BIG NEWS : ਕੈਨੇਡਾ 12 ਸਾਲ ਤੱਕ ਦੇ ਬੱਚਿਆਂ ਲਈ Pfizer-BioNTech ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼

TeamGlobalPunjab
3 Min Read

ਅਲਬਰਟਾ 12 ਸਾਲ ਤੋਂ ਵੱਧ ਲਈ 10 ਮਈ ਤੋਂ ਵੈਕਸੀਨੇਸ਼ਨ ਕਰੇਗਾ ਸ਼ੁਰੂ

ਓਟਾਵਾ/ਐਡਮੰਟਨ : ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸਨੇ 12 ਤੋਂ 15 ਸਾਲ ਦੀ ਉਮਰ ਦੇ ਕਿਸ਼ੋਰਾਂ ਲਈ ਫਾਈਜ਼ਰ-ਬਾਇਓਨਟੈਕ COVID-19 ਟੀਕੇ ਨੂੰ ਅਧਿਕਾਰਤ ਕੀਤਾ ਹੈ, ਮਤਲਬ ਇਹ ਕਿ ਹੁਣ ਕੈਨੇਡਾ ਵਿੱਚ 12 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਇਹ ਵੈਕਸੀਨ ਦਿੱਤੀ ਜਾ ਸਕੇਗੀ।

ਹੁਣ ਤੱਕ, ਫਾਈਜ਼ਰ-ਬਾਇਓਨਟੈਕ ਦਾ ਇਹ ਸ਼ਾਟ ਸਿਰਫ 16 ਸਾਲ ਤੋਂ ਵੱਧ ਉਮਰ ਦੇ ਕੈਨੇਡੀਅਨਾਂ ਲਈ ਮਨਜ਼ੂਰ ਕੀਤਾ ਗਿਆ ਸੀ ।

ਹੈਲਥ ਕਨੇਡਾ ਦੀ ਮੁੱਖ ਮੈਡੀਕਲ ਸਲਾਹਕਾਰ ਡਾ. ਸੁਪ੍ਰੀਆ ਸ਼ਰਮਾ ਨੇ ਕਿਹਾ, “ਬੱਚਿਆਂ ਵਿੱਚ ਕੋਵਿਡ-19 ਦੀ ਰੋਕਥਾਮ ਲਈ ਕੈਨੇਡਾ ਵਿੱਚ ਅਧਿਕਾਰਤ ਇਹ ਪਹਿਲਾ ਟੀਕਾ ਹੈ, ਅਤੇ ਮਹਾਂਮਾਰੀ ਵਿਰੁੱਧ ਕੈਨੇਡਾ ਦੀ ਲੜਾਈ ਵਿੱਚ ਇੱਕ ਮਹੱਤਵਪੂਰਣ ਮੀਲ ਦਾ ਪੱਥਰ ਸਾਬਤ ਹੋਵੇਗਾ।”

ਡਾ. ਸ਼ਰਮਾ ਨੇ ਅੱਗੇ ਕਿਹਾ ਕਿ ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਨੇ ਬੱਚਿਆਂ ਲਈ ਇਸ ਵੈਕਸੀਨ ਨੂੰ ਪ੍ਰਵਾਨਗੀ ਦਾ ਐਲਾਨ ਕੀਤਾ ਹੈ।

ਉਧਰ ਫਾਈਜ਼ਰ-ਕੈਨੇਡਾ ਨੇ ਵੀ ਬੁੱਧਵਾਰ ਨੂੰ ਇਸ ਸਬੰਧੀ ਐਲਾਨ ਕੀਤਾ।

ਫਾਈਜ਼ਰ ਕੈਨੇਡਾ ਯੂਐਲਸੀ ਅਤੇ ਬਾਇਓਨਟੈਕ ਐਸਈ ਨੇ ਅੱਜ ਐਲਾਨ ਕੀਤਾ ਹੈ ਕਿ ਹੈਲਥ ਕੈਨੇਡਾ ਨੇ ਆਪਣੇ ਕੋਵਿਡ -19 ਟੀਕੇ ਲਈ ਅੰਤਰਿਮ ਆਰਡਰ ਅਧਿਕਾਰ ਨੂੰ ਵਧਾ ਕੇ 12 ਤੋਂ 15 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਹੈ । ਇਸ ਉਮਰ ਸਮੂਹ ਵਿੱਚ ਵਰਤਣ ਲਈ ਕੈਨੇਡਾ ਵਿੱਚ ਅਧਿਕਾਰਤ ਇਹ ਪਹਿਲਾ ਕੋਵੀਡ-19 ਟੀਕਾ ਹੈ।

- Advertisement -

ਫਾਈਜ਼ਰ ਕੈਨੇਡਾ ਦੇ ਫੈਬੀਅਨ ਪੈਕੁਏਟ ਨੇ ਕਿਹਾ, “ਸਾਡੇ ਅਧਿਕਾਰਾਂ ਦਾ ਅੱਜ ਦਾ ਵਿਸਥਾਰ, ਕੈਨੇਡੀਅਨ ਸਰਕਾਰ ਨੂੰ ਟੀਕਾਕਰਨ ਪ੍ਰੋਗਰਾਮ ਨੂੰ ਵਿਸ਼ਾਲ ਕਰਨ ਅਤੇ ਅਗਲੇ ਸਕੂਲੀ ਵਰ੍ਹੇ ਦੀ ਸ਼ੁਰੂਆਤ ਤੋਂ ਪਹਿਲਾਂ ਕਿਸ਼ੋਰਾਂ ਦੀ ਰੱਖਿਆ ਵਿੱਚ ਸਹਾਇਤਾ ਕਰਨ ਵਿੱਚ ਮਦਦ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ।

ਦੱਸ ਦਈਏ ਕਿ ਇਹ ਐਲਾਨ ਉਦੋਂ ਹੋਇਆ ਜਦੋਂ ਟੀਕਾ ਪ੍ਰਯੋਗ ਕਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦਾ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਪਾਇਆ ਗਿਆ ਸੀ ਅਤੇ ਪਿਛਲੇ ਮਹੀਨੇ ਦੇ ਅਖੀਰ ਵਿੱਚ ਇੱਕ ਕਲੀਨਿਕਲ ਅਜ਼ਮਾਇਸ਼ ਵਿੱਚ 12 ਤੋਂ 15 ਸਾਲ ਦੇ ਬੱਚਿਆਂ ਵਿੱਚ ਐਂਟੀਬਾਡੀ ਕਾਫ਼ੀ ਚੰਗੇ ਪੱਧਰ ਤੇ ਪਾਏ ਗਏ ਸਨ।

ਉਧਰ ਕੈਨੇਡਾ ਸਰਕਾਰ ਦੀ ਮਨਜੂਰੀ ਤੋਂ ਬਾਅਦ ਅਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਪ੍ਰਾਂਤ ਵਿੱਚ 10 ਮਈ ਤੋਂ 12 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਟੀਕਾਕਰਨ ਵਿੱਚ ਸ਼ਾਮਲ ਕੀਤਾ ਜਾਵੇਗਾ ।

ਕੈਨੀ ਨੇ ਕਿਹਾ, “ਅੱਜ ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਇਸ ਆਉਣ ਵਾਲੇ ਸੋਮਵਾਰ ਤੱਕ, 12 ਸਾਲ ਤੋਂ ਵੱਧ ਉਮਰ ਦਾ ਹਰ ਐਲਬਰਟਨ ਕੋਵਿਡ-19 ਟੀਕਾ ਪ੍ਰਾਪਤ ਕਰਨ ਦੇ ਯੋਗ ਹੋ ਜਾਵੇਗਾ ।

Share this Article
Leave a comment