ਜਾਣੋ ਸਰਦੀਆਂ ‘ਚ ਮੂੰਗਫਲੀ ਖਾਣ ਦੇ ਲਾਭ ਤੇ ਕਿੰਨਾ ਕਰਨਾ ਚਾਹੀਦੈ ਸੇਵਨ

TeamGlobalPunjab
2 Min Read

ਨਿਊਜ਼ ਡੈਸਕ : ਸਰਦੀਆਂ ਦੇ ਮੌਸਮ ਵਿੱਚ ਮੂੰਗਫਲੀ ਬਾਜ਼ਾਰਾਂ ‘ਚ ਆਮ ਮਿਲ ਜਾਂਦੀ ਹੈ ਤੇ ਹਰ ਕੋਈ ਇਸ ਨੂੰ ਚਾਅ ਨਾਲ ਖਾਣਾ ਪਸੰਦ ਕਰਦਾ ਹੈ। ਸਰਦੀਆਂ ਦੇ ਮੌਸਮ ਵਿੱਚ ਮੂੰਗਫਲੀ ਖਾਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇਕਰ ਮੂੰਗਫਲੀ ਦੇ ਨਾਲ ਗੁੜ ਮਿਲਾ ਕੇ ਖਾਧਾ ਜਾਵੇ ਤਾਂ ਇਸ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ।

ਆਓ ਜਾਣਦੇ ਹਾਂ ਮੂੰਗਫਲੀ ਖਾਣ ਦੇ ਫਾਇਦਿਆਂ ਬਾਰੇ :

ਜੋੜਾਂ ਦੇ ਦਰਦ ਲਈ : ਮੂੰਗਫਲੀ ਦੇ ਦਾਣੇ ਤਾਕਤ ਅਤੇ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਜੋੜਾਂ ਦੇ ਦਰਦ ਵਿੱਚ ਇਸਦੇ ਤੇਲ ਦੀ ਮਾਲਿਸ਼ ਲਾਭਕਾਰੀ ਹੁੰਦੀ ਹੈ।

ਹੱਡੀਆਂ ਨੂੰ ਬਣਾਵੇ ਮਜਬੂਤ: ਮੂੰਗਫਲੀ ਵਿੱਚ ਆਇਰਨ , ਕੈਲਸ਼ਿਅਮ , ਜਿੰਕ ਵਰਗੇ ਪੌਸ਼ਕ ਤੱਤ ਪਾਏ ਜਾਂਦੇ ਹਨ। ਇਸ ਵਿੱਚ ਮਿਲਣ ਵਾਲਾ ਕੈਲਸ਼ਿਅਮ ਹੱਡੀਆਂ ਨੂੰ ਮਜਬੂਤ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ।

- Advertisement -

ਕਬਜ ਤੋਂ ਰਾਹਤ: ਮੂੰਗਫਲੀ ਦਾ ਸਹੀ ਮਾਤਰਾ ਵਿੱਚ ਸੇਵਨ ਕਰਣ ਨਾਲ ਪੇਟ ਦੀਆਂ ਕਈ ਸਮਸਿਆਵਾਂ ਅਤੇ ਕਬਜ ਤੋਂ ਰਾਹਤ ਮਿਲਦੀ ਹੈ।

ਦਿਲ ਨੂੰ ਰੱਖੇ ਸਿਹਤਮੰਦ: ਮੂੰਗਫਲੀ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

ਖੂਨ ਦੀ ਕਮੀ ਕਰੇ ਪੂਰੀ: ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰੀ ਕਰਣ ਲਈ ਮੂੰਗਫਲੀ ਦਾ ਸੇਵਨ ਲਾਭਕਾਰੀ ਹੁੰਦਾ ਹੈ।

ਚਿਹਰੇ ਦੀ ਝੁਰੜੀਆਂ ਨੂੰ ਕਰੇ ਕੰਟਰੋਲ: ਵੱਧਦੀ ਉਮਰ ਵਿੱਚ ਇਸਦਾ ਸੇਵਨ ਚਿਹਰੇ ਤੇ ਹੋਣ ਵਾਲੀਆਂ ਝੁਰੜੀਆਂ ਨੂੰ ਰੋਕਣ ਵਿੱਚ ਸਹਾਇਕ ਹੈ।

ਘਟਾਵੇ ਭਾਰ: ਵੱਧਦੇ ਭਾਰ ਦੀ ਰੋਕਥਾਮ ਲਈ ਇਸਦਾ ਸੇਵਨ ਲਾਭਕਾਰੀ ਹੈ।

- Advertisement -

ਕਿੰਨਾ ਕਰਨਾ ਚਾਹੀਦਾ ਹੈ ਮੂੰਗਫਲੀ ਦਾ ਸੇਵਨ-

-ਯਾਦਦਾਸ਼ਤ ਦੀ ਕਮਜੋਰੀ ਵਾਲਿਆਂ ਲਈ 25 ਗਰਾਮ ਮੂੰਗਫਲੀ ਰਾਤ ਨੂੰ ਭਿਓ ਕੇ ਸਵੇਰੇ ਖਾਣੀ ਲਾਭਕਾਰੀ ਹੈ।

-ਮੂੰਗਫਲੀ ਦੇ ਸੇਵਨ ਨਾਲ ਜੁੜੀ ਇਹ ਗੱਲ ਧਿਆਨ ਰੱਖੋ ਕਿ ਪੂਰੇ ਦਿਨ ਵਿੱਚ ਇੱਕ ਮੁੱਠੀ ਤੋਂ ਜ਼ਿਆਦਾ ਮੂੰਗਫਲੀ ਨਾ ਖਾਓ।

Share this Article
Leave a comment