ਲੇਖਕ – ਡਾਕਟਰ ਪਿਆਰਾ ਲਾਲ ਗਰਗ
(ਸਾਬਕਾ ਰਜਿਸਟਰਾਰ ਬਾਬਾ ਫ਼ਰੀਦ ਯੂਨੀਵਰਸਿਟੀ)
ਸਿਆਸੀ ਪਾਰਟੀਆਂ , ਬੁਧੀਜੀਵੀ ਤੇ ਸਮਾਜ ਸੇਵੀਆਂ ਲਈ ਸ਼ੀਸ਼ਾ
ਚੋਣ ਮੁਕਾਬਲੇ ਵਿੱਚ ਉੱਤਰੀਆਂ ਸਾਰੀਆਂ ਪਾਰਟੀਆਂ , ਮੋਰਚੇ ਜਾਂ ਗੱਠਜੋੜਾਂ ਲਈ ਜਰੂਰੀ ਹੈ ਕਿ ਉਹ ਲੋਕਾਂ ਦੀ ਤੰਦਰੁਸਤੀ /ਸਿਹਤ ਬਾਬਤ ਜੋ ਉਪਬੰਧ ਭਾਰਤੀ ਦੇ ਸੰਵਿਧਾਨ ਦੀ ਧਾਰਾ 21 ਤਹਿਤ ਜਿਉਣ ਦੇ ਅਧਿਕਾਰ ਰਾਹੀਂ ਸੰਵਿਧਾਨਕ ਅਦਾਲਤਾਂ ਅਨੁਸਾਰ ਸਿਹਤ ਦਾ ਅਧਿਕਾਰ ਮੂਲ਼ ਅਧਿਕਾਰ ਮੰਨਿਆ ਗਿਆ ਹੈ, (ਪੰਜਾਬ ਰਾਜ ਬਨਾਮ ਮਹਿੰਦਰ ਸਿੰਘ ਚਾਵਲਾ ਏ ਆਈ ਆਰ 1977 ਐਸ ਸੀ 1225) ਨੂੰ ਸਹੀ ਅਰਥਾਂ ਵਿੱਚ ਅਮਲੀ ਜਾਮਾ ਪਹਿਣਾਉਣ ਦੇ ਲਈ ਨੀਤੀਗਤ ਅਤੇ ਫੌਰੀ ਤੌਰ ਤੇ ਚੁੱਕੇ ਜਾਣ ਵਾਲੇ ਜਰੂਰੀ ਕਾਰਜ ਅਤੇ ਗਤੀਵਿਧੀਆਂਜਰੂਰੀ ਹਨ ! ਸਿਹਤ ਵਾਸਤੇ ਬਿਮਾਰੀਆਂ ਦੀ ਰੋਕਥਾਮ ਅਤੇ ਪੁਖਤਾ ਇਲਾਜ ਤੇ ਮੁੜ ਵਸੇਬਾ ਪ੍ਰਣਾਲੀ ਦੀ ਅਹਿਮ ਲੋੜ ਹੈ ! ਇਸ ਲੋੜ ਨੂੰ ਪ੍ਰਭਾਸ਼ਿਤ ਕਰਨ ਅਤੇ ਅਮਲ ਵਿੱਚ ਲਿਆਉਣ ਲਈ ਚੋਨ ਮਨੋਰਥ ਪੱਤਰਾਂ ਵਿੱਚ ਸਿਹਤ ਬਾਬਤ ਨਜਰੀਆਂ ਬਿਆਨ ਕਰਨ ਵੇਲੇ ਹੇਠ ਲਿਖੇ ਤੱਥਾਂ ਤੇ ਹਕੀਕਤਾਂ ਨੂੰ ਸਮਝਣਾ ਅਤੇ ਇਨ੍ਹਾਂ ਉਪਰ ਧਿਆਨ ਰੱਖਣਾ ਜਰੂਰੀ ਹੈ !
ਸਿਹਤ ਸੇਵਾਵਾਂ ਦੇ ਇਤਿਹਾਸ ਉਪਰ ਨਜਰ ਰੱਖ ਕੇ ਵਿਿਗਆਨ ਤੇ ਤੱਥਾਂ ਦੇ ਆਧਾਰ ਤੇ ਦ੍ਰਿਸ਼ਟੀਕੋਨ ਬਣਾਉਣਾ !
ਲੋੜਾਂ , ਵਿੱਤੀ , ਮਨੁੱਖੀ ਤੇ ਸਾਜੋ ਸਮਾਨ ਦੇ ਸਰੋਤਾਂ ਨੂੰ ਧਿਆਨ ਵਿੱਚ ਰੱਖ ਕੇ ਯੋਜਨਾਬੰਦੀ ਤੇ ਪਹਿਲ ਕਦਮੀਆਂ ਤਹਿ ਕਰਨੀਆਂ ।
ਬਿਮਾਰੀਆਂ ਵਰਗੀਆਂ ਨਵੀਂਆਂ ਚੁਨੌਤੀਆਂ ਤੇ ਵਿਗਆਨਿਕ ਖੋਜਾਂ ਦੇ ਆਧਾਰ ਤੇ ਨਿਰਣੇ ਲੈਣ ਦਾ ਅਮਲ !
ਇਤਿਹਾਸਕ ਪੱਖ : ਅੱਜ ਸਾਡੇ ਸਾਹਮਣੇ ਸਿਹਤ ਪ੍ਰਣਾਲੀਆਂ ਦੇ ਇਤਿਹਾਸ ਨੂੰ ਅੱਖੋਂ ਪਰੋਖੇ ਕਰਕੇ ਗੈਰ ਵਿਗਿਆਨਕ ਹੱਲ ਪੇਸ਼ ਕੀਤੇ , ਪ੍ਰਚਾਰੇ ਤੇ ਲਾਗੂ ਕੀਤੇ ਜਾ ਰਹੇ ਹਨ ਜਿਨ੍ਹਾਂ ਨਾਲ ਬਿਮਾਰੀਆਂ ਵਧ ਰਹੀਆਂ ਹਨ , ਮੌਤਾਂ ਵਧ ਰਹੀਆਂ ਹਨ ਤੇ ਵਿਗਆਨ ਦਾ ਪੱਲਾ ਛੱਡਿਆ ਜਾ ਰਿਹਾ ਹੈ । ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਔਰਗੈਨਿਕ ਤੇ ਦੇਸੀ ਭੋਜਨ ਸਮੱਗਰੀ ਸਾਰੀਆਂ ਬਿਮਾਰੀਆਂ ਦਾ ਹੱਲ ਹੈ ਤੇ ਇਲਾਜ ਵੀ ਆਯੁਰਵੇਦ ਰਾਹੀਂ ਹੀ ਹੋ ਸਕਦਾ ਹੈ ।
ਪਰ ਸਿਹਤ ਸੇਵਾਵਾਂ ਦਾ ਇਤਿਹਾਸ ਸਾਨੂੰ ਦਸਦਾ ਹੈ ਕਿ 1945 ਤੋਂ ਪਹਿਲਾਂ ਤਾਂ ਲੋਕ
ਮੋਟਾ ਅਨਾਜ ਹੀ ਖਾਂਦੇ ਸਨ
ਦੇਸੀ ਬੀਜ ਤੇ ਖਾਦ ਹੀ ਵਰਤਦੇ ਸਨ
ਕੀਟ ਨਾਸ਼ਕ ਤੇ ਨਦੀਨ ਨਾਸ਼ਕ ਨਹੀਂ ਸਨ ਵਰਤਦੇ
ਘਰ ਦਾ ਸ਼ੁੱਧ ਦੁੱਧ, ਦੇਸੀ ਘੀ , ਦਹੀਂ ਲੱਸੀ ਗੁੜ ਤੇ ਦਾਲਾਂ ਆਦਿ ਵਰਤਦੇ ਸਨ ।
ਕੋਈ ਐਂਟੀਬਾਇਓਟਿਕ ਅਜੇ ਆਈ ਨਹੀਂ ਸੀ , ਲੋਕ ਕਾੜੇ ਆਦਿ ਹੀ ਪੀਂਦੇ ਸਨ
ਉਸ ਵਕਤ ਜਦ ਅਸੀਂ 1857 ਤੋਂ 1947 ਤੱਕ ਬਿਮਾਰੀਆਂ ਦਾ ਔਸਤ ਉਮਰ ਦਾ, ਮੌਤ ਦੀ ਔਸਤ ਉਮਰ ਦਾ , ਸ਼ਿਸੂ ਮੌਤ ਦਰ ਦਾ , ਕਚੀਲ ਮੌਤਾਂ ਦਾ ਲੇਖਾ ਜੋਖਾ ਕਰਦੇ ਹਾਂ ਤਾਂ ਹੇਠ ਦਿੱਤੀ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ :
1850 ਤੋਂ 1947 ਤੱਕ ਮਲੇਰੀਏ ਨਾਲ ਪੰਜਾਬ ਵਿੱਚ 51,77,407 ਮੌਤਾਂ ਹੋਈਆਂ ਅੰਦਾਜ਼ਨ 52,000 ਮੌਤਾਂ ਹਰ ਸਾਲ!
1897 ਤੋਂ 1918 ਤੱਕ ਪਲੇਗ ਦੇ ਕੇਸ ਆਉਂਦੇ ਤੇ ਹਰ ਸਾਲ ਮਾਰਚ ਅਪ੍ਰੈਲ ਮਹੀਨੇ ਪਲੇਗ ਕਾਰਨ 1263 ਮੌਤਾਂ ਰੋਜਾਨਾ ਹੁੰਦੀਆਂ ਸਨ ! ਇਸੇ ਤਰ੍ਹਾਂ ਚੇਚਕ ( ਸਮਾਲ ਪੌਕਸ ) ਨਾਲ 1868 ਤੋਂ 1947 ਤੱਕ 8,50,591 ਮੌਤਾਂ ਹੋਈਆਂ , ਹੈਜੇ ਨਾਲ 2,49,050 ਮੌਤਾਂ ਹੋਈਆਂ ।
ਸ਼ਿਸ਼ੂ ਮੌਤ ਦਰ 1947 ਵਿੱਚ 144 ਪ੍ਰਤੀ ਹਜਾਰ ਜਿਉਂਦੇ ਬੱਚੇ ਦੇ ਹਿਸਾਬ ਹੁੰਦੀਆਂ ਸਨ ਜੋ ਕਿ ਹੁਣ ਘਟ ਕੇ ਕੲੲਲ ——–ਰਹਿ ਗਈਆਂ 1990ਤੋਂ 1993 ਵਿਚਕਾਰ ਸਾਖਰਤਾ ਮੁਹਿੰਮ ਦੇਸ਼ ਭਰ ਵਿੱਚ ਜੋਰ ਨਾਲ ਚੱਲੀ ਜਿਸ ਕਰਕੇ ਸ਼ਿਸੂ ਮੌਤ ਦਰ ਜੋ 1990 ਵਿੱਚ 98 ਪ੍ਰਤੀ ਹਜਾਰ ਸੀ ਉਹ ਘਟ ਕੇ 1993 ਵਿੱਚ 78 ਪ੍ਰਤੀ ਹਜਾਰ ਰਹਿ ਗਈ ! ਕਚੀਲ ਮੌਤਾਂ ( ਜਣੇਪੇ ਦੌਰਾਨ ਮੌਤ) ਦਰ ਘਟੀ , ਔਸਤ ਉਮਰ ਵੱਖ ਵੱਖ ਮੁਲਕਾਂ ਵਿੱਚ 20-40 ਸਾਲ ਸੀ ਜੋ ਅੱਜ ਦੁਨੀਆਂ ਦੇ ਬਹੁਤੇ ਦੇਸਾਂ ਵਿੱਚ 60 ਤੋਂ ਉਪਰ ਹੈ ।
ਸਪਸ਼ਟ ਹੈ ਕਿ ਸਿਹਤ ਦਾ ਸੁਧਾਰ ਆਧੁਨਿਕ ਵਿਗਆਨ ਅਤੇ ਵਿਗਆਨਕ ਨਜਰੀਏ ਤੋਂ ਵਿਗਆਨਿਕ ਵਿਧੀ ਵਰਤ ਕੇ ਹੀ ਹੋ ਸਕਦਾ ਹੈ ।
ਇਸ ਲਈ ਸਿਹਤ ਬਾਬਤ ਚੋਣ ਮਨੋਰਥ ਪੱਤਰਾਂ ਵਿੱਚ ਮੁੱਖ ਨੁਕਤੇ ਹੇਠ ਦਿੱਤੇ ਅਨੁਸਾਰ ਹੋਣਗੇ ।
ਇਲਾਜ ਨਾਲੋਂ ਪਰਹੇਜ ਚੰਗਾ ਦੇ ਮੁਹਾਵਰੇ ਅਨੁਸਾਰ ਬਿਮਾਰੀਆਂ ਦੀ ਰੋਕ ਥਾਮ ਲਈ ਸੰਤੁਲਿਤ ਭੋਜਨ , ਪੀਣ ਦਾ ਸਾਫ ਪਾਣੀ , ਮਨੁੱਖੀ ਮਲ ਮੂਤਰ ਦਾ ਯੋਗ ਨਿਪਟਾਰਾ, ਭੋਜਨ ਵਿੱਚ ਮਿਲਾਵਟਾਂ ਤੇ ਰੋਕ , ਕੁਪੋਸ਼ਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ, ਨਸ਼ਿਆਂ ਆਦਿ ਦਾ ਜਨਤਕ ਮੁਹਿੰਮਾਂ ਅਤੇ ਸਥਾਨਕ ਕਮੇਟੀਆਂ ਰਾਹੀਂ ਸਮਾਧਾਨ!
ਇਸ ਸੰਕਲਪ ਦੀ ਪੂਰਤੀ ਦੀ ਦਿਸ਼ਾ ਵਿੱਚ ਕਦਮ ਚੁੱਕ ਕੇ, ਸਾਰੀਆਂ ਚੋਣ ਲੜਦੀਆਂ ਪਾਰਟੀਆਂ ਵੱਲੋਂ ਲੋਕਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਵਾਸਤੇ, ਬੀਮਾਰੀ ਨੂੰ ਹੋਣ ਤੋਂ ਰੋਕਣ ਵਾਸਤੇ, ਬਿਮਾਰੀ ਹੋਣ ਤੇ ਘਰ ਦੇ ਨੇੜੇ ਅਤੇ ਨਿਸ਼ੁਲਕ ਤੇ ਜਲਦੀ ਜਾਂਚ ਤੇ ਇਲਾਜ ਉਪਲਬਧ ਕਰਵਾਉਣ ਦਾ ਪ੍ਰਬੰਧ ਕਰਨ ਦਾ ਅਹਿਦ ਕਰਨਾ ਵੀ ਜਰੂਰੀ ਹੈ! ਸੂਬੇ ਦੇ ਅਰਥਚਾਰੇ ਨੂੰ ਠੀਕ ਰੱਖਣ ਵਾਸਤੇ ਤੇ ਕਾਮਾ ਸ਼ਕਤੀ ਦੀ ਕੰਮ ਕਰਨ ਦੀ ਸਮਰੱਥਾ ਬਣਾਈ ਰੱਖਣ ਵਾਸਤੇ ਅਜਿਹਾ ਕਰਨਾ ਲਾਜ਼ਮੀ ਹੈ। ਟੀਕਾਕਰਨ ਮੁਹਿੰਮ, ਘਰ ਦੇ ਨੇੜੇ ਮਾਂ ਤੇ ਬੱਚੇ ਦੀ ਸਿਹਤ, ਗਰਭ ਦੌਰਾਨ ਦੇਖ ਭਾਲ ਤੇ ਜਾਂਚ, ਸੁਰੱਖਿਅਤ ਜਣੇਪਾ ਤੇ ਉਪਰਲੇ ਭੋਜਨ ਬਾਬਤ ਹਰੇਕ ਤਿੰਨ ਹਜਾਰ ਦੀ ਆਬਾਦੀ ਉਪਰ ਜਾਂ ਹਰੇਕ ਪਿੰਡ ਬਹਿਕ ਵਿੱਚ ਪੁਖਤਾ ਪ੍ਰਬੰਧ ਕੀਤੇ ਜਾਣਗੇ!
ਘਰ ਦੇ ਨੇੜੇ ਮੁਢਲੀ ਸਹਾਇਤਾ , ਤੇ ਮੁੱਢਲੀ ਜਾਂਚ ਤੇ ਇਲਾਜ ( ਹਰੇਕ 10,000 ਦੀ ਆਬਾਦੀ ਉਪਰ ਇੱਕ ਡਾਕਟਰ, ਅਗਲੇ ਪੱਧਰਾਂ ਉੱਪਰ ਹਸਪਤਾਲ ਦਾਖਲ ਹੋ ਕੇ ਉਚੇਰੇ ਇਲਾਜ ਲਈ ਪ੍ਰਬੰਧ ਵਿੱਚ ਹਰੇਕ 30,000 ਦੀ ਆਬਾਦੀ ਉਪਰ 10 ਬੈੱਡ ਦਾ ਹਸਪਤਾਲ ਜਿੱਥੇ ਚੱਤੋਪਹਰ ਐਮਰਜੈਂਸੀ ਸੇਵਾਵਾਂ ਦਾ ਆਉਟਡੋਰ ਤੇ ਇਨਡੋਰ ਇਲਾਜ ਦਾ ਪ੍ਰਬੰਧ ਹੋਵੇਗਾ ! ਇਸ ਤੋਂ ਅੱਗੇ ਹਰੇਕ ਇੱਕ ਲੱਖ ਦੀ ਆਬਾਦੀ ਉਪਰ 30 ਬੈੱਡ ਦਾ ਹਸਪਤਾਲ ਅਤੇ ਘੱਟੋ ਘੱਟ ਮੈਡੀਕਲ, ਸਰਜੀਕਲ, ਜਨਾਨਾ ਰੋਗਾਂ ਤੇ ਬੱਚਿਆਂ ਦੇ ਰੋਗਾਂ ਦੀਆਂ ਸੇਵਾਵਾਂ ਹਰ ਰੋਜ ਅਤੇ ਬਾਕੀ ਮਾਹਰਾਂ ਦੀਆਂ ਹਫਤੇ ਵਿੱਚ ਇੱਕ ਇੱਕ ਦਿਨ ਦੇ ਸਪੈਸ਼ਲ ਕਲਿਿਨਕਾਂ ਰਾਹੀਂ ਸੇਵਾਵਾਂ।
ਹਰੇਕ ਤਹਿਸੀਲ ਪੱਧਰ ਤੇ 50-100 ਬਿਸਤਰਿਆਂ ਦਾ ਹਸਪਤਾਲ , ਹਰ ਵਖਤ ਐਮਰਜੈਂਸੀ ਸੇਵਾਵਾਂ ਲਈ ਪੰਜ ਪੰਜ ਐਮਰਜੈਂਸੀ ਮੈਡੀਕਲ ਅਫਸਰ ਅਤੇ ਮੈਡੀਕਲ, ਸਰਜੀਕਲ , ਜਨਾਨਾ ਰੋਗਾਂ, ਬੱਚਿਆਂ ਦੇ ਰੋਗਾਂ, ਛਾਤੀ ਤੇ ਟੀਬੀ ਰੋਗ, ਅੱਖਾਂ , ਕੰਨ ਨੱਕ ਗਲਾ, ਮਾਨਸਿਕ ਰੋਗਾਂ ਦੇ , ਚਮੜੀ ਰੋਗਾਂ ਦੇ , ਹੱਡੀ ਰੋਗਾਂ ਦੇ ਤੇ ਬੇਹੋਸ਼ੀ ਵਾਲੇ ਡਾਕਟਰ ਅਤੇ ਅਪ੍ਰੇਸ਼ਨਾਂ ਤੇ ਰੀਹੈਬੀਲੀਟੇਸ਼ਨ ਸੇਵਾਵਾਂ ਦਾ ਪੁਖਤਾ ਪ੍ਰਬੰਧ ! ਹਰੇਕ ਦਸ ਲੱਖ ਦੀ ਆਬਾਦੀ ਉਪਰ ਪੰਜ ਸੌ ਬੈੱਡ ਦਾ ਹਸਪਤਾਲ ਤੇ ਜਿਲ੍ਹਾ ਮੈਡੀਕਲ ਕਾਲਜਾਂ ਵੱਲ ਵਧ ਕੇ ਸਿਹਤ ਅਤੇ ਮੈਡੀਕਲ ਅਮਲੇ ਦੀ ਉਚ ਸਿਖਲਾਈ ਤੇ ਉਚ ਇਲਾਜ ਦਾ ਪ੍ਰਬੰਧ! ੍ਹਰੇਕ ਡਵੀਜਨ ਵਿੱਚ ਯਾਨੀ ਹਰੇਕ ਪੰਜਾਹ ਲੱਖ ਦੀ ਆਬਾਦੀ ਉਪਰ ਸਰਬ ਉਚ ਇਲਾਜ ਲਈ ਸਰਬ ਉਚ ਮੈਡੀਕਲ ਸੰਸਥਾ !
ਕਲਸਟਰ ਤੋਂ ਬਲਾਕ ਪੱਧਰ , ਤਹਿਸੀਲ ਜਿਲ੍ਹਾ ਅਤੇ ਸੂਬਾ ਪੱਧਰ ਉਪਰ ਵਿਕਲਪ ਇਲਾਜ ਪ੍ਰਣਾਲੀਆਂ ਦਾ ਹਸਪਤਾਲ ਆਧੁਨਿਕ ਹਸਪਤਾਲ ਦੇ ਨਾਲ ਲੱਗਦਾ ਹੋਵੇਗਾ ਪਰ ਇਨ੍ਹਾਂ ਦੀ ਆਪਸ ਵਿੱਚ ਕੋਈ ਦਾਖਲ ਅੰਦਾਜ਼ੀ ਨਹੀਂ ਹੋਵੇਗੀ ਅਤੇ ਇਲਾਜ ਦਾ ਪ੍ਰਭਾਵ ਅਤੇ ਪ੍ਰਾਪਤੀਆਂ ਵਿਿਗਆਨਿਕ ਲੀਹਾਂ ਉਪਰ ਸਾਬਤ ਕਰਨੀਆਂ ਹੋਣਗੀਆਂ । ਲੋਕਾਂ ਦੀ ਮਰਜੀ ਹੋਵੇਗੀ ਕਿ ਕਿੱਥੋਂ ਇਲਾਜ ਕਰਵਾਉਂਦੇ ਹਨ ।
ਮੁਫਤ ਇਲਾਜ ਜਾਂ ਇਲਾਜ ਦਾ ਕੀਤਾ ਖਰਚਾ ਕੇਵਲ ਤਦ ਹੀ ਸਰਕਾਰੀ ਖਜਾਨੇ ਵਿੱਚੋਂ ਅਦਾ ਕੀਤਾ ਜਾਵੇਗਾ ਜੇ ਕਰ ਇਲਾਜ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਹੋਵੇ ! ਬਾਕੀ ਪ੍ਰਾਈਵੇਟ ਇਲਾਜ ਲਈ ਸਿਹਤ ਬੀਮਾ ਅਤੇ ਆਮਦਨ ਟੈਕਸ ਰਿਆਇਤਾਂ ਜੋ ਉਪਲਬਧ ਹਨ ਲੋਕ ਨਿਜੀ ਪੱਧਰ ਤੇ ਵਰਤ ਸਕਣਗੇ ।ਦੇਸ ਦੇ ਪ੍ਰਾਈਵੇਟ ਹਸਪਤਾਲ ਦੇ ਉਸ ਇਲਾਜ ਦਾ ਖਰਚਾ ਸਰਕਾਰ ਝੱਲੇਗੀ ਜਿਸ ਬਾਬਤ ਪਾਤਰ ਨੂੰ ਸੂਬਾਈ ਮੈਡੀਕਲ ਬੋਰਡ ਵੱਲੋਂ ਪ੍ਰਮਾਣ ਜਾਰੀ ਕਤਿਾ ਗਿਆ ਹੋਵੇ ਕਿ ਸਬੰਧਤ ਇਲਾਜ ਸਰਕਾਰੀ ਵਿੱਚ ਉਪਲਬਧ ਨਹੀਂ ਸੀ !
