ਨਵੀਂ ਦਿੱਲੀ : ਹਰਿਆਣਾ ਦੇ ਰੇਵਾੜੀ ਵਿਚ ਇਕ ਟ੍ਰੈਫਿਕ ਐਸ.ਐਚ.ਓ ਵੱਲੋਂ ਫਾਂਸੀ ਲਗਾ ਕੇ ਖੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਐੱਸ.ਐੱਚ.ਓ ਦਾ ਨਾਮ ਸਤੇਂਦਰ ਸਿੰਘ (38) ਦੱਸਿਆ ਜਾ ਰਿਹਾ ਹੈ। ਸਤੇਂਦਰ ਇਸ ਸਮੇਂ ਗੁਰੂਗ੍ਰਾਮ ਵਿੱਚ ਟ੍ਰੈਫਿਕ ਐਸਐਚਓ ਵਜੋਂ ਤਾਇਨਾਤ ਸੀ। ਕੁਝ ਦਿਨ ਪਹਿਲਾਂ ਹੀ ਉਸ ਦਾ ਗੁਰੂਗ੍ਰਾਮ ‘ਚ ਤਬਾਦਲਾ ਹੋਇਆ ਸੀ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ।
ਟ੍ਰੈਫਿਕ ਐਸ.ਐਚ.ਓ ਸਤਿੰਦਰ ਸਿੰਘ ਦੀ ਲਾਸ਼ ਐਤਵਾਰ ਸਵੇਰੇ ਰੇਵਾੜੀ ਹੁੱਡਾ ਬਾਈਪਾਸ ਸਥਿਤੀ ਫਲੈਟ ਵਿਚ ਲਟਕੀ ਹੋਈ ਮਿਲੀ ਹੈ। ਜਿਸ ਤੋਂ ਬਾਦਅ ਮ੍ਰਿਤਕ ਦੇ ਪਰਿਵਾਰ ਨੇ ਇਸ ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ। ਪੁਲੀਸ ਨੇ ਘਟਨਾਕ੍ਰਮ ਵਾਲੀ ਥਾਂ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ ਤੇ ਬਾਅਦ ‘ਚ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਐਸਐਚਓ ਆਪਣੀ ਪਤਨੀ ਅਤੇ ਧੀ ਨਾਲ ਕਾਫੀ ਸਮੇਂ ਤੋਂ ਰੇਵਾੜੀ ਵਿਖੇ ਰਹਿੰਦਾ ਸੀ ਤੇ ਗੁਰੂਗ੍ਰਾਮ ‘ਚ ਬਤੌਰ ਟ੍ਰੈਫਿਕ ਇੰਚਾਰਜ ਤਾਇਨਾਤ ਸੀ। ਮੁੱਢਲੀ ਜਾਣਕਾਰੀ ਅਨੁਸਾਰ ਸ਼ਤੇਂਦਰ ਸ਼ਨੀਵਾਰ ਸ਼ਾਮ ਨੂੰ ਗੁਰੂਗ੍ਰਾਮ ਤੋਂ ਡਿਊਟੀ ‘ਤੇ ਆਉਣ ਤੋਂ ਬਾਅਦ ਖਾਣਾ ਖਾ ਕੇ ਸੌਂ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਸਵੇਰੇ ਕਮਰੇ ਦਾ ਦਰਵਾਜਾ ਖੋਲ੍ਹਿਆ ਤਾਂ ਉਨ੍ਹਾਂ ਨੂੰ ਸਤੇਂਦਰ ਦੀ ਲਾਸ਼ ਰੱਸੀ ਨਾਲ ਲਟਕੀ ਹੋਈ ਮਿਲੀ।