ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਇਕ ਵੱਡੀ ਉਪਲਬਧੀ ਹਾਸਲ ਕਰਦੇ ਹੋਏ ਅਮ੍ਰਿਤ ਸਰੋਵਰ ਮਿਸ਼ਨ ਤਹਿਤ 98.60 ਫੀਸਦੀ ਟੀਚੇ ਨੂੰ ਪੂਰਾ ਕਰ ਲਿਆ ਹੈ। ਇਸ ਯੋਜਨਾ ਤਹਿਤ ਸੂਬੇ ਵਿਚ ਕੁੱਲ 1650 ਅਮ੍ਰਿਤ ਸਰੋਵਰ ਬਣਾਏ ਜਾਣੇ ਹਨ, ਜਿਨ੍ਹਾਂ ਵਿੱਚੋਂ ਕੁੱਲ 1627 ਅਮ੍ਰਿਤ ਸਰੋਵਰਾਂ ਦਾ ਨਿਰਮਾਣ ਹੋ ਗਿਆ ਹੈ। ਇੰਨ੍ਹਾਂ ਵਿਚ 558 ਮਾਡਲ ਪੌਂਡ ਅਤੇ 1069 ਮਨਰੇਗ1 ਪੌਂਡ ਸ਼ਾਮਿਲ ਹਨ। ਬਾਕੀ ਅਮ੍ਰਿਤ ਸਰੋਵਰਾਂ ਦੇ ਟੀਚੇ ਨੂੰ ਵੀ 30 ਜੂਨ ਤਕ ਪੂਰਾ ਕਰ ਲਿਆ ਜਾਵੇਗਾ।
ਹਰਿਆਣਾ ਤਾਲਾਬ ਅਤੇ ਵੇਸਟ ਜਲ ਪ੍ਰਬੰਧਨ ਅਥਾਰਿਟੀ ਦੇ ਕਾਰਜਕਾਰੀ ਚੇਅਰਮੈਨ ਪ੍ਰਭਾਕਰਕੁਮਾਰ ਵਰਮਾਨੇ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਉਨ੍ਹਾਂ ਦੇ ਮਾਰਗਦਰਸ਼ਨ ਵਿਚ ਹਰਿਆਣਾ ਤਾਲਾਬ ਅਥਾਰਿਟੀ ਸੂਬੇ ਦੇ ਸਾਰੇ ਤਾਲਾਬਾਂ ਦੇ ਮੁੜਵਿਸਥਾਰ ਲਈ ਕਾਰਜ ਕਰ ਰਹੀ ਹੈ। ਅਥਾਰਿਟੀ ਪੌਂਡ ਡਾਟਾ ਮੈਨੇਜਮੈਂਟ ਸਿਸਅਮ (ਪੀਡੀਏਮਏਸ) ਵਿਚ ਉਪਲਬਧ ਕੁੱਲ 19487 ਤਾਲਾਬਾਂ ਵਿੱਚੋਂ ਪ੍ਰਾਥਮਿਕਤਾ ‘ਤੇ 11836 ਪ੍ਰਦੂਸ਼ਿਤ ਤਾਲਾਬਾਂ ਨੂੰ ਮੁੜ ਜਿੰਦਾਂ ਕਰਨ ਦਾ ਕਾਰਜ ਕਰ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਅਥਾਰਿਟੀ ਨੇ ਆਪਣੇ ਸਾਲਾਨਾ ਯੋਜਨਾ ਸਾਲ 2024-25 ਤਕ 6680 ਤਾਲਾਬਾਂ ਦੇ ਮੁੜ ਵਿਸਥਾਰ ਦਾ ਟੀਚਾ ਰੱਖਿਆ ਹੈ।
ਉਨ੍ਹਾਂ ਨੇ ਦਸਿਆ ਕਿ ਅਮ੍ਰਿਤ ਸਰੋਵਰ ਮਿਸ਼ਨ ਤਹਿਤ ਸੂਬੇ ਦੇ ਹਰ ਜਿਲ੍ਹੇ ਵਿਚ 75 ਅਮ੍ਰਿਤ ਸਰੋਵਰ ਬਣਾਏ ਜਾਣੇ ਹਨ, ਜਿਸ ਨੁੰ 30 ਜੂਨ ਤਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਅਮ੍ਰਿਤ ਸਰੋਵਰ ਦੇ ਕਾਰਜ ਨੂੰ ਇਕ ਨਵੀਂ ਅਤੇ ਅਨੋਖੀ ਦਿਸ਼ਾ ਦਿੰਦੇ ਹੋਏ ਇੰਨ੍ਹਾਂ ਨੂੰ ਅਮ੍ਰਿਤ , ਅਮ੍ਰਿਤ੍ਹ+ ਅਤੇ ਅਮ੍ਰਿਤ ++ ਤਿੰਨ ਪੜਾਆਂ ਵਿਚ ਵੰਡ ਕਰਨ ਦੇ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਨੇ ਦਸਿਆ ਕਿ ਅਮ੍ਰਿਤ ਫੇਸ ਦੇ ਤਹਿਤ ਅਮ੍ਰਿਤ ਸਰੋਵਰ ਮਿਸ਼ਨ ਦੇ ਚਾਰ ਮਾਪਦੰਡਾਂ ਦੇ ਅਨੁਸਾਰ ਸਾਰੇ 1650 ਤਾਲਾਬਾਂ ਨੂੰ 30 ਜੂਨ ਤਕ ਪੂਰਾ ਕੀਤਾ ਜਾਣਾ ਹੈ। ਅਮ੍ਰਿਤ + ਫੇਸ ਵਿਚ ਪਹਿਲੇ ਪੜਾਅ ਵਿਚ ਪੂਰੇ ਸਾਰੇ ਸਰੋਵਰਾਂ ਨੂੰ ਅਥਾਰਿਟੀ ਦੇ ਆਦਰਸ਼ ਸਰੋਵਰ ਦੇ ਬਾਕੀ ਬਚੇ ਸੱਤ ਮਾਪਦੰਡਾਂ ਅਨੁਸਾਰ 15 ਅਗਸਤ 2023 ਤਕ ਪੂਰਾ ਕੀਤਾ ਜਾਣਾ ਹੈ। ਅਮ੍ਰਿਤ ++ ਫੇਸ ਵਿਚ ਦੂਜੇ ਪੜਾਅ ਦੇ ਤਹਿਤ ਪੂਰੇ ਸਰੋਵਰਾਂ ਨੂੰ ਸੂਬੇ ਦੇ ਲਈ ਆਮਦਨ ਦਾ ਸਰੋਤ ਬਨਾਉਣ ਦੀ ਯੋਜਨਾ ਹੈ। ਇਸ ਦੇ ਲਈ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਅਥਾਰਿਟੀ ਨੇ ਮੱਛੀ ਪਾਲਣ ਵਿਭਾਗ ਅਤੇ ਮਿਕਾਡਾ ਨੂੰ ਹਰੇਕ ਜਿਲ੍ਹੇ ਵਿਚ ਘੱਟੇ ਘੱਟ 5 ਤਾਲਾਬਾਂ ਦਾ ਚੋਣ ਕਰ 30 ਜੂਨ ਤਕ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ, ਸੈਰ-ਸਪਾਟਾ ਵਿਭਾਗ ਨੂੰ ਵੀ ਅਮ੍ਰਿਤ + ਦੀ ਸੂਚੀ ਵਿੱਚੋਂ 25 ਏਕੜ ਜਾਂ ਉਸ ਤੋਂ ਵੱਡੇ 15 ਸਰੋਵਰਾਂ ਨੂੰ ਸੈਰ-ਸਪਾਟਾ ਗਤੀਵਿਧੀ ਵਧਾਉਣ ਤਹਿਤ ਕਾਰਜ ਕਰਨ ਨੂੰ ਕਿਹਾ ਗਿਆ ਹੈ।