ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਹਰਿਆਣਾ ਦੇ ਸਪੀਕਰ ਕੋਰੋਨਾ ਪਾਜ਼ਿਟਿਵ

TeamGlobalPunjab
2 Min Read

ਹਰਿਆਣਾ: ਹਰਿਆਣਾ ਦਾ ਵਿਧਾਨ ਸਭਾ ਦਾ ਸੈਸ਼ਨ 26 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਪਰ ਉਸ ਤੋਂ ਪਹਿਲਾਂ ਹੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਕੋਰੋਨਾ ਵਾਇਰਸ ਦੇ ਨਾਲ ਪੀੜਤ ਪਾਏ ਗਏ ਹਨ। ਗਿਆਨ ਚੰਦ ਗੁਪਤਾ ਵੱਲੋਂ ਆਪਣਾ ਕੋਵਿਡ ਟੈਸਟ ਬੀਤੇ ਦਿਨੀਂ ਐਤਵਾਰ ਨੂੰ ਕਰਵਾਇਆ ਸੀ, ਜਿਸ ਦੀ ਅੱਜ ਰਿਪੋਰਟ ਪਾਜ਼ਿਟਿਵ ਆਈ ਹੈ। ਇਸ ਦੀ ਜਾਣਕਾਰੀ ਗਿਆਨ ਚੰਦ ਗੁਪਤਾ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ।

ਉਨ੍ਹਾਂ ਟਵੀਟ ‘ਚ ਲਿਖਿਆ ਕਿ, “ਕੱਲ੍ਹ ਮੈਂ ਆਪਣਾ ਕੋਵਿਡ-19 ਟੈਸਟ ਕਰਵਾਇਆ ਸੀ ਅਤੇ ਰਿਪੋਰਟ ਪਾਜ਼ਿਟਿਵ ਆਈ ਹੈ, ਮੇਰੀ ਸਿਹਤ ਹੁਣ ਠੀਕ ਹੈ ਪਰ ਡਾਕਟਰਾਂ ਦੀ ਸਲਾਹ ਤੇ ਘਰ ਵਿੱਚ ਇਕਾਂਤਵਾਸ ਹੋ ਰਿਹਾ ਹਾਂ, ਮੇਰੀ ਬੇਨਤੀ ਹੈ ਕਿ ਤੁਹਾਡੇ ‘ਚੋਂ ਜਿਹੜੇ ਵੀ ਲੋਕ ਪਿਛਲੇ ਕੁਝ ਦਿਨਾਂ ਤੋਂ ਮੇਰੇ ਸੰਪਰਕ ਵਿੱਚ ਆਏ ਹਨ ਕ੍ਰਿਪਾ ਕਰਕੇ ਖੁਦ ਨੂੰ ਆਈਸੋਲੇਟ ਕਰਨ ਅਤੇ ਆਪਣੀ ਜਾਂਚ ਕਰਵਾਉਣ।”

ਦੱਸ ਦਈਏ ਕਿ ਗਿਆਨ ਚੰਦ ਗੁਪਤਾ ਤੋਂ ਪਹਿਲਾਂ ਉਨ੍ਹਾਂ ਦੇ ਭਾਣਜੇ ਅਮਿਤ ਗੁਪਤਾ ਵੀ ਪਾਜ਼ਿਟਿਵ ਪਾਏ ਗਏ ਸਨ ਇਸ ਤੋਂ ਇਲਾਵਾ ਵਿਧਾਨ ਸਭਾ ਦੇ ਛੇ ਲੋਕ ਵੀ ਐਤਵਾਰ ਨੂੰ ਕਰੋਨਾ ਪੀੜਤ ਆਏ ਸਨ।

ਹਰਿਆਣਾ ਵਿਧਾਨ ਸਭਾ ਦੇ ਇਜਲਾਸ ਵਿੱਚ ਸ਼ਾਮਲ ਹੋਣ ਲਈ ਸਪੀਕਰ ਨੇ ਕਰੋਨਾ ਟੈਸਟ ਲਾਜ਼ਮੀ ਕੀਤਾ ਹੋਇਆ ਹੈ। ਸਾਰੇ ਵਿਧਾਇਕ ਅਤੇ ਵਿਧਾਨ ਸਭਾ ਦਾ ਸਟਾਫ ਆਪਣਾ ਕਰੋਨਾ ਟੈਸਟ ਕਰਵਾਉਣ ਤੋਂ ਬਾਅਦ ਹੀ 26 ਅਤੇ 27 ਅਗਸਤ ਤੱਕ ਚੱਲਣ ਵਾਲੇ ਸੈਸ਼ਨ ਦਾ ਹਿੱਸਾ ਬਣ ਸਕਦੇ ਹਨ।

Share this Article
Leave a comment