ਚੰਡੀਗੜ੍ਹ: ਸ਼ੰਭੂ ਖਨੌਰੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਨੂੰ ਹੁਣ SKM ਪੋਲਿਟੀਕਲ ਦਾ ਸਾਥ ਮਿਲ ਗਿਆ ਹੈ। ਇਸ ਸਾਥ ਤੋਂ ਬਾਅਦ ਹੁਣ ਕਿਸਾਨ ਇੱਕ ਮੰਚ ‘ਤੇ ਆ ਗਏ ਨੇ ਹਲਾਂਕਿ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਅੱਗੇ ਵੀ ਰਹੇਗਾ। ਲੋਹੜੀ ਵਾਲੇ ਦਿਨ ਵੀ ਪਟਿਆਲਾ ‘ਚ ਬੈਠਕ ਹੋਈ ਤੇ ਰਣਨੀਤੀ ਬਣਾਈ ਗਈ। ਇੱਥੇ ਇੱਕਜੁਟਤਾਂ ਦੀ ਅੱਜ ਮਿਸਾਲ ਦੇਖਣ ਨੂੰ ਮਿਲੀ ਹੈ ਹੁਣ ਪੰਜਾਬ ਦੇ ਕਿਸਾਨ ਇੱਕ ਦੂਜੇ ਦੀਆਂ ਜਥੇਬੰਦੀਆਂ ਖਿਲਾਫ਼ ਕੋਈ ਵੀ ਟਿੱਪਣੀ ਨਹੀਂ ਕਰਨਗੇ।
ਦਰਅਸਲ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਨੂੰ SKM ਪੋਲਿਟੀਕਲ ਨੇ ਹਮਾਇਤ ਦੇਣ ਲਈ ਏਕਤਾ ਮਤਾ ਭੇਜਿਆ ਸੀ ਇਸ ਮਤੇ ਤਹਿਤ ਕਿਸਾਨਾਂ ਨੇ ਆਪਸੀ ਮੱਤਭੇਦ ਮਿਟਾਉਣ ਲਈ ਅੱਜ ਪਾਤੜਾ ‘ਚ ਬੈਠਕ ਕੀਤੀ। ਇਸ ਬੈਠਕ ‘ਚ ਹਾਲੇ ਫੈਸਲਾ ਕੋਈ ਵੱਡਾ ਨਹੀਂ ਲਿਆ ਗਿਆ ਜਿਸ ਕਰਕੇ ਮੀਟਿੰਗ ਹੁਣ 18 ਜਨਵਰੀ ਨੂੰ ਸੱਦ ਲਈ ਗਈ।
ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਡੀ ਇੱਕ ਹੀ ਲੜਾਈ ਹੈ ਤੇ ਸਾਨੂੰ ਇੱਕ ਹੋਣ ਦੀ ਲੋਡ ਹੈ ਕਿਸਾਨ ਅੰਦੋਲਨ ਭਾਗ ਪਹਿਲਾਂ ਅਸੀਂ ਆਪਸੀ ਏਕਤੇ ਕਰਕੇ ਜਿੱਤਿਆ। ਲੋਕਾਂ ਨੇ ਸਾਡੇ ਅੰਦੋਲਨ ਦੀ ਤਾਂ ਹੀ ਹਿਮਾਇਤ ਕੀਤੀ ਸੀ ਕਿ ਅਸੀ ਇੱਕ ਹੋ ਕੇ ਲੜੇ ਤੇ ਅੱਜ ਵੀ ਸਾਨੂੰ ਇੱਕ ਹੋਣ ਦੀ ਜਰੂਰਤ ਹੈ।
SKM ਪੋਲਿਟੀਕਲ ਵੱਲੋਂ ਦਿੱਤੇ ਏਕਤਾ ਮਤੇ ‘ਤੇ ਪਹਿਲਾਂ ਬੈਠਕ 15 ਜਨਵਰੀ ਨੂੰ ਨਿਰਧਾਰਿਤ ਕੀਤੀ ਗਈ ਸੀ। ਫਿਰ ਜਜੀਤ ਸਿੰਘ ਡੱਲੇਵਾਲ ਦੀ ਸਿਤਹ ਨੂੰ ਦੇਖਤਿਆ ਖਨੌਰੀ ਮੋਰਚੇ ਨੇ ਜਲਦ ਮੰਗ ਕਰਨ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਇਹ ਬੈਠਕ ਹੋਈ।
ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਪਿਛਲੇ 11 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚਾ (SKM) ਦਾ ਸਮਰਥਨ ਮਿਲਿਆ ਹੈ। ਇਸ ਅੰਦੋਲਨ ਸਬੰਧੀ ਅੱਜ ਪਟਿਆਲਾ ਦੇ ਪਤਾੜਾਂ ਵਿੱਚ ਚਾਰ ਘੰਟੇ ਮੀਟਿੰਗ ਕੀਤੀ ਗਈ। ਇਸ ਵਿੱਚ ਸ਼ੰਭੂ ਅਤੇ ਖਨੌਰੀ ਮੋਰਚੇ ‘ਤੇ ਖੜ੍ਹੇ ਕਿਸਾਨ ਆਗੂ ਅਤੇ ਐਸਕੇਐਮ ਆਗੂ ਸ਼ਾਮਲ ਸਨ।
49 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਡੱਲੇਵਾਲ ਦੀ ਹਾਲਤ ਖ਼ਰਾਬ ਹੈ। ਡਾਕਟਰਾਂ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਵਿਗੜ ਰਹੀ ਹੈ। ਉਹਨਾਂ ਨੂੰ ਪਹਿਲਾਂ ਹੀ ਬੋਲਣ ਵਿੱਚ ਮੁਸ਼ਕਲ ਆ ਰਹੀ ਸੀ। ਹੁਣ ਉਹਨਾਂ ਦਾ ਸਰੀਰ ਸੁੰਗੜਨ ਲੱਗ ਪਿਆ ਹੈ। ਉਹਨਾਂ ਦਾ ਸਰੀਰ ਖੁਦ ਨੂੰ ਖਾ ਰਿਹਾ ਹੈ। ਇਸ ਦੀ ਭਰਪਾਈ ਮੁੜ ਨਹੀਂ ਕੀਤੀ ਜਾ ਸਕੇਗੀ। ਹਾਲਾਂਕਿ, ਸਰਕਾਰੀ ਅਤੇ ਨਿੱਜੀ ਡਾਕਟਰਾਂ ਦੀ ਇੱਕ ਟੀਮ ਉਹਨਾਂ ‘ਤੇ ਨਜ਼ਰ ਰੱਖ ਰਹੀ ਹੈ।
ਪੰਜਾਬ ਸਰਕਾਰ ਨੇ ਪ੍ਰਦਰਸ਼ਨ ਵਾਲੀ ਥਾਂ ਦੇ ਨੇੜੇ ਇੱਕ ਅਸਥਾਈ ਹਸਪਤਾਲ ਅਤੇ ਐਂਬੂਲੈਂਸ ਤਾਇਨਾਤ ਕੀਤੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਿਆ ਜਾ ਸਕੇ। ਹਾਲਾਂਕਿ, ਡੱਲੇਵਾਲ ਡਾਕਟਰੀ ਸਹੂਲਤ ਨਹੀਂ ਲੈ ਰਿਹੇ।