਰਿਸ਼ ਨਾਲ ਇੱਕ ਨਵੀਂ ਬਹਿਸ ਛਿੜ ਗਈ ਹੈ, ਕਿਉਂਕਿ ਕੈਨੇਡਾ ਵਿੱਚ ਜ਼ਿਆਦਾਤਰ ਲੋਕ ਅਲਕੋਹਲ ਦਾ ਸੇਵਨ ਨਿਯਮਿਤ ਤੌਰ ‘ਤੇ ਕਰਦੇ ਹਨ।

ਕੈਨੇਡੀਅਨ ਸੈਂਟਰ ਆਨ ਸਬਸਟੈਂਸ ਯੂਜ਼ ਐਂਡ ਐਡਿਕਸ਼ਨ (CCSA) ਨੇ ਇਸ ਹਫ਼ਤੇ ਸ਼ਰਾਬ ਦੀ ਖਪਤ ਵਿੱਚ ਭਾਰੀ ਕਮੀ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਨਿਯਮਤ ਸ਼ਰਾਬ ਪੀਣ ਨਾਲ ਕੈਂਸਰ, ਦਿਲ ਦੀ ਬਿਮਾਰੀ ਅਤੇ ਸਟ੍ਰੋਕ ਸਣੇ ਕਈ ਗੰਭੀਰ ਸਿਹਤ ਖਤਰੇ ਪੈਦਾ ਹੁੰਦੇ ਹਨ। ਹੈਲਥ ਕੈਨੇਡਾ ਦੇ ਨਵੇਂ ਦਿਸ਼ਾ-ਨਿਰਦੇਸ਼ 2011 ਵਿੱਚ ਜਾਰੀ ਕੀਤੀਆਂ ਸਿਫ਼ਾਰਸ਼ਾਂ ‘ਚ ਇੱਕ ਵੱਡਾ ਬਦਲਾਅ ਹੈ। ਪਿਛਲੀਆਂ ਸਿਫ਼ਾਰਸ਼ਾਂ ਵਿੱਚ ਕਿਹਾ ਗਿਆ ਸੀ ਕਿ ਔਰਤਾਂ ਇੱਕ ਹਫ਼ਤੇ ਵਿੱਚ 10 ਅਤੇ ਪੁਰਸ਼ ਹਫ਼ਤੇ ਵਿੱਚ 15 ਡ੍ਰਿੰਕ ਪੀ ਸਕਦੇ ਹਨ।

ਇਹ ਦਿਸ਼ਾ-ਨਿਰਦੇਸ਼ ਤਿਆਰ ਕਰਨ ਵਾਲੇ ਸਸਕੈਚਵਨ ਯੂਨੀਵਰਸਿਟੀ ਦੇ ਫੈਮਿਲੀ ਮੈਡੀਸਨ ਦੇ ਪ੍ਰੋਫੈਸਰ ਪੀਟਰ ਬੱਟ ਨੇ ਕਿਹਾ, ‘ਅਸੀਂ ਸਿਰਫ ਕੈਨੇਡੀਅਨ ਲੋਕਾਂ ਦੇ ਸਾਹਮਣੇ ਸਬੂਤ ਪੇਸ਼ ਕਰਨਾ ਚਾਹੁੰਦੇ ਸੀ, ਤਾਂ ਜੋ ਉਹ ਆਪਣੇ ਸ਼ਰਾਬ ਪੀਣ ‘ਤੇ ਵਿਚਾਰ ਕਰ ਸਕਣ ਅਤੇ ਫੈਸਲੇ ਲੈ ਸਕਣ।’ ਸਟੈਂਡਰਡ ਡਰਿੰਕਸ ਦੀ ਗੱਲ ਕਰੀਏ ਤਾਂ, 355ml ਬੀਅਰ ਵਿੱਚ 5% ਅਲਕੋਹਲ ਹੋਣੀ ਚਾਹੀਦੀ ਹੈ, ਜਦੋਂ ਕਿ 148ml ਵਾਈਨ ਵਿੱਚ 12% ਅਲਕੋਹਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇੱਕ ਸ਼ਾਟ ਗਲਾਸ ਵਿੱਚ 40% ਸਪਿਰਟ ਹੋਣੀ ਚਾਹੀਦੀ ਹੈ। ਇਸ ਸਬੰਧੀ ਜਾਣਕਾਰੀ ਸੀਸੀਐਸਏ ਵਲੋਂ ਦਿੱਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment