ਕੀ ਤਾਂਬੇ ਦੇ ਭਾਂਡਿਆਂ ਵਿੱਚ ਖਾਣਾ ਖਾਣ ਨਾਲ ਸਿਹਤ ਨੂੰ ਮਿਲਦਾ ਹੈ ਲਾਭ? ਜਾਣੋ 

TeamGlobalPunjab
3 Min Read

ਨਿਊਜ਼ ਡੈਸਕ- ਖਾਣਾ ਖਾਣ ਅਤੇ ਪਾਣੀ ਪੀਣ ਲਈ ਤਾਂਬੇ ਦੇ ਭਾਂਡੇ ਪ੍ਰਾਚੀਨ ਕਾਲ ਤੋਂ ਹੀ ਵਰਤੇ ਜਾ ਰਹੇ ਹਨ। ਤਾਂਬੇ ‘ਚ ਖਾਣਾ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਜਿਸ ਕਾਰਨ ਸਾਡੇ ਬਜ਼ੁਰਗ ਤਾਂਬੇ ਦੇ ਭਾਂਡਿਆਂ ਨੂੰ ਬਹੁਤ ਮਹੱਤਵ ਦਿੰਦੇ ਸਨ। ਪਰ ਸਮੇਂ ਦੇ ਬੀਤਣ ਨਾਲ ਭੋਜਨ ਦੇ ਨਾਲ-ਨਾਲ ਖਾਣ-ਪੀਣ ਦੇ ਭਾਂਡੇ ਵੀ ਬਦਲ ਗਏ ਹਨ। ਅੱਜ ਕੱਲ੍ਹ ਜ਼ਿਆਦਾਤਰ ਲੋਕ ਸਟੀਲ ਜਾਂ ਕੱਚ ਦੇ ਭਾਂਡਿਆਂ ਦੀ ਵਰਤੋਂ ਕਰਦੇ ਹਨ।

ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਤਾਂਬੇ ਦੇ ਭਾਂਡਿਆਂ ‘ਚ ਖਾਣਾ ਖਾਣ ਦੇ ਫਾਇਦਿਆਂ ਬਾਰੇ ਜਾਣਦੇ ਹਨ ਅਤੇ ਉਹ ਅੱਜ ਵੀ ਤਾਂਬੇ ਦੇ ਭਾਂਡਿਆਂ ‘ਚ ਹੀ ਭੋਜਨ ਖਾਂਦੇ ਹਨ। ਜਿਸ ਨਾਲ ਉਨ੍ਹਾਂ ਦਾ ਸਰੀਰ ਤੰਦਰੁਸਤ ਰਹਿੰਦਾ ਹੈ। ਖਾਣਾ ਖਾਣ ਅਤੇ ਪਾਣੀ ਪੀਣ ਲਈ ਆਪਣੇ ਘਰ ਵਿੱਚ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਰੋ। ਇਸ ਦੇ ਅਣਗਿਣਤ ਫਾਇਦਿਆਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਤਾਂਬਾ ਲਾਲ ਖੂਨ ਦੇ ਸੈੱਲਾਂ ਨੂੰ ਵਧਾਉਂਦਾ ਹੈ- ਤਾਂਬੇ ਤੋਂ ਸਰੀਰ ਨੂੰ ਭਰਪੂਰ ਪੋਸ਼ਣ ਮਿਲਦਾ ਹੈ। ਤਾਂਬੇ ਦੀ ਵਰਤੋਂ ਕਰਨ ਨਾਲ ਇਹ ਆਇਰਨ ਦੇ ਨਾਲ ਮਿਲ ਕੇ ਸਰੀਰ ਦੇ ਲਾਲ ਖੂਨ ਦੇ ਸੈੱਲਾਂ ਨੂੰ ਆਕਾਰ ਦੇ ਸਕਦਾ ਹੈ। ਤਾਂਬੇ ਦੇ ਭਾਂਡੇ ‘ਚ ਖਾਣਾ ਖਾਣ ਨਾਲ ਹੱਡੀਆਂ ਸਿਹਤਮੰਦ ਰਹਿੰਦੀਆਂ ਹਨ। ਇਸ ਲਈ ਤਾਂਬੇ ‘ਚ ਭੋਜਨ ਖਾਣਾ ਲਾਭਦਾਇਕ ਦੱਸਿਆ ਜਾਂਦਾ ਹੈ।

ਭਾਰ ਘਟਾਉਣ ਵਿੱਚ ਮਦਦਗਾਰ-ਇਹ ਤਾਂ ਸਾਰੇ ਜਾਣਦੇ ਹਨ ਕਿ ਤਾਂਬੇ ਦੇ ਭਾਂਡਿਆਂ ‘ਚ ਖਾਣਾ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਸਰੀਰ ਵਿੱਚ ਮੈਟਾਬੋਲਿਜ਼ਮ ਕੰਟਰੋਲ ਰਹਿੰਦਾ ਹੈ। ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

- Advertisement -

ਪੇਟ ਦੀਆਂ ਸਮੱਸਿਆਵਾਂ ਲਈ ਫਾਇਦੇਮੰਦ ਹੈ- ਤਾਂਬੇ ਦੇ ਐਂਟੀਬੈਕਟੀਰੀਅਲ ਗੁਣਾਂ ਕਾਰਨ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਜਿਸ ਨਾਲ ਤੁਸੀਂ ਸਿਹਤਮੰਦ ਰਹਿ ਸਕਦੇ ਹੋ। ਇੰਨਾ ਹੀ ਨਹੀਂ, ਤਾਂਬੇ ਦੇ ਭਾਂਡਿਆਂ ‘ਚ ਤਿਆਰ ਅਤੇ ਖਾਧਾ ਜਾਣ ਵਾਲਾ ਭੋਜਨ ਸਰੀਰ ਦੀ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ‘ਚ ਵੀ ਮਦਦ ਕਰਦਾ ਹੈ। ਜਿਸ ਕਾਰਨ ਸਰੀਰ ਦਾ ਵੇਸਟ ਮੈਟੀਰੀਅਲ ਬਾਹਰ ਨਿਕਲ ਜਾਂਦਾ ਹੈ।

ਚਮੜੀ ਲਈ ਫਾਇਦੇਮੰਦ- ਤੁਸੀਂ ਸਾਡੀਆਂ ਦਾਦੀਆਂ ਤੋਂ ਕਈ ਵਾਰ ਸੁਣਿਆ ਹੋਵੇਗਾ ਕਿ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਅਤੇ ਚਿਹਰੇ ਨੂੰ ਧੋਣ ਨਾਲ ਚਮੜੀ ‘ਤੇ ਨਿਖਾਰ ਆਉਂਦਾ ਹੈ ਅਤੇ ਚਮੜੀ ਜਵਾਨ ਰਹਿੰਦੀ ਹੈ। ਇਸ ਦੇ ਲਈ ਸਵੇਰੇ ਖਾਲੀ ਪੇਟ ਪਾਣੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਤਾਂਬੇ ਦੇ ਭਾਂਡੇ ‘ਚ ਖਾਣਾ ਖਾਣ ਨਾਲ ਵੀ ਮੁਹਾਸੇ ‘ਚ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ। ਤਾਂਬੇ ਦੇ ਭਾਂਡੇ ‘ਚ ਰਾਤ ਭਰ ਪਾਣੀ ਰੱਖ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਮੜੀ ‘ਤੇ ਨਿਖਾਰ ਆਉਂਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment