ਹਰਿਆਣਾ ਪੁਲਿਸ ਦੇ IG ਨੇ ਅੱਧੀ ਰਾਤ ਨੂੰ ਮਹਿਲਾ ਦੇ ਘਰ ਦਾਖ਼ਲ ਹੋ ਕੇ ਕੀਤੀ ਬਦਸਲੂਕੀ

TeamGlobalPunjab
2 Min Read

ਹਰਿਆਣਾ: ਹਰਿਆਣ ਪੁਲਿਸ ਦੇ ਆਈਜੀ ਹੇਮੰਤ ਕਲਸਨ ਇੱਕ ਵਾਰ ਮੁੜ ਤੋਂ ਵਿਵਾਦਾਂ ‘ਚ ਘਿਰ ਗਏ ਹਨ। ਪੰਚਕੂਲਾ ਦੇ ਪਿੰਜੌਰ ‘ਚ ਇੱਕ ਪਰਿਵਾਰ ਵੱਲੋਂ ਦੋਸ਼ ਲਗਾਏ ਗਏ ਹਨ ਕਿ ਆਈਜੀ ਹੇਮੰਤ ਕਲਸਨ ਨੇ ਉਨ੍ਹਾਂ ਦੇ ਘਰ ਦਾਖਲ ਹੋ ਕੇ ਮਹਿਲਾ ਅਤੇ ਧੀ ਦੇ ਨਾਲ ਬਦਸਲੂਕੀ ਕੀਤੀ ਅਤੇ ਭੱਦੀ ਸ਼ਬਦਾਵਲੀ ਵੀ ਵਰਤੀ। ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਇਲਜ਼ਾਮਾਂ ਹੇਠ ਆਈਜੀ ਹੇਮੰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਆਈਜੀ ਕਲਸਨ ਵੱਲੋਂ ਕੀਤੀ ਗਈ ਬਦਸਲੂਕੀ ਦੀ ਪਰਿਵਾਰ ਵੱਲੋਂ ਵੀਡੀਓ ਵੀ ਬਣਾਈ ਗਈ ਹੈ।

ਵੀਡੀਓ ਮੁਤਾਬਕ 21 ਅਗਸਤ ਦੀ ਰਾਤ ਨੂੰ ਆਈਜੀ ਪੀੜਤ ਮਹਿਲਾ ਦੇ ਘਰ ਆਉਂਦੇ ਹਨ ਅਤੇ ਅੰਦਰ ਦਾਖਲ ਹੁੰਦੇ ਹੀ ਪਰਿਵਾਰ ਨਾਲ ਹੱਥੋਂਪਾਈ ਕਰਦੇ ਹਨ ਅਤੇ ਮਹਿਲਾਵਾਂ ਨੂੰ ਗਾਲਾਂ ਵੀ ਕੱਢੀਆਂ ਹਨ। ਵਿਰੋਧ ਵਿੱਚ ਪੀੜਤ ਪਰਿਵਾਰ ਆਈਜੀ ਨੂੰ ਵਾਪਸ ਜਾਣ ਲਈ ਕਹਿ ਰਿਹਾ ਸੀ। ਪੁਲਿਸ ਨੇ ਇਸ ਵੀਡੀਓ ਨੂੰ ਆਧਾਰ ਮੰਨ ਕੇ ਆਈਜੀ ਕਲਸਨ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਤੋਂ ਪਹਿਲਾਂ ਵੀ ਕਲਸਨ ਨੇ ਇਸ ਸਾਲ 27 ਜੁਲਾਈ ਨੂੰ ਪਿੰਜੌਰ ਦੀ ਇੱਕ ਮਹਿਲਾ ਦੇ ਨਾਲ ਬਦਸਲੂਕੀ ਕੀਤੀ ਸੀ, ਜਿਸ ਤੋਂ ਬਾਅਦ 2 ਅਗਸਤ ਨੂੰ ਉਨ੍ਹਾਂ ਦੇ ਖਿਲਾਫ ਆਈਪੀਸੀ ਦੀ ਧਾਰਾ 509 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਅਪ੍ਰੈਲ 2019 ‘ਚ ਉਨ੍ਹਾਂ ਨੂੰ ਤਮਿਲਨਾਡੂ ‘ਚ ਚੋਣ ਡਿਊਟੀ ‘ਤੇ ਰਹਿਣ ਦੌਰਾਨ ਹਵਾ ਵਿੱਚ ਫਾਇਰਿੰਗ ਕਰਨਮ ਲਈ ਸਸਪੈਂਡ ਕਰ ਦਿੱਤਾ ਗਿਆ ਸੀ।

- Advertisement -

Share this Article
Leave a comment