Home / ਓਪੀਨੀਅਨ / ਨਾਵਲ ਦੇ ਪਿਤਾਮਾ: ਨਾਨਕ ਸਿੰਘ

ਨਾਵਲ ਦੇ ਪਿਤਾਮਾ: ਨਾਨਕ ਸਿੰਘ

-ਅਵਤਾਰ ਸਿੰਘ

ਲੇਖਕ ਨਾਨਕ ਸਿੰਘ ਦਾ ਜਨਮ 4 ਜੁਲਾਈ, 1897 ‘ਚ ਹਿੰਦੂ ਪਰਿਵਾਰ ਵਿੱਚ ਈਸ਼ਵਰ ਚੰਦ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਪਹਿਲਾ ਨਾਮ ਹੰਸ ਰਾਜ ਸੀ। ਮੰਗਲ ਸੈਣ, ਬੋਧ ਰਾਜ ਤੇ ਵੀਰਾਂਵਲੀ ਸਮੇਤ ਚਾਰ ਭੈਣ ਭਰਾ ਸਨ। 1911’ਚ ਪਹਿਲਾ ਕਾਵਿ ਸੰਗ੍ਰਹਿ, ਸੀਹਰਫ਼ੀ ਹੰਸ ਰਾਜ, ਛਪਿਆ।

1922 ਵਿੱਚ ਗੁਰੂ ਕਾ ਬਾਗ ਮੋਰਚੇ ਦੌਰਾਨ ਉਨ੍ਹਾਂ ਨੇ ਆਪਣੀ ਦੂਸਰੀ ਕਾਵਿ ਪੁਸਤਕ ਜ਼ਖਮੀ ਦਿਲ ਲਿਖੀ ਜੋ 1923 ਵਿੱਚ ਛਪੀ ਤੇ ਜਿਸ ‘ਤੇ ਮਹਿਜ ਦੋ ਹਫ਼ਤਿਆਂ ਬਾਅਦ ਪਾਬੰਦੀ ਲਾ ਦਿੱਤੀ ਗਈ।

ਜੇਲ੍ਹ ਵਿੱਚ ਹੀ ਉਨ੍ਹਾਂ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜ੍ਹੇ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਜੇਲ੍ਹ ਵਿੱਚ ਹੀ ਆਪਣਾ ਪਹਿਲਾ ਨਾਵਲ ਅੱਧ ਖਿੜੀ ਕਲੀ ਲਿਖਿਆ, ਜੋ ਬਾਅਦ ਵਿੱਚ ਅੱਧ ਖਿੜਿਆ ਫੁੱਲ ਨਾਂਅ ਹੇਠ ਛਪਿਆ।

1918 ਤੋਂ 1922 ਤੱਕ ਸਤਿਗੁਰ ਮਹਿਮਾ, ਗੁਰ ਕੀਰਤ, ਖੂਨੀ ਵਿਸਾਖੀ ਤੇ ਗੁਰੂ ਕੇ ਬਾਗ ਦਾ ਮੋਰਚਾ ਕਿਤਾਬਾਂ ਲਿਖੀਆਂ। 1922 ਨੂੰ ਅਜ਼ਾਦੀ ਦੀ ਲਹਿਰ ਵਿੱਚ ਉਨ੍ਹਾਂ ਨੂੰ ਜੇਲ ਵੀ ਜਾਣਾ ਪਿਆ।

1924 ਨੂੰ ਰਾਜ ਕੌਰ ਨਾਲ ਸ਼ਾਦੀ ਹੋਈ ਤੇ ਉਨ੍ਹਾਂ ਦੇ ਪੰਜ ਪੁੱਤਰ ਤੇ ਇਕ ਧੀ ਸੀ। ਉਨ੍ਹਾਂ ਸਭ ਤੋਂ ਪਹਿਲਾਂ ਪ੍ਰਸਿੱਧ ਨਾਵਲ 1942 ‘ਚ ‘ਪਵਿੱਤਰ ਪਾਪੀ’ ਲਿਖਿਆ। ਇਸ ‘ਤੇ ਫਿਲਮ ਵੀ ਬਣੀ। ਉਨ੍ਹਾਂ ਨੇ 43 ਨਾਵਲ ਤੇ 9 ਕਹਾਣੀ ਸੰਗ੍ਰਿਹ ਸਵੈ-ਜੀਵਨੀ, ਕਵਿਤਾਵਾਂ ਤੇ ਹੋਰ ਲਿਖਤਾਂ ਵੀ ਲਿਖੀਆਂ। ਉਨ੍ਹਾਂ ਦੇ ਕਈ ਨਾਵਲਾਂ ਤੇ ਫਿਲਮਾਂ ਬਣੀਆਂ।

ਪੰਜਾਬੀ ਸਾਹਿਤ ਅਕਾਦਮੀ ਤੇ ਹੋਰ ਸੰਸਥਾਵਾਂ ਵਲੋਂ ਕਈ ਪੁਰਸਕਾਰ ਮਿਲੇ। ਉਨ੍ਹਾਂ ਦੇ ਨਾਵਲ, ਕਹਾਣੀ ਸੰਗ੍ਰਿਹ ਆਦਿ ਦਾ ਮੁੱਖ ਵਿਸ਼ਾ ਸਮਾਜਿਕ ਸੁਧਾਰ ਤੇ ਬੁਰਾਈਆਂ, ਧਾਰਮਿਕ ਤੇ ਇਤਿਹਾਸਕ ਜਾਣਕਾਰੀ ਸੀ। ਨਾਵਲਾਂ ਦੇ ਪਿਤਾਮਾ ਨਾਨਕ ਸਿੰਘ ਦਾ 28 ਦਸੰਬਰ, 1971 ਨੂੰ ਪ੍ਰੀਤ ਨਗਰ ਵਿੱਚ ਦੇਹਾਂਤ ਹੋ ਗਿਆ।

Check Also

ਕੀ ਕਹਿੰਦਾ ਹੈ ਮੱਤੇਵਾੜਾ ਦੇ ਜੰਗਲ ਦਾ ਇਹ ਮੋਰ – ਸਰਕਾਰ ਦੀ ਧੱਕੇਸ਼ਾਹੀ

-ਅਵਤਾਰ ਸਿੰਘ ਲੁਧਿਆਣਾ ਨੇੜਲੇ ਪਿੰਡ ਮੱਤੇਵਾੜਾ ਕੋਲ ਤਜ਼ਵੀਜ਼ਤ ਸਨਅਤੀ ਪਾਰਕ ਦਾ ਮਾਮਲਾ ਭਖਦਾ ਜਾ ਰਿਹਾ …

Leave a Reply

Your email address will not be published. Required fields are marked *