ਹਰਿਆਣਾ ਸਰਕਾਰ ਨੇ ਮਾਹਿਰ ਡਾਕਟਰਾਂ ਨੂੰ ਸ਼ਾਮਿਲ ਕਰਨ ਦਾ ਲਿਆ ਫੈਸਲਾ, ਰੋਜ਼ਾਨਾ 10,000 ਰੁਪਏ ਪ੍ਰਤੀ ਦਿਨ ਦੀ ਦਿਤੀ ਜਾਵੇਗੀ ਅਦਾਇਗੀ

TeamGlobalPunjab
2 Min Read

ਚੰਡੀਗੜ੍ਹ: ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ  ਹਰਿਆਣਾ ਸਰਕਾਰ ਨੇ ਮਾਹਿਰ ਡਾਕਟਰਾਂ ਨੂੰ ਸ਼ਾਮਿਲ ਕਰਨ ਦਾ ਫੈਸਲਾ ਲਿਆ ਹੈ। ਜਿੰਨ੍ਹਾਂ ਨੂੰ ਰੋਜ਼ਾਨਾ 10,000 ਰੁਪਏ ਪ੍ਰਤੀ ਦਿਨ ਦੀ ਅਦਾਇਗੀ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕੁਝ ਮਾਹਿਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਵੀ ਸ਼ਾਮਿਲ ਕੀਤੇ ਜਾਣਗੇ ਜਿੰਨ੍ਹਾਂ 1,200 ਤਨਖਾਹ ਦਿੱਤੀ ਜਾਵੇਗੀ। ਹਾਲਾਂਕਿ, ਰਾਜ ਮੌਜੂਦਾ ਸਥਿਤੀ ਨੂੰ ਨਿਯੰਤਰਣ ਕਰਨ ਲਈ ਕੁਝ ਮਹਾਂਮਾਰੀ ਵਿਗਿਆਨੀਆਂ ਨੂੰ ਬਹੁਤ ਜ਼ਿਆਦਾ ਤਨਖਾਹ ‘ਤੇ ਵੀ ਸ਼ਾਮਿਲ ਕਰੇਗਾ।

ਰਾਜ ਸਰਕਾਰ ਰਾਸ਼ਟਰੀ ਸਿਹਤ ਮਿਸ਼ਨ (ਐਨਐਚਐਮ) ਦੇ ਤਹਿਤ ਇਨ੍ਹਾਂ ਮਾਹਰਾਂ ਦੀ ਭਰਤੀ ਕਰੇਗੀ। ਸੂਬਾ ਸਰਕਾਰ ਨੇ ਹਾਲ ਹੀ ਵਿੱਚ ਇਸ ਸਬੰਧ ਵਿੱਚ ਇੱਕ ਫੈਸਲਾ ਲਿਆ ਸੀ ਤਾਂ ਜੋ ਰਾਜ ਨੂੰ ਮੌਜੂਦਾ ਕੋਵਿਡ ਸੰਕਟ ਤੋਂ ਬਚਾਇਆ ਜਾ ਸਕੇ। ਰਾਜ ਸਰਕਾਰ ਨੇ ਐਨਐਚਐਮ ਅਧੀਨ 852 ਭਰਤੀਆਂ ਕੀਤੀਆਂ ਹਨ। ਰਾਜ ਸਰਕਾਰ ਦਾ ਇਹ ਫੈਸਲਾ ਰਾਜ ਸਰਕਾਰ ਦੇ ਉਸ ਫ਼ੈਸਲੇ ਤੋਂ ਵੱਖਰਾ ਹੈ ਜਿਸ ਤਹਿਤ ਸੂਬੇ ਵਿੱਚ ਹਰਿਆਣਾ ਮੈਡੀਕਲ ਸਰਵਿਸਿਜ਼ (ਐਚਸੀਐਮਐਸ) ਕੇਡਰ ਦੇ ਸੇਵਾਮੁਕਤ ਮੈਡੀਕਲ ਅਫਸਰ ਸ਼ਾਮਲ ਕੀਤੇ ਗਏ। ਇਸ ਤਰ੍ਹਾਂ ਐਚਸੀਐਮਐਸ ਡਾਕਟਰ ਦੀ ਉਮਰ 70 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਜਨ-ਸ਼ਕਤੀ ਵਧਾਉਣ ਸੰਬੰਧੀ  ਮੁੱਖ ਸਕੱਤਰ ਵਿਜੈ ਵਰਧਨ ਨੇ ਹਾਈ ਕੋਰਟ ਨੂੰ ਸੌਂਪੀ ਗਈ ਸਥਿਤੀ ਰਿਪੋਰਟ ਵਿੱਚ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ।ਵਰਧਨ ਨੇ ਰਿਪੋਰਟ ਵਿੱਚ ਕਿਹਾ ਕਿ ਵੱਧ ਤੋਂ ਵੱਧ ਡਾਕਟਰਾਂ ਦੇ ਸ਼ਾਮਲ ਹੋਣ ਨਾਲ ਕੋਰੋਨਾ ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ। ਹਰਿਆਣਾ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕੋਰੋਨਾ ਦੀ ਲਾਗ ਕੰਟਰੋਲ ਅਧੀਨ ਨਹੀਂ ਹੈ। ਰਾਜ ਦੁਆਰਾ ਲਗਾਏ ਗਏ ਲੌਕਡਾਊਨ ਦੇ ਬਾਵਜੂਦ, ਲਾਗ ਦੇ ਨਵੇਂ ਕੇਸਾਂ ਦੀ ਗਿਣਤੀ ਘਟਣ ਦੀ ਬਜਾਏ ਵੱਧ ਰਹੀ ਹੈ। ਵਰਧਨ ਨੇ ਰਿਪੋਰਟ ਵਿੱਚ ਕਿਹਾ ਕਿ ਵੱਧ ਤੋਂ ਵੱਧ ਡਾਕਟਰਾਂ ਦੇ ਸ਼ਾਮਲ ਹੋਣ ਨਾਲ ਸੰਪਰਕ ਲੱਭਣ, ਵਧੇਰੇ ਨਮੂਨੇ ਲੈਣ, ਵਧੇਰੇ ਟੈਸਟ ਕਰਨ  ਵਿੱਚ ਸਹਾਇਤਾ ਮਿਲੇਗੀ। ਰਾਜ ਦੁਆਰਾ ਲਗਾਏ ਗਏ ਲੌਕਡਾਊਨ ਦੇ ਬਾਵਜੂਦ, ਲਾਗ ਦੇ ਨਵੇਂ ਕੇਸਾਂ ਦੀ ਗਿਣਤੀ ਘਟਣ ਦੀ ਬਜਾਏ ਵੱਧ ਰਹੀ ਹੈ।

Share this Article
Leave a comment