ਹਰਿਆਣਾ ਦੇ ਮੁੱਖ ਮੰਤਰੀ ਨੇ ਜਿਲ੍ਹਾ ਹਸਪਤਾਲਾਂ ‘ਚ ਬਾਲ ਮੈਡੀਕਲ ਐਚਡੀਯੂ/ਆਈਸੀਯੂ ਇਕਾਈਆਂ ਨੂੰ ਹੋਰ ਵੱਧ ਮਜਬੂਤ ਕਰਨ ਲਈ 44.1 ਕਰੋੜ ਰੁਪਏ ਕੀਤੇ ਮੰਜੂਰ

Prabhjot Kaur
2 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਬਾਲ ਮੈਡੀਕਲ ਦੇਖਭਾਲ ਨੂੰ ਵਧਾਉਣ ਦੇ ਲਈ ਇਕ ਮਹਤੱਵਪੂਰਨ ਕਦਮ ਚੁੱਕਦੇ ਹੋਏ ਪੂਰੇ ਰਾਜ ਦੇ ਵੱਖ-ਵੱਖ ਜਿਲ੍ਹਾ ਹਸਪਤਾਲਾਂ ਵਿਚ ਪਹਿਲਾਂ ਤੋਂ ਸਥਾਪਿਤ 12 ਬੈਡ ਵਾਲੇ ਬਾਲ ਮੈਡੀਕਲ ਐਡੀਯੂ/ਆਈਸੀਯੂ ਇਕਾਈਆਂ ਨੂੰ ਹੋਰ ਵੱਧ ਮਜਬੂਤਕਰਨ ਲਈ ਪ੍ਰਤੀ ਸਾਲ 44.1 ਕਰੋੜ ਰੁਪਏ ਦੇ ਅਲਾਟਮੈਂਟ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ ਦਸਿਆ ਕਿ ਇਹ 12 ਬੈਡ ਵਾਲੇ ਬਾਲ ਮੈਡੀਕਲ ਐਚਡੀਯੂ/ਆਈਸੀਯੂ ਇਕਾਈਆਂ ਸ਼ੁਰੂਆਤ ਵਿਚ ਐਮਰਜੈਂਸੀ ਕੋਵਿਡ ਪ੍ਰਤੀਕ੍ਰਿਆ ਪੈਕੇਜ ਪੜਾ-2 (ਈਸੀਆਰਪੀ-2) ਦੇ ਤਹਿਤ ਸਥਾਪਿਤ ਕੀਤੀ ਗਈ ਸੀ। ਊਨ੍ਹਾਂ ਨੇ ਦਸਿਆ ਕਿ 44.1 ਕਰੋੜ ਰੁਪਏ ਵਿੱਚੋਂ 38.8 ਕਰੋੜ ਰੁਪਏ ਪ੍ਰਤੀ ਸਾਲ ਜਰੂਰੀ ਮੈਡੀਕਲ ਕਰਮਚਾਰੀਆਂ, ਜਿਨ੍ਹਾਂ ਵਿਚ 21 ਇੰਟੇਸਿਵਿਸਟ, 105 ਡਿਊਟੀ ਮੈਡੀਕਲ ਅਫਸਰ (ਆਈਸੀਯੂ ਵਿਚ ਟ੍ਰੇਨੀ), 420 ਆਈਸੀਯੂ ਟ੍ਰੇਨੀ ਸਟਾਫ ਨਰਸ/ ਨਰਸਿੰਗ ਸਿਸਟਰ, 105 ਓਟੀ/ਏਨੇਸਥੀਸਿਆ ਟੈਕਨੀਸ਼ਿਅਨ ਅਤੇ 21 ਕਾਊਂਸਲਰ ਸ਼ਾਮਿਲ ਹਨ, ਦੀ ਨਿਯੁਕਤੀ ਲਈ ਵਰਤੋ ਕੀਤੇ ਜਾਣਗੇ ਤਾਂ ਜੋ ਇੰਨ੍ਹਾਂ ਬਾਲ ਮੈਡੀਕਲ ਐਚਡੀਯੂ/ਆਈਸੀਯੂ ਇਕਾਈਆਂ ਦਾ ਸੂਚਾਰੂ ਸੰਚਾਲਨ ਯਕੀਨੀ ਕੀਤਾ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਇਸ ਮਹਤੱਵਪੂਰਨ ਕਾਰਜਬਲ ਦੀ ਭਰਤੀ ਵਾਕ-ਇੰਨ ਇੰਟਰਵਿਊ ਰਾਹੀਂ ਕੀਤੀ ਜਾਵੇਗੀ, ਜਿਸ ਦਾ ਇਸ਼ਤਿਹਾਰ ਸਿਹਤ ਸੇਵਾ ਮੁੱਖ ਦਫਤਰ (ਡੀਜੀਐਚਐਸ) ਦੀ ਵੈਬਸਾਇਟ ਅਤੇ ਕੌਮੀ ਸਿਹਤ ਮਿਸ਼ਨ ਪੋਰਟਲ ‘ਤੇ ਦਿੱਤਾ ਜਾਵੇਗਾ। ਡੀਜੀਐਚਐਸ ਦੀ ਅਗਵਾਈ ਵਾਲੀ ਇਕ ਸਮਿਤੀ ਭਰਤੀ ਪ੍ਰਕ੍ਰਿਆ ਦੀ ਦੇਖਰੇਖ ਕਰੇਗੀ। ਇਸ ਤੋਂ ਇਲਾਵਾ, ਹਰਿਆਣਾ ਕੌਸ਼ਲ ਰੁਜਗਾਰ ਨਿਗਮ ਲਿਮੀਟੇਡ ਰਾਹੀਂ ਸਹਾਇਕ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਜਾਵੇਗੀ ਜਿਸ ਦਾ ਅੰਦਾਜਾ ਸਾਲਾਨਾ ਖਰਚ 5.3 ਕਰੋੜ ਰੁਪਏ ਹੋਵੇਗਾ।

ਇਸ ਤੋਂ ਇਲਾਵਾ ਆਈਸੀਯੂ ਦੇ ਸੰਚਾਲਨ ਦੇ ਲਈ ਨਿਯੋਜਿਤ ਅਨੁਸ਼ਕਤੀ ਨਾਲ ਸਬੰਧਿਤ ਰਿਕਾਰਿਡ ਬਣਾਏ ਰੱਖਣ ਅਤੇ ਹੋਰ ਸੇਵਾ-ਸਬੰਧੀ ਮਾਮਲਿਆਂ ਦਾ ਪ੍ਰਬੰਧਨ ਕਰਨ ਲਈ ਡੀਜੀਐਚਐਸ ਦਫਤਰ ਦੇ ਅੰਦਰ ਇਕ ਵੱਖ ਸੈਲ ਬਣਾਇਆ ਜਾਵੇਗਾ।

- Advertisement -

ਡਾ. ਗੁਪਤਾ ਨੇ ਗੁਣਵੱਤਾਪੁਰਨ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਪੂਰੇ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਧਨ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਰਾਜ ਸਰਕਾਰ ਦੀ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਉੱਨਤ ਕਰਨ ਲਈ ਲਗਾਤਾਰ ਯਤਨਾਂ ਦਾ ਵਰਨਣ ਕਰਦੇ ਹੋਏ ਕਿਹਾ ਕਿ ਜਨਤਾ ਨੂੰ ਆਧੁਨਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਈ ਕਾਫੀ ਮੈਨਪਾਵਰ ਯਕੀਨੀ ਕਰਨ ਦੇ ਲਈਸੂਬਾ ਸਰਕਾਰ ਵਚਨਬੱਧ ਹੈ।

Share this Article
Leave a comment