HDFC ਬੈਂਕ ਦਾ ਡਾਟਾ ਲੀਕ ਹੋਣ ਦੀ ਖਬਰ ‘ਤੇ HDFC ਬੈਂਕ ਨੇ ਦਿਤਾ ਸਪਸ਼ਟੀਕਰਨ

Rajneet Kaur
2 Min Read

ਨਿਊਜ਼ ਡੈਸਕ: ਦੇਸ਼ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੌਰਾਨ HDFC ਬੈਂਕ ਦੇ ਖਾਤਾਧਾਰਕਾਂ ਦਾ ਡਾਟਾ ਲੀਕ ਹੋਣ ਦੀ ਖਬਰ ਸਾਹਮਣੇ ਆਈ ਹੈ। ਪਿਛਲੇ ਕੁਝ ਦਿਨਾਂ ਤੋਂ ਆਈਆਂ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਡਾਰਕ ਵੈੱਬ ‘ਤੇ ਬੈਂਕ ਦੇ 6 ਲੱਖ ਗਾਹਕਾਂ ਦਾ ਡਾਟਾ ਲੀਕ ਹੋ ਗਿਆ ਹੈ। ਰਿਪੋਰਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਹਕਾਂ ਦੀ ਨਿੱਜੀ ਜਾਣਕਾਰੀ ਲੀਕ ਹੋ ਗਈ ਹੈ।

ਗਾਹਕ ਦੀ ਜਾਣਕਾਰੀ ਨੂੰ ਇੱਕ ਪ੍ਰਸਿੱਧ ਸਾਈਬਰ ਅਪਰਾਧਿਕ ਫੋਰਮ ‘ਤੇ ਪੋਸਟ ਕੀਤਾ ਗਿਆ ਹੈ। ਇਸ ਨਾਲ ਜੁੜੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਲੋਕ ਕਾਫੀ ਪਰੇਸ਼ਾਨ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਈਬਰ ਅਪਰਾਧੀਆਂ ਨੇ ਖਾਤਾਧਾਰਕਾਂ ਦੇ ਨਾਮ, ਈ-ਮੇਲ, ਪਤੇ ਅਤੇ ਮੋਬਾਈਲ ਨੰਬਰਾਂ ਨਾਲ ਸਬੰਧਤ ਡੇਟਾ ਲੀਕ ਕੀਤਾ ਹੈ। 6 ਲੱਖ ਲੋਕਾਂ ਦਾ ਲੀਕ ਹੋਇਆ ਡਾਟਾ ਡਾਰਕ ਵੈੱਬ ‘ਤੇ ਪਾ ਦਿੱਤਾ ਗਿਆ ਹੈ।

ਇਸ ਪੂਰੇ ਮਾਮਲੇ ‘ਤੇ HDFC ਬੈਂਕ ਦਾ ਬਿਆਨ ਵੀ ਆਇਆ ਹੈ। ਬੈਂਕ ਨੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਟਵੀਟ ਕਰਕੇ ਅਜਿਹੇ ਕਿਸੇ ਵੀ ਦਾਅਵੇ ਤੋਂ ਇਨਕਾਰ ਕੀਤਾ ਹੈ। ਬੈਂਕ ਦੇ ਪੱਖ ਤੋਂ ਕਿਹਾ ਗਿਆ ਕਿ HDFC ਬੈਂਕ ਦਾ ਕੋਈ ਡਾਟਾ ਲੀਕ ਨਹੀਂ ਹੋਇਆ ਹੈ। ਬੈਂਕ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਾਡੇ ਸਿਸਟਮ ਵਿੱਚ ਕੋਈ ਗਲਤ ਪਹੁੰਚ ਨਹੀਂ ਕੀਤੀ ਗਈ ਹੈ। ਗਾਹਕ ਡੇਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment