DGP ਸ਼ਤਰੂਜੀਤ ਕਪੂਰ ਨੇ ਲੋਕਸਭਾ ਆਮ ਚੋਣ 2024 ਦੀ ਤਿਆਰੀਆਂ ਨੁੰ ਲੈ ਕੇ ਸੂਬੇ ਦੇ ਸੀਨੀਆ ਪੁਲਿਸ ਅਧਿਕਾਰੀਆਂ ਦੇ ਨਾਲ ਵੀਸੀ ਰਾਹੀਂ ਕੀਤੀ ਮੀਟਿੰਗ

Prabhjot Kaur
4 Min Read

ਚੰਡੀਗੜ੍ਹ: ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਅੱਜ ਸੂਬੇ ਵਿਚ ਲੋਕਸਭਾ ਆਮ ਚੋਣ 2024 ਦੀ ਤਿਆਰੀ ਨੂੰ ਲੈ ਕੇ ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਮੀਟਿੰਗ ਕੀਤੀ ਅਤੇ ਚੋਣ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਲਈ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਕਪੂਰ ਨੇ ਕਿਹਾ ਕਿ ਸਾਰੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਕੰਮਾਂ ਨੂੰ ਲੈ ਕੇ ਸਪਸ਼ਟਤਾ ਹੋਣੀ ਚਾਹੀਦੀ ਹੈ ਤਾਂ ਜੋ ਚੋਣ ਨੂੰ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਇਆ ਜਾ ਸਕੇ।

 ਕਪੂਰ ਨੇ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਹਰਿਆਣਾ ਵਿਚ 25 ਮਈ ਨੁੰ ਲੋਕਸਭਾ ਦੇ ਆਮ ਚੋਣ ਹੋਣ ਜਾ ਰਹੇ ਹਨ ਜਿਨ੍ਹਾਂ ਨੂੰ ਸ਼ਾਂਤੀਪੂਰਣ ਢੰਗ ਨਾਲ ਸਪੰਨ ਕਰਵਾਉਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ। ਇਸ ਦੌਰਾਨ ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਚੋਣ ਜਾਬਤਾ ਦੀ ਪਾਲਣਾ ਯਕੀਨੀ ਕਰਨ ਸਮੇਤ ਚੋਣ ਦੀ ਤਿਆਰੀਆਂ ਦੀ ਸਮੀਖਿਆ ਕੀਤੀ। ਕਪੂਰ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਅਤੇ ਚੋਣ ਦੇ ਸਮੇਂ ਪੁਲਿਸ ਵਿਭਾਗ ਵਿਚ ਹਰੇਕ ਪੱਧਰ ਦੇ ਅਧਿਕਾਰੀ ਨੂੰ ਆਪਣੀ ਜਿਮੇਵਾਰੀਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਚੋਣ ਪ੍ਰਕ੍ਰਿਆ ਸੁਚਾਰੂ ਢੰਗ ਨਾਲ ਚੱਲ ਸਕੇ। ਕੋਈ ਵੀ ਅਧਿਕਾਰੀ ਚੋਣ ਡਿਊਟੀ ਨੂੰ ਲੈ ਕੇ ਆਪਣੇ ਮਨ ਵਿਚ ਕਿਸੇ ਤਰ੍ਹਾ ਦਾ ਸ਼ੱਕ ਨਾ ਰੱਖਣ ਅਤੇ ਉਸ ਨੂੰ ਸਮੇਂ ਰਹਿੰਦੇ ਦੂਰ ਕਰ ਲੈਣ।

ਕਪੂਰ ਨੇ ਮੀਟਿੰਗ ਵਿਚ ਪੁਲਿਸ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੇ ਜਿਲ੍ਹਾ ਪੁਲਿਸ ਪਸੁਰਡੈਂਟ ਜਿਲ੍ਹਿਆਂ ਦੀ ਪੁਲਿਸ ਫੋਰਸ ਦੀ ਆਡਿਟ ਠੀਕ ਤਰ੍ਹਾ ਨਾਲ ਕਰ ਲੈਣ ਕਿਉਂਕਿ ਚੋਣ ਤੋਂ ਇਕ ਦਿਨ ਪਹਿਲਾਂ ਅਤੇ ਚੋਣ ਦੇ ਦਿਨ ਵੱਧ ਪੁਲਿਸ ਫੋਰਸ ਦੀ ਜਰੂਰਤ ਪੈਂਦੀ ਹੈ। ਇਸ ਤੋਂ ਇਲਾਵਾ, ਇਹ ਵੀ ਦਸਿਆ ਗਿਆ ਕਿ ਇਟਰ-ਸਟੇਟ ਬੋਡਰਾਂ ‘ਤੇ ਲਗਾਏ ਜਾਣ ਵਾਲੇ ਨਾਕਿਆਂ ‘ਤੇ ਉੱਚੇ ਗੁਣਵੱਤਾ ਦੇ ਸੀਸੀਟੀਵੀ ਕੈਮਰੇ ਲਗਾਏ ਜਾਣੇ ਚਾਹੀਦੇ ਹਨ। ਮੀਟਿੰਗ ਵਿਚ ਵਧੀਕ ਪੁਲਿਸ ਡਾਇਰੈਕਟਰ ਜਨਰਲ ਕਾਨੂੰਨ ਅਤੇ ਵਿਵਸਥਾ ਸੰਜੈ ਕੁਮਾਰ ਨੇ ਵੀ ਚੋਣ ਡਿਊਟੀ ਨੂੰ ਲੈ ਕੇ ਆਪਣੇ ਵਿਚਾਰ ਰੱਖੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਮੀਟਿੰਗ ਵਿਚ ਚੋਣ ਕਮਿਸ਼ਨ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਯਕੀਨੀ ਕਰਨ ਨੁੰ ਲੈ ਕੇ ਵੀ ਸਾਰਿਆਂ ਨੁੰ ਨਿਰਦੇਸ਼ਿਤ ਕੀਤਾ।

ਮੀਟਿੰਗ ਵਿਚ ਆਈਜੀ ਅੰਬਾਲਾ ਸਿਬਾਸ਼ ਕਵਿਰਾਜ ਨੇ ਪ੍ਰੇਜਟੇਂਸ਼ਨ ਰਾਹੀਂ ਚੋਣ ਦੀ ਤਿਆਰੀ ਅਤੇ ਚੋਣ ਜਾਬਤਾ ਨੂੰ ਲੈ ਕੇ ਮੁੱਖ ਬਿੰਦੂਆਂ ‘ਤੇ ਚਾਨਣ ਪਾਇਆ। ਕਵਿਰਾਜ ਨੇ ਮੀਟਿੰਗ ਵਿਚ ਪੁਲਿਸ ਕਰਮਚਾਰੀਆਂ ਦੇ ਵੱਖ-ਵੱਖ ਪੱਧਰ ‘ਤੇ ਹੋਣ ਵਾਲੇ ਸਿਖਲਾਈ ਨੁੰ ਲੈ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲੋਕਸਭਾ ਚੋਣ ਦੌਰਾਨ ਜਿਲ੍ਹਿਆਂ ਵਿਚ ਵੱਖ-ਵੱਖ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਟੀਮਾਂ ਜਿਵੇਂ ਸਟੇਟਿਕਸਰਵਿਲਾਂਸ ਟੀਮ, ਫਲਾਇੰਗ ਸਕਵਾਡ ਟੀਮ, ਕਵਿਕ ਰਿਸਪਾਂਸ ਟੀਮ ਆਦਿ ਸਮੇਤ ਕਈ ਹੋਰ ਟੀਮਾਂ ਤੈਨਾਤ ਕੀਤੀਆਂ ਜਾਣੀਆਂ ਹਨ। ਪੁਲਿਸ ਕਰਮਚਾਰੀਆਂ ਨੂੰ ਇੰਨ੍ਹਾਂ ਟੀਮਾਂ ਦਾ ਹਿੱਸਾ ਰਹਿੰਦੇ ਹੋਏ ਕਿਸ ਤਰ੍ਹਾ ਕੰਮ ਕਰਨਾ ਹੈ, ਇਸ ਦੀ ਜਾਣਕਾਰੀ ਉਨ੍ਹਾਂ ਨੁੰ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਮੀਟਿੰਗ ਵਿਚ ਸਕ੍ਰੀਨਿੰਗ ਕਮੇਟੀ, ਆਰਮ ਲਾਇਸੈਂਸ ਤਸਦੀਕ ਕਰਨ ਅਤੇ ਉਨ੍ਹਾਂ ਨੂੰ ਜਮ੍ਹਾ ਕਰਵਾਉਣ ਸਮੇਤ ਚੋਣ ਸੈਲ ਦੀ ਭੁਮਿਕਾ ਦੇ ਬਾਰੇ ਵਿਚ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਕਵਿਰਾਜ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਨੂੰ ਚੋਣ ਜਾਬਤਾ ਤਹਿਤ ਦਿੱਤੇ ਗਏ ਮਾਨਦੰਡਾਂ ਦੇ ਬਾਰੇ ਵਿਚ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ਅਤੇ ਸਾਰਿਆਂ ਨੂੰ ਉਸੀ ਅਨੁਰੂਪ ਆਪਣਾ ਕੰਮ ਕਰਨਾ ਹੈ। ਕਵਿਰਾਜ ਨੇ ਕਿਹਾ ਕਿ ਚੋਣ ਦੌਰਾਨ ਤਿਆਰ ਕੀਤੀ ਜਾਣ ਵਾਲੀ ਸਾਰੇ ਰਿਪੋਰਟਸ ਬਿਲਕੁੱਲ ਸਟੀਕ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਪੁਲਿਸ ਸੁਪਰਡੈਂਟ  ਪੁਲਿਸ ਫੋਰਸ ਦੀ ਤੈਨਾਤੀ ਬਾਰੇ ਅਤੇ ਇਕ ਚੰਗਾ ਅਤੇ ਪ੍ਰਭਾਵੀ ਕੰਮਿਊਨੀਕੇਸ਼ਨ ਪਲਾਨ ਸਮੇਂ ਰਹਿੰਦੇ ਤਿਆਰ ਕਰ ਲੈਣ ਤਾਂ ਜੋ ਉਨ੍ਹਾਂ ਨੁੰ ਬਾਅਦ ਵਿਚ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਅਧਿਕਾਰੀਆਂ ਨੁੰ ਚੋਣ ਦੌਰਾਨ ਪ੍ਰੀਵੇਟਿਵ ਐਕਸ਼ਨ ਦੇ ਬਾਰੇ ਵਿਚ ਜਰੂਰੀ ਜਾਣਕਾਰੀ ਹੋਣੀ ਚਾਹੀਦੀ ਹੈ।

- Advertisement -

Share this Article
Leave a comment