ਹਰਿਆਣਾ ‘ਚ ਮਹਿੰਗਾਈ ਦਾ ਟ੍ਰਿਪਲ ਅਟੈਕ! ਪੈਟਰੋਲ – ਡੀਜ਼ਲ ਤੇ ਦੁੱਧ ਦੇ ਵਧੇ ਰੇਟ

Global Team
3 Min Read

ਚੰਡੀਗੜ੍ਹ : ਹਰਿਆਣਾ ਵਾਸੀਆਂ ‘ਤੇ ਮਹਿੰਗਾਈ ਦੀ ਚੌਤਰਫਾ ਮਾਰ ਪਈ ਹੈ। ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੰਗਲਵਾਰ ਨੂੰ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਹਰਿਆਣਾ ਵਿੱਚ ਪੈਟਰੋਲ ਦੀ ਕੀਮਤ ਆਲ ਟਾਈਮ ਹਾਈ ਪਹੁੰਚ ਗਈ ਹੈ। ਸਿਰਸਾ-ਪੰਚਕੂਲਾ ਵਿੱਚ ਰੇਟ 100 ਰੁਪਏ ਦੇ ਪਾਰ ਪਹੁੰਚ ਗਿਆ ਹੈ। ਅਜੇ ਸੂਬੇ ਵਿੱਚ ਲਗਭਗ 98.95 ਤੋਂ 99.12 ਰੁਪਏ ਪ੍ਰਤੀ ਲੀਟਰ ਦੇ ਵਿਚਕਾਰ ਪੈਟਰੋਲ ਵਿਕ ਰਿਹਾ ਸੀ।

ਇਸ ਤੋਂ ਇਲਾਵਾ ਹਰਿਆਣਾ ਵਿੱਚ ਦੁੱਧ ਖਪਤਕਾਰਾਂ ਨੂੰ ਹੁਣ ਵੀਟਾ ਦਾ ਦੁੱਧ ਖਰੀਦਣ ‘ਤੇ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਮਿਲੀ ਜਾਣਕਾਰੀ ਮੁਤਾਬਕ, ਬੱਲਭਗੜ੍ਹ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ (ਵੀਟਾ) ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।ਇਹ ਨਵੀਆਂ ਕੀਮਤਾਂ 20 ਮਈ 2026 ਤੋਂ ਲਾਗੂ ਹੋ ਜਾਣਗੀਆਂ, ਯਾਨੀ ਅੱਜ 19 ਮਈ ਦੀ ਅੱਧੀ ਰਾਤ ਤੋਂ ਜੋ ਦੁੱਧ ਆਵੇਗਾ, ਉਹ ਮਹਿੰਗਾ ਹੋਵੇਗਾ। ਬੱਲਭਗੜ੍ਹ ਯੂਨਿਟ ਦੇ ਅਧੀਨ ਆਉਣ ਵਾਲੇ ਇਲਾਕਿਆਂ ਵਿੱਚ ਹੀ ਇਹ ਨਵੀਆਂ ਕੀਮਤਾਂ ਲਾਗੂ ਹੋਣਗੀਆਂ।

ਦੱਸ ਦਈਏ ਕਿ ਵੀਟਾ ਫੁੱਲ ਕਰੀਮ ਦੁੱਧ ਦੇ 500 ML ਪੈਕ ਦੀ ਕੀਮਤ 35 ਰੁਪਏ ਤੋਂ ਵਧਾ ਕੇ 36 ਰੁਪਏ ਅਤੇ 1 ਲੀਟਰ ਪੈਕ ਦੀ ਕੀਮਤ 69 ਰੁਪਏ ਤੋਂ ਵਧਾ ਕੇ 71 ਰੁਪਏ ਕਰ ਦਿੱਤੀ ਗਈ ਹੈ। ਟੋਨਡ ਮਿਲਕ ਦੇ 500 ML ਪੈਕ ‘ਤੇ 1 ਰੁਪਏ ਅਤੇ 1 ਲੀਟਰ ਪੈਕ ‘ਤੇ 2 ਰੁਪਏ ਦਾ ਵਾਧਾ ਹੋਇਆ ਹੈ। ਸਟੈਂਡਰਡਾਈਜ਼ਡ ਅਤੇ ਡਬਲ ਟੋਨਡ ਦੁੱਧ ਦੀਆਂ ਕੀਮਤਾਂ ਵਿੱਚ ਵੀ 1 ਤੋਂ 2 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।

ਵੀਟਾ ਬਫੇਲੋ A2 ਮਿਲਕ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਵਾਧਾ ਕੀਤਾ ਗਿਆ ਹੈ। ਇਸ ਦਾ 500 ML ਪੈਕ 37 ਰੁਪਏ ਤੋਂ ਵਧਾ ਕੇ 39 ਰੁਪਏ ਅਤੇ 1 ਲੀਟਰ ਪੈਕ 73 ਰੁਪਏ ਤੋਂ ਵਧਾ ਕੇ 78 ਰੁਪਏ ਕਰ ਦਿੱਤਾ ਗਿਆ ਹੈ। ਉੱਥੇ ਹੀ 6 ਲੀਟਰ ਵਾਲੇ ਫੈਮਿਲੀ ਪੈਕ ਵੀ ਮਹਿੰਗੇ ਹੋ ਗਏ ਹਨ। ਫੁੱਲ ਕਰੀਮ ਮਿਲਕ ਦਾ 6 ਲੀਟਰ ਪੈਕ ਹੁਣ 408 ਰੁਪਏ ਦੀ ਬਜਾਏ 432 ਰੁਪਏ ਵਿੱਚ ਮਿਲੇਗਾ, ਜਦਕਿ ਟੋਨਡ ਮਿਲਕ ਦਾ 6 ਲੀਟਰ ਪੈਕ 336 ਰੁਪਏ ਤੋਂ ਵਧਾ ਕੇ 360 ਰੁਪਏ ਕਰ ਦਿੱਤਾ ਗਿਆ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment