ਪੁਲਿਸ ਨੇ ਹਾਥਰਸ ਸਤਿਸੰਗ ਦੇ ਮੁੱਖ ਆਯੋਜਕ ਨੂੰ ਕੀਤਾ ਗ੍ਰਿਫਤਾਰ

Global Team
3 Min Read

ਨਵੀਂ ਦਿੱਲੀ: 2 ਜੁਲਾਈ ਨੂੰ ਹਾਥਰਸ ‘ਚ ਸਤਿਸੰਗ ਦੌਰਾਨ ਭਾਜੜ ਪੈਣ ਦੇ ਮਾਮਲੇ ਦਾ ਮੁੱਖ ਦੋਸ਼ੀ ਦੇਵਪ੍ਰਕਾਸ਼ ਮਧੂਕਰ ਇਸ ਘਟਨਾ ਤੋਂ ਬਾਅਦ ਦਿੱਲੀ ਭੱਜ ਗਿਆ ਸੀ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਸ਼ੁੱਕਰਵਾਰ ਦੇਰ ਰਾਤ ਉਸ ਨੂੰ ਹਿਰਾਸਤ ‘ਚ ਲੈ ਲਿਆ। ਹਾਥਰਸ ਵਿੱਚ ਭਗਦੜ ਦੀ ਇਸ ਘਟਨਾ ਵਿੱਚ 121 ਲੋਕ ਮਾਰੇ ਗਏ ਸਨ। ਮਧੂਕਰ ਦੇ ਵਕੀਲ ਏਪੀ ਸਿੰਘ ਨੇ ਸ਼ੁੱਕਰਵਾਰ ਦੇਰ ਰਾਤ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੁਵੱਕਿਲ ਨੇ ਦਿੱਲੀ ਵਿੱਚ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਧੁਕਰ ਨੂੰ ਹਾਥਰਸ ਪੁਲਿਸ ਦੀ ‘ਸਪੈਸ਼ਲ ਆਪ੍ਰੇਸ਼ਨ ਗਰੁੱਪ’ (ਐੱਸਓਜੀ) ਟੀਮ ਨੇ ਹਿਰਾਸਤ ‘ਚ ਲਿਆ ਸੀ।

ਹਾਥਰਸ ਦੇ ਇੱਕ ਹੋਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ, ਉਸ (ਮਧੂਕਰ) ਨੂੰ ਨਜਫਗੜ੍ਹ ਖੇਤਰ ਦੇ ਨੇੜ੍ਹੇ ਦਿੱਲੀ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਘਟਨਾ ਦੇ ਸਬੰਧ ‘ਚ ਹਾਥਰਸ ਦੇ ਸਿਕੰਦਰਾ ਰਾਉ ਪੁਲਿਸ ਸਟੇਸ਼ਨ ‘ਚ ਦਰਜ ਐਫਆਈਆਰ ‘ਚ ਨਾਮਜ਼ਦ ਉਹ ਇਕਲੌਤਾ ਦੋਸ਼ੀ ਹੈ।

ਮਧੂਕਰ ਦੇ ਵਕੀਲ ਏਪੀ ਸਿੰਘ ਨੇ ਇੱਕ ਵੀਡੀਓ ਸੰਦੇਸ਼ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੁਵੱਕਿਲ ਨੇ ਦਿੱਲੀ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ, “ਅਸੀਂ ਅੱਜ ਦੇਵਪ੍ਰਕਾਸ਼ ਮਧੂਕਰ ਨੂੰ ਆਤਮ ਸਮਰਪਣ ਕਰਾ ਦਿੱਤਾ ਹੈ, ਜਿਸ ਨੂੰ ਹਾਥਰਸ ਮਾਮਲੇ ਵਿੱਚ ਦਰਜ ਐਫਆਈਆਰ ਵਿੱਚ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਹੈ। ਉਸਦਾ ਇੱਥੇ ਇਲਾਜ ਚੱਲ ਰਿਹਾ ਸੀ, ਇਸ ਲਈ ਪੁਲਿਸ, ਐਸਆਈਟੀ ਅਤੇ ਐਸਟੀਐਫ ਨੂੰ ਦਿੱਲੀ ਬੁਲਾਇਆ ਗਿਆ।

ਵਕੀਲ ਨੇ ਕਿਹਾ, ‘ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਅਗਾਊਂ ਜ਼ਮਾਨਤ ਲਈ ਅਰਜ਼ੀ ਨਹੀਂ ਦੇਵਾਂਗੇ ਕਿਉਂਕਿ ਅਸੀਂ ਕੁਝ ਗਲਤ ਨਹੀਂ ਕੀਤਾ ਹੈ। ਸਾਡਾ ਗੁਨਾਹ ਕੀ ਹੈ? ਉਹ ਇੱਕ ਇੰਜੀਨੀਅਰ ਅਤੇ ਦਿਲ ਦਾ ਮਰੀਜ਼ ਹੈ। ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਹਾਲਤ ਹੁਣ ਸਥਿਰ ਹੈ ਅਤੇ ਇਸ ਲਈ ਅਸੀਂ ਜਾਂਚ ਵਿੱਚ ਸ਼ਾਮਲ ਹੋਣ ਲਈ ਅੱਜ ਆਤਮ ਸਮਰਪਣ ਕੀਤਾ ਹੈ।’

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment