ਹਰਿਆਣਾ ਪੁਲਿਸ ਨੇ ਨਾਭੇ ਦੇ ਸਿੱਖ ਵਿਅਕਤੀ ਦੀ ਕੀਤੀ ਕੁੱਟ ਮਾਰ, ਕੱਪੜੇ ਫਾੜੇ ਤੇ ਲਾਹ ਤੀ ਪੱਗ? ਵੀਡੀਓ ਵਾਇਰਲ ਪੰਜਾਬ ਪੁਲਿਸ ਕਰ ਰਹੀ ਹੈ ਜਾਂਚ

TeamGlobalPunjab
2 Min Read

ਨਾਭਾ : ਸੋਸ਼ਲ ਮੀਡੀਆ ਤੇ ਇੰਨੀ ਦਿਨੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਇੱਕ ਸਿੱਖ ਨੌਜਵਾਨ ਕੱਪੜੇ ਫਟੀ  ਹਾਲਤ ਵਿੱਚ ਸਿਰੋਂ ਨੰਗਾ ਹੱਥ ਵਿੱਚ ਪੱਗ ਫੜੀ ਇਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਉਸ ਨੂੰ ਹਰਿਆਣਾ ਪੁਲਿਸ ਉਸ ਦੇ ਪਿੰਡ ਆ ਕੇ ਸ਼ਰੇਆਮ ਕੁੱਟ ਗਈ।  ਇਸ ਘਟਨਾ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਅਜੇ ਸਾਫ ਨਹੀਂ ਹੋ ਪਾਇਆ ਹੈ ਪਰ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਜਾਂਚ ਜਰੂਰ ਸ਼ੁਰੂ ਕਰ ਦਿੱਤੀ ਹੈ।

ਇਸ ਵੀਡੀਓ ਨੂੰ ਚਲਾ ਕੇ ਦੇਖਣ ਤੇ ਪਤਾ ਲਗਦਾ ਹੈ ਕਿ ਕੱਪੜੇ ਫਟੀ ਹਾਲਤ ਵਿੱਚ ਖੜ੍ਹਾ ਵਿਅਕਤੀ ਇਹ ਦਸਦਾ ਹੈ ਕਿ ਉਸ ਦਾ ਨਾਮ ਗੁਰਮੀਤ ਸਿੰਘ ਹੈ ਤੇ ਉਹ ਨਾਭਾ ਦੇ ਪਿੰਡ ਕੌਲ ਦਾ ਰਹਿਣ ਵਾਲਾ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਹੈ। ਗੁਰਮੀਤ ਸਿੰਘ ਦਾ ਦੋਸ਼ ਹੈ ਕਿ ਹਰਿਆਣਾ ਪੁਲਿਸ ਨੇ ਉਸ ਦੇ ਵਾਲ ਖਿੱਚੇ ਹਨ ਤੇ ਉਸ ਨੂੰ ਭੱਦੀ ਸ਼ਬਦਾਵਲੀ ਬੋਲੀ ਹੈ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਹੈ।

ਇਸ ਦੀ ਪੁਸ਼ਟੀ ਕਰਦਿਆਂ ਥਾਣਾ ਨਾਭਾ ਪੁਲਿਸ ਦਾ ਜਾਂਚ ਅਧਿਕਾਰੀ ਦਸਦਾ ਹੈ ਕਿ ਹਰਿਆਣਾ ਪੁਲਿਸ ਇੱਥੇ ਕਿਸੇ ਕੇਸ ਦੇ ਸਿਲਸਿਲੇ ਚ ਆਈ ਸੀ ਤੇ ਇਸ ਦੌਰਾਨ ਹੀ ਇਹ ਸਾਰੀ ਘਟਨਾ ਵਾਪਰੀ ਹੈ। ਜਾਂਚ ਅਧਿਕਾਰੀ ਅਨੁਸਾਰ ਹਰਿਆਣਾ ਪੁਲਿਸ ਵਾਲੇ ਕਿਹੜੇ ਕੇਸ ਚ ਇੱਥੇ ਸਨਾਖਤ ਕਰਨ ਆਏ ਸਨ ਤੇ ਉਨ੍ਹਾਂ ਨਾਲ ਅਜਿਹੀ ਕੀ ਘਟਨਾ ਹੋਈ ਹੈ ਜਿਸ ਤੋਂ ਬਾਅਦ ਗੁਰਮੀਤ ਸਿੰਘ ਇਸ ਹਾਲਤ ਵਿੱਚ ਉਨ੍ਹਾਂ ਕੋਲ ਪਹੁੰਚਿਆ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਜਾਂਚ ਅਧਿਕਾਰੀ ਅਨੁਸਾਰ ਗੁਰਮੀਤ ਸਿੰਘ ਨੇ ਉਨ੍ਹਾਂ ਨੂੰ ਸ਼ਿਕਾਇਤ ਦੇ ਦਿੱਤੀ ਹੈ ਜਿਸ ਦੇ ਅਧਾਰ ਤੇ ਉਨ੍ਹਾਂ ਨੇ ਅੱਗੇ ਕਾਰਵਾਈ ਆਰੰਭ ਦਿੱਤੀ ਹੈ।

Share this Article
Leave a comment