ਨਿਜੀ ਹਸਪਤਾਲਾਂ ਅਤੇ ਮੈਡੀਕਲ ਸਿੱਖਿਆ ਦਾ ਪੁਖਤਾ ਨਿਯੰਤ੍ਰਣ ਕੀਤਾ ਜਾਵੇਗਾ ਤਾ ਕਿ ਸੇਵਾਵਾਂ ਦੀ ਗੁਣਵਤਾ , ਖਰਚਾ ਅਤੇ ਸਾਜੋ ਸਮਾਨ ਬਾਬਤ ਲੋਕਾਂ ਨੂੰ ਜਾਣਕਾਰੀ ਲਿਖਤੀ ਰੂਪ ਵਿੱਚ ਜਨਤਕ ਤੋਰ ਤੇ ਉਪਲਬਧ ਕਰਵਾਈ ਜਾਵੇ !
ਸੇਵਾਵਾਂ ਨਿਸ਼ੁਲਕ, ਸਸਤੀਆਂ ਤੇ ਗੁਣਵਤਾ ਭਰਪੂਰ, ਚੰਗੀਆਂ ਤੇ ਸਸਤੀਆਂ ਦਵਾਈਆਂ ਤੇ ਮੈਡੀਕਲ ਸਾਜੋ ਸਮਾਨ , ਸਾਫ ਸੁਥਰੇ ਹਸਪਤਾਲ , ਮੈਡੀਕਲ ਸਿੱਖਿਆ ਤੇ ਖੋਜ ਨੂੰ ਵਧਾਉਣਾ , ਕੇਂਦਰ ਵੱਲੋਂ ਦਾਖਲਾ ਟੈਸਟ ਦੇ , ਦਾਖਲੇ ਦੇ , ਮਾਪ ਦੰਡਾਂ ਦੇ ਖੁੱਸੇ ਅਧਿਕਾਰ ਵਾਪਸ ਲੈਣੇ , ਨਿਜੀ ਹਸਪਤਾਲਾਂ , ਟੈਸਟ ਕੇਂਦਰਾਂ ਆਦਿ ਦਾ ਸਹੀ ਨਿਯੰਤਰਨ ਤਾ ਕਿ ਉਹ ਪਾਰਦਰਸੀ ਜਿੰਮੇਵਾਰੀ ਤੇ ਜਵਾਬਦੇਹੀ ਵਾਲੇ ਹੋਣ, ਸਿਹਤ ਤੇ ਮੈਡੀਕਲ ਸਿੱਖਿਆ ਵਿੱਚ ਸੁਧਾਰ , ਸਸਤੀ ਸਿਖਲਾਈ, ਦੇ ਕੇ ਅਮਲੇ ਦੀ ਘਾਟ ਪੂਰੀ ਕੀਤੀ ਜਾਵੇਗੀ ।
ਬਾਕੀ ਖੇਤਰਾਂ ਦੀ ਕਿਤਾ ਮੁਖੀ ਸਿੱਖਿਆ ਦੇ ਮੁਕਾਬਲੇ ਵਿੱਚ ਹੀ ਫੀਸਾਂ ਤੇ ਤਨਖਾਹਾਂ ਵਿੱਚ ਤਰਕਸੰਤਾ , ਵਿਿਗਆਨਕ ਜਾਂਚ ਤੇ ਇਲਾਜ ਪ੍ਰਣਾਲੀ ਉਪਰ ਟੇਕ, ਵਡੀਆਂ ਚੇਤਨਾ ਮੁਹਿੰਮਾਂ , ਜਨਤਕ ਸ਼ਮੂਲੀਅਤ , ਤੇ ਜਨਤਾ ਵੱਲੋਂ ਬਾਜ ਅੱਖ ! ਜੀਵਣ ਸ਼ੈਲੀ ਵਾਲੀਆਂ ਬਿਮਾਰੀਆਂ , ਨਸ਼ਿਆਂ ਆਦਿ ਬਾਬਤ ਪੰਚਾਇਤਾਂ , ਗ੍ਰਾਮ ਸਭਾਵਾਂ , ਵਾਰਡ ਸਭਾਵਾਂ , ਸਥਾਨਕ ਸਰਕਾਰਾਂ ਨੂੰ ਨਾਲ ਲੈ ਕੇ ਵੱਡੀਆਂ ਜਨਤਕ ਚੇਤਨਾ ਤੇ ਕਾਰਜ ਮੁਹਿੰਮਾਂ ਚਲਾਈਆਂ ਜਾਣਗੀਆਂ ! ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਲੈਬਰਟਰੀਆਂ ਜਿੱਥੇ ਬੱਚਿਆਂ ਨੂੰ ਟੈਸਟ ਕਰਕੇ ਸਿਖਾਏ ਜਾਂਦੇ ਹਨ ਨੂੰ ਆਮ ਖੂਨ ਪਿਸ਼ਾਬ ਤੇ ਟੱਟੀ ਟੈਸਟ ਕਰਨ ਲਈ ਪਹਿਲੇ ਪੜਾਅ ਵਿੱਚ ਸਕੂਲੀ ਬੱਚਿਆਂ ਦੇ ਸਿਹਤ ਕਾਰਡਾਂ ਵਾਸਤੇ ਟੈਸਟ ਸਕੂਲ ਲੈਬਾਰਟਰੀ ਵਿੱਚ ਕੀਤੇ ਜਾਣ ਦਾ ਨਮੂਨਾ ਪ੍ਰੌਜੈਕਟ ਚਲਾ ਕੇ ਇਨ੍ਹਾਂ ਸੇਵਾਵਾਂ ਨੂੰ ਵਰਤਨ ਦੀ ਯੋਜਨਾਬੰਦੀ ਕੀਤੀ ਜਾਵੇਗੀ ਤਾ ਕਿ ਵਿਿਦਆਰਥੀਆਂ ਦੀ ਸਿੱਖਲਾਈ ਵੀ ਪੁਖਤਾ ਹੋਵੇ ਤੇ ਲੋਕਾਂ ਦਾ ਟੈਸਟਾਂ ਕੰਮ ਵੀ ਘਰ ਦੇ ਨੇੜੇ ਹੀ ਹੋ ਜਾਵੇ!
ਸੰਸਾਰ ਸਿਹਤ ਸੰਸਥਾ ਵੱਲੋਂ ਸਿਹਤ ਦੀ ਦਿੱਤੀ ਪਰਿਭਾਸ਼ਾ ਦੀ ਪੂਰਤੀ ਲਈ ਉਹ ਦੀਰਘਕਾਲੀਨ, ਅਲਪਕਾਲੀਨ ਤੇ ਫੌਰੀ ਤੌਰ ਤੇ ਕੀਤੇ ਜਾਣ ਵਾਲੇ ਕੰਮਾਂ ਦੀ ਪੂਰਤੀ ਲਈ ਕਦਮ ਚੁੱਕਣ ਦਾ ਅਹਿਦ ਹੈ।ਸੰਕਲਪ ਕਰਦੇ ਹਾਂ ਕਿ ਸਿਹਤ ਸੇਵਾਵਾਂ ਲਈ ਉਹ ਸੂਬੇ ਵਿੱਚ ਭਾਰਤ ਸਰਕਾਰ ਵੱਲੋਂ ਤਹਿ ਕੀਤੇ ਘੱਟੋ ਘੱਟ ਮਾਪ ਦੰਡਾਂ ਦੀ ਪੂਰਤੀ ਹਰ ਹਾਲਤ ਵਿੱਚ ਪਹਿਲ ਦੇ ਆਧਾਰ ਤੇ ਫੌਰੀ ਤੌਰ ਤੇ ਕਰਨਗੇ ! ਜਿਸ ਵਿੱਚ ਲੋੜੀਂਦੀਆਂ ਸੰਸਥਾਵਾਂ ਸਥਾਪਤ ਕਰਨੀਆਂ, ਤਹਿ ਸ਼ੁਦਾ ਅਮਲਾ ਤੇ ਸਾਜੋ ਸਮਾਨ ਦੇਣਾ ਲਾਜਮੀ ਹੋਵੇਗਾ ।
ਪਾਰਟੀਆਂ ਇਹ ਵੀ ਅਹਿਦ ਕਰਨ ਕਿ ਹਰ ਵਿਅਕਤੀ ਲਈ ਉਸਦੇ ਘਰ ਅਤੇ ਕੰਮ ਦੇ ਸਥਾਨ ਉਪਰ ਪੀਣ ਵਾਲਾ ਸਾਫ ਪਾਣੀ ਉਪਲਬਧ ਕਰਵਾਉਣ ਅਤੇ ਸਾਫ ਸੁਥਰੀਆਂ ਟੱਟੀਆਂ ਬਣਾਉਣ ਦਾ ਪ੍ਰਬੰਧ ਕਰਨ ਵਾਸਤੇ —- ਫੰਡ ਚਾਹੀਦੇ ਹਨ ਜੋ ਉਪਲਬਧ ਕਰਵਾਏ ਜਾਣਗੇ ਤਾ ਕਿ ਟਾਈਫਾਈਡ, ਟੱਟੀਆਂ ਉਲਟੀਆਂ, ਪੋਲੀਓ, ਮਲੱਪ ਪੇਟ ਦੇ ਕੀੜੇ ਆਦਿ ਬਿਮਾਰੀਆਂ ਪੀਣ ਵਾਸਤੇ ਸਾਫ ਪਾਣੀ ਤੇ ਪਖਾਨੇ ਦਾ ਸਹੀ ਪ੍ਰਬੰਧ ਤੇ ਨਿਪਟਾਰਾ ਨਾ ਹੋਣ ਕਾਰਨ ਹੁੰਦੀਆਂ ਹਨ ਰੋਕੀਆਂ ਜਾ ਸਕਣ !
ਇਹ ਵੀ ਵਰਨਣ ਜਰੂਰੀ ਹੈ ਕਿ ਸਾਰੀਆਂ ਪਾਰਟੀਆਂ ਦੱਸਣ ਕਿ ਸਮੁਦਾਇਕ ਆਰ ਓ ਪਲਾਂਟਾਂ ਉਪਰ ਪਾਣੀ 150 ਰੁਪਏ ਕਿਲੋ ਲੀਟਰ ਕਿਉਂ ਤੇ ਸ਼ਹਿਰਾਂ ਵਿੱਚ ਘਰ ਪਹੁੰਚਦਾ ਪਾਣੀ 5-7 ਰੁਪਏ ਲੀਟਰ ਕਿਉਂ , ਬੋਤਲ ਬੰਦ ਪਾਣੀ ਜੋ ਕੈਂਸਰ ਵਰਗੇ ਭਿਆਨਕ ਰੋਗ ਪੈਦਾ ਕਰਨ ਦੇ ਨਾਲ ਨਾਲ ਪਲਾਸਟਿਕ ਪ੍ਰਦੂਸ਼ਣ ਅਤੇ ਪੇਅ ਜਲ ਬਰਬਾਦ ਕਰਨ ਦਾ ਵੀ ਜਰੀਆ ਹੈ ਉਪਰ ਰੋਕ ਕਿਵੇਂ ਲਗਾਉਣਗੇ !
ਪਰਿਵਾਰ ਸਿਹਤ ਸਰਵੇਖਣ ਪੰਜਵਾਂ ਗੇੜ ਦੇ ਹਾਲ ਵਿੱਚ ( 2019-21) ਹੀ ਜਾਰੀ ਅੰਕੜਿਆਂ ਮੁਤਾਬਕ ਭੋਜਨ ਦੀ ਕਮੀ ਦੀ ਸ਼ਿਕਾਰ ਹੈ ਬਹੁਤ ਵੱਡੀ ਗਿਣਤੀ ਵਸੋਂ ਦੀ । ਪੰਜਾਬ ਦੇ 6-23 ਮਹੀਨਿਆਂ ਦੇ 88.1 % ਬੱਚਿਆਂ ਨੂੰ ਲੋੜ ਅਨੁਸਾਰ ਭੋਜਨ ਨਹੀਂ ਮਿਲਦਾ , ਪੰਜ ਸਾਲ ਤੋਂ ਘੱਟ ਉਮਰ ਦੇ 24.5% ਬੱਚੇ ਵਧਣੇ ਨਹੀਂ ਪਏ ਜਿਸ ਕਰਕੇ ਕੱਦ ਦੇ ਮਧਰੇ ਰਹਿ ਗਏ, 10.6% ਦਾ ਭਾਰ ਘੱਟ ਹੈ ਤੇ 3.7% ਬੱਚੇ ਤਾਂ ਯਾਣੀ ਹਰ 32ਵਾਂ ਬੱਚਾ ਤਾਂ ਸੋਕੜੇ ਦਾ ਸ਼ਿਕਾਰ ਹੈ । ਸ਼ਹਿਰਾਂ ਵਿੱਚ ਇਹ ਦਰ ਹੋਰ ਵੀ ਜਿਆਦਾ ਹੈ ! ਇਸੇ ਤਰ੍ਹਾਂ ਪੰਜਾਬ ਦੇ 6-59 ਮਹੀਨਿਆਂ ਦ ਿਉਮਰ ਦੇ 71.1% ਬੱਚਿਆਂ ਵਿੱਚ ਖੂਨ ਦੀ ਕਮੀ ਹੈ ਜਦ ਕਿ 58.8% ਔਰਤਾਂ ਵਿੱਚ ਤੇ 22.6 % ਮਰਦਾਂ ਵਿੱਚ ਖੂਨ ਦੀ ਕਮੀ ਹੈ । ਗਭਰੇਟ ਉਮਰ ਵਿੱਚ ਇਹ ਦਰ ਹੋਰ ਵੀ ਜਿਆਦਾ ਹੈ । ਸਪਸ਼ਟ ਹੈ ਕਿ ਆਇਰਨ ਫੋਲਿਕ ਏਸਿਡ ਦਆਂਿ ਗੋਲੀਆਂ ਦੀ ਵੰਡ ਨਹੀਂ ਹੋ ਰਹੀ, ਆਂਗਨਵਾੜੀ ਵਿੱਚ ਬੱਚਿਆਂ ਦੇ ਆਉਣ ਤੇ ਉਨ੍ਹਾਂ ਦੇ ਭੋਜਨ ਵਿੱਚ ਸੁਧਾਰ ਦੀ ਲੋੜ ਹੈ ! ਸਕੁਲ਼ਾਂ ਵਿੱਚ ਦੁਪਹਿਰ ਦਾ ਭੋਜਨ ਵੀ ਪੂਰਾ ਨਹੀਂ ਮਿਲਦਾ ਤੇ ਆਟਾ ਦਾਲ ਸਕੀਮ ਵੀ ਭੋਜਨ ਲੋੜਾਂ ਦੀ ਪੂਰਤੀ ਵਿੱਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਰਹੀ ! ਇਸ ਵਾਸਤੇ ਇਨ੍ਹਾਂ ਸਕੀਮਾਂ ਦੇ ਸੁਧਾਰ ਦਾ ਸੰਕਲਪ ਲਿਆ ਜਾਂਦਾ ਹੈ, ਸਾਰੀਆਂ ਸਕੀਮਾਂ ਦਾ ਭੋਜਨ ਗ੍ਰਾਮ ਸਭਾ ਦੀਆਂ ਕਮੇਟੀਆਂ ਰਾਹੀਂ ਪਾਰਦਰਸੀ , ਭਰਿਸ਼ਟਾਚਾਰ ਮੁਕਤ ਤੇ ਜਵਾਬਦੇਹੀ ਵਾਲਾ ਬਣਾ ਕੇ ਹਰ ਪੱਧਰ ਉਪਰ ਭੋਜਨ ਦੀ ਚੋਰੀ, ਵੰਡ ਵਿੱਚ ਭਰਿਸ਼ਟਾਚਾਰ ਆਦਿ ਨੂੰ ਰੋਕਣ ਦਾ ਅਹਿਦ ਕਰਦੇ ਹਾਂ ! ਦਵਾਈਆਂ ਅਤੇ ਇਲਾਜ ਦਾ ਸਾਜੋ ਸਮਾਨ ਬਹੁਤ ਮਹਿੰਗਾ ਹੈ ਤੇ ਇਸਦੀ ਗੁਣਵਤਾ ਵੀ ਬਹੁਤ ਮਾੜੀ ਹੈ ।
ਡਰਗ ਕਮਿਸ਼ਨਰ ਪੰਜਾਬ ਇਸ ਵੱਲ ਧਿਆਨ ਨਹੀਂ ਦਿੰਦਾ ! ਲੋਕਾਂ ਨੂੰ ਸਸਤੀਆਂ ਤੇ ਗੁਣਵਤਾ ਵਾਲੀਆਂ ਦਵਾਈਆਂ ਬਜਾਰ ਵਿੱਚ ਤੇ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਕਰਵਾਉਣ ਦੇ ਲਈ ਪੂਰਬ ਸਟੀਕ ਅਨੁਮਾਨ ਲਗਾ ਕੇ ਮਾਹਰਾਂ ਦੀਆਂ ਕਮੇਟੀਆਂ ਵੱਲੋਂ ਸਿਫਾਰਸ਼ ਕੀਤੀਆਂ ਦਵਾਈਆਂ ਤੇ ਸਾਜੋ ਸਮਾਨ ਖੁਲ੍ਹੀ ਬੋਲੀ ਰਾਹੀਂ ਪਾਰਦਰਸੀ ਢੰਗ ਨਾਲ ਖ੍ਰੀਦੀਆਂ ਜਾਣਗੀਆਂ ਤੇ 15 ਦਿਨ ਦੇ ਅੰਦਰ ਅੰਦਰ ਗੁਣਵਤਾ ਦੇ ਟੈਸਟ ਕਰ ਲਏ ਜਾਣਗੇ ! ਕੇਵਲ ਜੈਨਰਿਕ ਦਾ ਢੋਲ ਪਿੱਟ ਕੇ ਮਸਲੇ ਦਾ ਹੱਲ ਨਹੀਂ । ਜੈਨਰਿਕ ਉਪਰ ਵੀ ਕੀਮਤਾਂ ਦਾ ਤੇ ਗੁਣਵਤਾ ਦਾ ਨਿਯੰਤਰਣ ਜਰੂਰੀ ਹੈ, ਉਹ ਵੀ ਕੀਤਾ ਜਾਵੇਗਾ ਤੇ ਨਿਯਮਾਂ ਕਾਨੂੰਨਾਂ ਵਿੱਚ ਕੋਈ ਰਿਆਇਤ ਜਾਂ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ !
ਦਵਾਈਆਂ ਦੀਆਂ ਕੀਮਤਾਂ ਕੇਂਦਰ ਦਾ ਰਸਾਇਣ ਤੇ ਖਾਦ ਮੰਤਰਾਲਾ ਤਹਿ ਕਰਦਾ ਹੈ, ਉਸ ਉਪਰ ਕੇਂਦਰੀ ਸਿਹਤ ਕੌਂਸਿਲ ਵਿੱਚ ਬਾਕੀ ਸੂਬਿਆਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਦਵਾਈਆਂ ਤੇ ਇਲਾਜ ਲਈ ਲੋੜੀਂਦ ਸਾਜੋ ਸਮਾਨ ਦੀਆਂ ਕੀਮਤਾਂ ਘਟਾਉਣ ਵਾਸਤੇ ਦਬਾਅ ਬਣਾਇਆ ਜਾਵੇਗਾ , ਬੌਧਿਕ ਸੰਪਤੀ ਅਧਿਕਾਰਾਂ ਦੇ ਮਸੌਦੇ ਵਿੱਚ ਜਰੂਰੀ ਦਵਾਈਆਂ ਤੇ ਸਾਜੋ ਸਮਾਨ ਸਬੰਧੀ ਮਿਲਦੀਆਂ ਢਿੱਲਾਂ ਦੀ ਵਰਤੋਂ ਲਈ ਚਾਰਾ ਜੋਈ ਕੀਤੀ ਜਾਵੇਗੀ ਤਾ ਕਿ ਪੇਟੈਂਟ ਕਾਨੂੰਨ ਵਿੱਚ ਉਪਲਬਧ ਪ੍ਰਵਾਧਾਨਾਂ ਨੂੰ ਵਰਤ ਕੇ ਬੇਵਹਾ ਮੁਨਾਫਿਆਂ ਤੇ ਰੋਕ ਲਗਵਾਈ ਜਾ ਸਕੇ !
ਭੋਜਨ ਦੀ ਕਮੀ ਕਾਰਨ ਅਤੇ ਮਿਲਾਵਟੀ ਭੋਜਨ ਮਿਲਣ ਕਰਕੇ ਵੀ ਬਿਮਾਰੀਆਂ ਵਧ ਰਹੀਆਂ ਹਨ । ਭੋਜਨ ਦੀ ਮਿਲਾਵਟ ਦੂਰ ਕਰਨ ਵਾਸਤੇ ਕਿਹੋ ਜਿਹਾ ਪ੍ਰਬੰਧ , ਯਤਨ ਤੇ ਫਲ ਹੋਵੇਗਾ ਉਦਾ ਵੀ ਵਿਸਤਾਰ ਦੇਣ ! ਹੁਣ ਦੁੱਧ , ਖੋਆ , ਆਟਾ ਦਾਲਾਂ , ਹਲਦੀ, ਮਸਾਲੇ, ਆਦਿ ਵਿੱਚ ਮਿਲਾਵਟ ਆਮ ਹੈ । ਦੋਸ਼ ਹਨ ਕਿ ਫੂਡ ਕਮਿਸ਼ਨਰ ਅਤੇ ਫੂਡ ਇੰਸਪੈਟਰਾਂ ਦੀ ਹੋਰ ਭਰਤੀ ਨਾਲ ਇਹ ਕਾਰਜ ਹੋਰ ਵੱਡੇ ਭਰਿਸਟਾਚਾਰ ਦਾ ਅੱਡਾ ਬਣ ਗਿਆ । ਅਸੀਂ ਵਚਨ ਕਰਦੇ ਹਾਂ ਕਿ ਭੋਜਨ ਦੀ ਗੁਣਵਤਾ ਉਪਰ ਕੋਈ ਸਮਝੋਤਾ ਨਹੀਂ , ਭੋਜਨ ਮਿਲਾਵਟ ਮਾਫੀਆ , ਕੈਮੀਕਲ ਦੁੱਧ ਤੇ ਖੋਆ ਮਾਫੀਆ, ਮਾੜੀ ਕੁਆਲਟੀ ਦੇ ਡੱਬਿਆਂ ਰਾਹੀਂ ਮਿਠਾਈਆਂ ਵੇਚ ਕੇ ਵੱਧ ਪੈਸੇ ਚਾਰਜ ਕਰਨ ਵਾਲਾ ਤੇ ਡੱਬਾ ਮਿਠਾਈ ਦੇ ਭਾਅ ਵੇਚ ਕੇ ਨਾਹੱਕੀ ਕਮਾਈ ਤੇ ਰੋਕ ਲਗਾ ਕੇ , ਡੱਬਿਆਂ ਰਾਹੀਂ ਭੋਜਨ ਪਦਾਰਥਾਂ ਦੀ ਗੁਣਵਤਾ ਉਪਰ ਪੈਂਦੇ ਮਾੜੇ ਪ੍ਰਭਾਵਾਂ ਨੂੰ ਕਾਨੂੰਨੀ ਸ਼ਕਤੀ ਤੇ ਲੋਕ ਸ਼ਕਤੀ ਦੇ ਸੁਮੇਲ ਨਾਲ ਰੋਕਿਆ ਜਾਵੇਗਾ ! ਫੂਡ ਤੇ ਡਰੱਗ ਗੁਣਵਤਾ ਸੇਵਾਵਾਂ ਮੁੜ ਮੈਡੀਕਲ ਵਿਭਾਗ ਦੇ ਮਾਹਰਾਂ ਦੇ ਹਵਾਲੇ ਕੀਤੀਆਂ ਜਾਣਗੀਆਂ !
ਕਿਉਂਕਿ ਪੰਜਾਬ ਵਿੱਚ ਕਾਲੇ ਪੀਲੀਏ ਨੇ ਪੈਰ ਪਸਾਰ ਲਏ ਹਨ ਪਿਛਲੇ ਪੰਜ ਸਾਲ ਦੌਰਾਨ 1,01,588 ਮਰੀਜ ਆ ਚੁੱਕੇ ਹਨ ! ਕੈਂਸਰ ਦੇ ਵੀ ਪਿਛਲੇ ਦਹਾਕੇ ਵਿੱਚ ਕਰੀਬ 80,000 ਮਰੀਜ ਆ ਗਏ ਹਨ ! ਜੰਮਾਦਰੂਰੋਗ ਵਧ ਰਹੇ ਹਨ ਤੇ ਜੰਮਾਦਰੂ ਅਪੰਗਤਾ ਦਾ ਬੋਲ ਬਾਲਾ ਹੈ ! ਨਸ਼ਿਆਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ ! ਜੀਵਣ ਸ਼ੈਲੀ ਦੇ ਕਾਰਨ ਉਤਪਨ ਹੁੰਦੇ ਕਹੇ ਜਾਣ ਵਾਲੇ ਦਿਲ ਜਿਗਰ , ਗੁਰਦੇ ਤੇ ਆਂਤੜੀ ਦੇ ਰੋਗਾਂ ਦੀ ਭਰਮਾਰ ਹੈ । ਸ਼ੂਗਰ ਤੇ ਥਾਇਰਾਡ ਦੀ ਸਮੱਸ਼ਿਆ ਵੀ ਬਹੁਤ ਵਧ ਰਹੀ ਹੈ । ਇਨ੍ਹਾਂ ਵੱਲ ਧਿਆਨ ਦੇਣ ਤੇ ਇਲਾਜ ਦੇ ਪੁਖਤਾ ਪ੍ਰਬੰਧ ਲਈ ਲੋਕਾਂ ਦੇ ਜੀਵਣ ਨੂੰ ਸਹਿਜ ਬਣਾਉਣ ਵਾਸਤੇ ਚੇਤਨਾ ਲਹਿਰ , ਡਰ ਭੈਅ ਤੇ ਵਹਿਮ ਤੇ ਸਹਿਮ ਦੂਰ ਕਰਕੇ ਵਿਿਗਆਨਕ ਚੇਤਨਾ ਫੈਲਾ ਕੇ ਬੀਮਾਰੀਆਂ ਦਾ ਬੋਝ ਘਟਾਵਾਂਗੇ !
ਪਿੰਡਾਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਭਰਤੀ ਵਾਸਤੇ ਡਾਕਟਰ ਵਿਸ਼ੇਸ਼ ਕਰਕੇ ਮਾਹਰ ਮਿਲ ਨਹੀਂ ਰਹੇ ।ਮਾਹਰਾਂ ਦਾ ਕੇਡਰ ਬਣਾ ਕੇ ਸਿਹਤ ਅਮਲੇ ਦੇ ਗ੍ਰੇਡ ਕੇਂਦਰ ਨਾਲੋਂ ਘੱਟ ਹਨ ਤੇ ਪੜ੍ਹਾਈ ਦੇ ਖਰਚੇ ਤੇ ਫੀਸਾਂ ਕੇਂਦਰ ਨਾਲੋਂ ਵੱਧ ਹਨ । ਇਨ੍ਹਾਂ ਨੂੰ ਤਰਕ ਸੰਗਤ ਬਣਾਉਣ ਵੱਲ ਕਦਮ ਚੁੱਕੇ ਜਾਣਗੇ ! ਪਹਿਲੇ ਕਦਮ ਵੱਲੋਂ ਆਧੁਨਿਕ ਸਿਹਤ ਪ੍ਰਣਾਲੀ ਦੇ ਅਮਲੇ ਦੀਆਂ ਤਨਖਾਹਾਂ ਤੇ ਭੱਤੇ ਆਦਿ ਘੱਟੋ ਘੱਟ ਕੇਂਦਰ ਦੇ ਬਰਾਬਰ ਕੀਤੇ ਜਾਣਗੇ ਅਤੇ ਹੌਲੀ ਹੌਲੀ ਇਹ ਵਧਾ ਕੇ ਪੰਜਾਬ ਦੇ ਬਾਕੀ ਮੁਲਾਜਮਾਂ ਦੀ ਤਰ੍ਹਾਂ ਕੇਂਦਰ ਨਾਲੋਂ ਉਸੇ ਅਨੁਪਾਤ ਵਿੱਚ ਵਾਧੂ ਕੀਤੇ ਜਾਣਗੇ ਜਿਸ ਵਿੱਚ ਬਾਕੀਆਂ ਦੇ ਵਾਧੂ ਹਨ !
ਪ੍ਰਾਈਵੇਟ ਇਲਾਜ ਬਹੁਤ ਹੀ ਮਹਿੰਗਾ ਹੈ ! ਪੇਂਡੂ ਕਰਜੇ ਵਿਸ਼ੇਸ਼ ਕਰਕੇ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਮਾਮਲਿਆਂ ਵਿੱਚ ਕਰੀਬ 30% ਕਿਸਾਨੀ ਕਰਜਾ ਇਲਾਜ ਉਪਰ ਹੋਇਆ ਖਰਚਾ ਹੈ ! ਪੰਜਾਬ ਵਿੱਚ ਕਾਲੇ ਪੀਲੀਏ ਨੇ ਪੈਰ ਪਸਾਰੇ ਹੋਏ ਹਨ, ਹੁਣ ਤੱਕ 2.27 ਲੱਖ ਦੇ ਟੈਸਟ ਕਰਨ ਤੋਂ 1,01,588 ਮਰੀਜ ਪਾਏ ਗਏ ।ਕੈਂਸਰ ਦੇ ਵੀ ਕਰੀਬ ਇੱਕ ਲੱਖ ਮਰੀਜ ਪਿਛਲੇ ਦਹਾਕੇ ਵਿੱਚ ਆਏ ਹਨ ! ਮਰੀਜ ਕਾਲੇ ਪੀਲੀਏ ਦੇ 80000 ਕੈਂਸਰ ਦੇ ਆ ਚੱੁਕੇ ਹਨ । ਜੰਮਾਦਰੂਰੋਗ ਵਧ ਰਹੇ ਹਨ ਤੇ ਜੰਮਾਦਰੂ ਅਪੰਗਤਾ ਦਾ ਬੋਲ ਬਾਲਾ ਹੈ ! ਨਸ਼ਿਆਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ ! ਦਿਲ ਜਿਗਰ , ਗੁਰਦੇ ਤੇ ਆਂਤੜੀ ਦੇ ਰੋਗਾਂ ਦੀ ਭਰਮਾਰ ਹੈ । ਸ਼ੂਗਰ ਤੇ ਥਾਇਰਾਡ ਦੀ ਸਮੱਸ਼ਿਆ ਵੀ ਬਹੁਤ ਵਧ ਰਹੀ ਹੈ । ਸਰਕਾਰੀ ਹਸਪਤਾਲਾਂ ਵਿੱਚ ਭਰਤੀ ਵਾਸਤੇ ਡਾਕਟਰ ਵਿਸ਼ੇਸ਼ ਕਰਕੇ ਮਾਹਰ ਮਿਲ ਨਹੀਂ ਰਹੇ । ਸਾਲ 2013 ਵਿੱਚ 114 ਸਮੁਦਾਇਕ ਸਿਹਤ ਕੇਂਦਰਾਂ (ਸੀ ਐਚ ਸੀ) ਹਰੇਕ ਬਲਾਕ ਵਿੱਚ ਕਰੀਬ ਇੱਕ ਹੈ ਜਦ ਕਿ ਪੇਂਡੂ ਖੇਤਰ ਵਿੱਚ ਘੱਟੋ ਘੱਟ ਮਾਪ ਦੰਡਾਂ ਅਨੁਸਾਰ ਵੀ ਦੋ ਸੌ ਤੋਂ ਵਧ ਚਾਹੀਦੇ ਹਨ ਪਰ ਦਿਹਾਤ ਵਿੱਚ ਤਾਂ ਅਜੇ 90 ਵੀ ਨਹੀਂ । ਇਸੇ ਤਰ੍ਹਾਂ ਹਰ ਕੇਂਦਰ ਵਿੱਚ ਕੁਲ 7 ਡਾਕਟਰ ਜਿਨ੍ਹਾਂ ਵਿੱਚ ਚਾਰ ਮਾਹਰ ਹੋਣੇ ਚਾਹੀਦੇ ਹਨ ਪਰ ਅਜੇ ਤਾਂ ਬਹੁਤੇ ਕੇਂਦਰਾਂ ਵਿੱਚ ਚਾਰ ਜਾਂ ਪੰਜ ਡਾਕਟਰ ਵੀ ਨਹੀਂ ।
ਮਾਹਰਾਂ ਦੀਆਂ ਦੇਸ਼ ਭਰ ਦੇ ਘੱਟੋ ਘੱਟੋ ਮਾਪ ਦੰਡਾਂ ਅਨੁਸਾਰ 456 ਅਸਾਮੀਆਂ ਰਚੀਆਂ ਗਈਆਂ ਸਨ । ਪਰ ਸਾਲ 2013 ਵਿੱਚ ਉਹ ਵੀ ਖਤਮ ਕਰ ਦਿੱਤੀਆਂ ।ਪਿੰਡਾਂ ਦੇ ਪਰਾਇਮਰੀ ਸਿਹਤ ਕੇਂਦਰਾਂ ਵਿੱਚ ਕੋਈ ਐਮਰਜੈਂਸੀ ਸੇਵਾ ਨਹੀਂ, ਸਮੁਦਾਇਕ ਸਿਹਤ ਕੇਂਦਰਾਂ ਵਿੱਚ ਪਿੰਡਾਂ ਵਿੱਚ ਨਾ ਐਮਰਜੈਂਸੀ ਸੇਵਾਵਾਂ ਤੇ ਨਾ ਮਾਹਰਾਂ ਦੀਆਂ ਸੇਵਾਵਾਂ ।ਪੰਚਾਇਤ ਰਾਜ ਤਹਿਤ ਪੇਂਡੂ ਡਿਸਪੈਂਸਰੀਆਂ ਦੇ ਡਾਕਟਰ ਵੀ ਤੇ ਬਾਕੀ ਆਯੁਰਵੈਦਿਕ ਹੋਮੋਪੈਥੀ ਆਦਿ ਦੇ ਵੀ ਆਮ ਤੋਰ ਤੇ ਗੈਰ ਹਾਜਰ ਰਹਿੰਦੇ ਹਨ ! ਇੱਕ ਮਾਫੀਆ ਹੈ ਇਹ ਵੀ ! ਨਰਸਾਂ ਦੀ ਕਮੀ ਹੈ ।ਪਿੰਡਾਂ ਦੀ ਕਰੀਬ ਦੋ ਕਰੋੜ ਦੀ ਆਬਾਦੀ ਤੋਂ ਮਾਹਰਾਂ ਦੀਆਂ ਘੱਟੋ ਘੱਟ ਸੇਵਾਵਾਂ ਵੀ ਖੋਹ ਲੈਣ ਦੇ ਬਾਵਜੂਦ ਵੀ ਮਹਰਾਂ ਦੀਆਂ 535 ਅਸਾਮੀਆਂ ਖਾਲੀ ਹਨ ਵਾਰ ਵਾਰ ਵਿਿਗਆਪਣ ਦੇਣ ਤੇ ਵੀ ਮਾਹਰ ਨਹੀਂ ਮਿਲ ਰਹੇ ਜਾਂ ਛੱਡ ਜਾਂਦੇ ਹਨ ।ਮਾਹਰ ਡਾਕਟਰਾਂ ਨੂੰ ਤਨਖਾਹ ਸਕੇਲ ਐਮ ਬੀ ਬੀ ਐਸ ਵਾਲਾ ਹੀ ਦਿੱਤਾ ਜਾਂਦਾ ਹੈ ਜਿਸ ਕਰਕੇ ਬਹੁਤੇ ਮਾਹਰ ਅਰਜੀ ਹੀ ਨਹੀਂ ਦਿੰਦੇ ! ਨੌ 11 ਸਾਲ ਤੋਂ ਇਹ ਅਸਾਮੀਆਂ ਵਾਸਤੇ ਉਮੀਦਵਾਰ ਨਹੀਂ ਮਿਲ ਰਹੇ ਪਰ ਸਰਕਾਰ ਸੁੱਤੀ ਹੈ ! ਅੱਜ ਤੱਕ ਪੰਜਾਬ ਦੇ ਵਿਧਾਇਕਾਂ ਵਜੀਰਾਂ ਜਾਂ ਮੰਤਰੀ ਪ੍ਰੀਸ਼ਦ ਜਾਂ ਪਪ੍ਰਸ਼ਾਸ਼ਨਿਕ ਅਧਿਕਾਰੀਆਂ ਅਰਥਸ਼ਾਸਤਰੀਆਂ ਨੇ ਇਸ ਬਾਬਤ ਮੂੰਹ ਨਹੀਂ ਖੋਲ੍ਹਿਆ ਕਿਉਂ ਜੋ ਸੇਵਾ ਪਿੰਡਾਂ ਦੇ ਲੋਕਾਂ ਦੀ ਖੁੱਸੀ ਹੈ !
ਚਾਰ ਮਹੀਨੇ ਪਹਿਲਾਂ 535 ਅਸਾਮੀਆਂ ਦਾ ਵਿਿਗਆਪਣ ਸੀ 53150 ਰੁਪਏ ਤਨਖਾਹ ਦਾ ਮਾਹਰਾਂ ਲਈ ,ਪਰ ਅਰਜੀਆਂ ਸੌ ਵੀ ਨਹੀਂ ਆਈਆਂ। ਤਿੰਨ ਮਹੀਨੇ ਪਹਿਲਾਂ ਜਨਰਲ ਸਿੱਖਿਆ ਕਾਲਜਾਂ ਦੇ ਸਹਾਇਕ ਪ੍ਰੋਫੈਸਰਾਂ ਦੀਆਂ 1158 ਅਸਾਮੀਆਂ ਦੀ ਤਨਖਾਹ ਦਾ ਸਕੇਲ ਸੀ 56100, ਤੇ ਅਰਜੀਆਂ ਲੱਖਾਂ ਵਿੱਚ!ਬਜਾਰ ਵਿੱਚ ਮਾਹਰ ਦੀ ਤਨਖਾਹ ਡੇੜ ਤੋਂ ਦੋ ਲੱਖ ਤੇ ਕਾਲਜ ਸਹਾਇਕ ਪ੍ਰੋਫੈਸਰ ਦੀ 40-50 ਹਜਾਰ ! ਇਸੇ ਤਰ੍ਹਾਂ ਮੈਡੀਕਲ ਅਫਸਰਾਂ ਦੀਆਂ ਅਸਾਮੀਆਂ ਵੀ ਕਰੀਬ ਚਾਰ ਸੌ ਖਾਲੀ ਪਈਆਂ ਹਨ । ਇਹ ਵਰਤਾਰਾ ਕੇਵਲ ਨੱਬੇਵਿਆਂ ਵਿੱਚ ਸੁਰੂ ਹੋਇਆ ਜਦ ਮੈਡੀਕਲ ਸਿੱਖਿਆ ਨੂੰ ਪ੍ਰਾਈਵੇਟ ਹੱਥਾਂ ਦੇ ਹਵਾਲੇ ਸੋਪ ਦਿੱਤਾ ਤੇ 2007 ਤੋਂ ਤਾਂ ਉਨ੍ਹਾਂ ਨੂੰ ਫੀਸਾਂ ਵਿੱਚ ਵੀ ਖੁੱਲ੍ਹ ਖੇਡ ਸੁਰੂ ਕਰਵਾ ਦਿੱਤੀ । ਪ੍ਰਾਈਵੇਟ ਨੇ ਵੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸਮਝ ਕੇ ਤੱਤ ਫਟ ਕਬਜਾ ਕਰ ਲਿਆ ।
ਇਸ ਕਾਰਜ ਦੀ ਪੂਰਤੀ ਲਈ ਹਾਲ ਦੀ ਘੜੀ ਸਿਹਤ ਤੇ ਮੈਡੀਕਲ ਸਿੱਖਿਆ ਦਾ ਮੌਜੂਦਾ ਬਜਟ ਦੁੱਗਣਾ ਕੀਤਾ ਜਾਵੇਗਾ ।