ਹਰਿਆਣਾ ਦੇ ਲੋਕਾਂ ਇਸ ਤਰੀਕ ਤੱਕ ਬਣਵਾ ਸਕਦੇ ਨੇ ਵੋਟ, ਆਖਰੀ ਮਿਤੀ ‘ਚ ਕੀਤਾ ਵਾਧਾ

Prabhjot Kaur
3 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲਸਭਾ ਆਮ ਚੋਣਾਂ ਵਿਚ ਵੋਟ ਬਨਵਾਉਣ ਦਾ ਨਾਗਰਿਕਾਂ ਦੇ ਕੋਲ ਹੁਣ ਵੀ ਆਖੀਰੀ ਸਮਾ ਹੈ। ਨਾਗਰਿਕ 26 ਅਪ੍ਰੈਲ, 2024 ਤਕ ਆਪਣਾ ਵੋਟ ਬਣਵਾ ਸਕਦੇ ਹਨ ਅਤੇ ਚੋਣ ਦਾ ਪਰਵ-ਦੇਸ਼ ਦਾ ਗਰਵ ਵਿਚ ਆਪਣੀ ਮੌਜੂਦਗੀ ਦਰਜ ਕਰਵਾ ਸਕਦੇ ਹਨ।

ਮੁੱਖ ਚੋਣ ਅਧਿਕਮਾਰੀ ਨੇ ਯੋਗ ਵਿਅਕਤੀ ਸਬੰਧਿਤ ਬੀਐਲਓ, ਚੋਣ ਰਜਿਸਟਰਡ ਅਧਿਕਾਰੀ, ਸਹਾਇਕ ਚੋਣ ਰਜਿਸਟਰਡ ਅਧਿਕਾਰੀ ਦੇ ਕੋਲ ਫਾਰਮ-6 ਭਰ ਕੇ ਵੋਟ ਬਣਵਾ ਸਕਦੇ ਹਨ। ਇਹ ਫਾਰਮ ਮੁੱਖ ਚੋਣ ਅਧਿਕਾਰੀ ਦਫਤਰ ਵਿਭਾਗ ਦੀ ਵੈਬਸਾਇਟ https://www.ceoharyana.gov.in/ ‘ਤੇ ਵੀ ਉਪਲਬਧ ਹੈ, ਜੋ ਡਾਉਨਲੋਡ ਕੀਤੇ ਜਾ ਸਕਦੇ ਹਨ। ਵੋੋਟ ਬਨਵਾਉਣ ਦੇ ਲਈ ਦੋ ਪਾਸਪੋਰਟ ਸਾਇਜ ਰੰਗੀਨ ਫੋੋਟੋ, ਆਪਣੇ ਨਿਵਾਸ ਅਤੇ ਆਮਦਨ ਪ੍ਰਮਾਣ ਪੱਤਰ ਦੇ ਨਾਲ ਆਫਲਾਇਨ ਜਾਂ ਆਨਲਾਇਨ ਬਿਨੈ ਕਰ ਸਕਦੇ ਹਨ। ਵੋਟ ਬਨਵਾਉਣ ਨਾਲ ਸਬੰਧਿਤ ਜਾਣਕਾਰੀ ਦੇ ਲਈ ਟੋਲ ਫਰੀ ਨੰਬਰ- 1950 ‘ਤੇ ਸੰਪਰਕ ਕਰ ਸਕਦੇ ਹਨ।

ਨੇਤਰਹੀਨ ਵੋਟਰਾਂ ਦੀ ਸਹੂਲਤ ਲਈ ਏਪਿਕ ਕਾਰਡ ਅਤੇ ਫੋੋਟੋ ਵੋਟਰ ਸਲਿਪ ਬ੍ਰੇਲ ਲਿਪੀ ਵਿਚ ਹੋਵੇਗੀ ਜਾਰੀ

ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਨੇਤਰਹੀਨ ਦਿਵਆਂਗ ਵੋਟਰਾਂ ਦੀ ਸਹੂਲਤ ਲਈ ਏਪਿਕ ਕਾਰਡ ਅਤੇ ਫੋਟੋ ਵੋਟਰ ਸਲਿਪ ਬੇਲ ਲਿਪੀ ਵਿਚ ਛਪਵਾਈ ਜਾਵੇਗੀ ਅਤੇ ਬ੍ਰੇਲ ਬੈਲੇਟ ਪੇਪਰ ਅਤੇ ਈਵੀਐਮ ‘ਤੇ ਸਲਿਪ ਦੀ ਸਹੂਲਤ ਵੀ ਉਪਲਬਧ ਹੋਵੇਗੀ। ਇਸ ਤੋਂ ਇਲਾਵਾ, ਦਿਵਆਂਗ ਵੋਟਰਾਂ ਨੂੰ ਅਨੇਕ ਤਰ੍ਹਾ ਦੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਵਹੀਲ ਚੇਅਰ ਦੀ ਵਿਵਸਥਾ, ਚੋਣ ਕੇਂਦਰਾਂ ਵਿਚ ਰੈਂਪ ਅਤੇ ਟ੍ਰਾਂਸਪੋਰਟ ਦੀ ਸਹੂਲਤ ਸ਼ਾਮਿਲ ਹੈ।

- Advertisement -

ਉਨ੍ਹਾਂ ਨੇ ਦਸਿਆ ਕਿ ਹੁਣ ਤਕ ਸੂਬੇ ਵਿਚ ਚੋਣ ਦਿਵਆਂਗ ਵੋਟਰਾਂ ਦੀ ਗਿਣਤੀ 1 ਲੱਖ 48 ਹਜਾਰ 597 ਹੈ। ਸਾਰੇ ਦਿਵਆਂਗ ਵੋਟਰਾਂ ਨੂੰ ਚੋਣ ਕੇਂਦਰ ਤਕ ਲਿਆਉਣ ਅਤੇ ਵਾਪਸ ਘਰ ਛੱਡਣ ਲਈ ਵਾਹਨ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ ਅਤੇ ਜੋ ਵੋਟਰ ਚੱਲਣ ਵਿਚ ਅਸਮਰੱਥ ਹਨ, ਉਨ੍ਹਾਂ ਦਿਵਆਂਗ ਵੋਟਰਾਂ ਨੂੰ ਵਹੀਲ ਚੇਅਰ ਵੀ ਉਪਲਬਧ ਕਰਵਾਈਆਂ ਜਾਣਗੀਆਂ। ਹਰੇਕ ਚੋਣ ਕੇਂਦਰ ‘ਤੇ ਰੈਂਪ ਦੀ ਵਿਵਸਥਾ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਉਨ੍ਹਾਂ ਦੀ ਸਹਾਇਤਾ ਦੇ ਲਈ ਅਨੈਸੀਸੀ, ਐਨਐਸਐਸ ਅਤੇ ਰੇਡ ਕ੍ਰਾਸ ਵਾਲੰਟਿਅਰਸ ਦੀ ਵੀ ਵਿਵਸਥਾ ਕੀਤੀ ਜਾਵੇਗੀ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਨੇਤਰਹੀਨ ਦਿਵਆਂਗ ਵੋਟਰ ਅਤੇ ਅਪਾਹਜ ਦਿਵਆਂਗ ਵੋਟਰਾਂ ਜੋ ਮਸ਼ੀਨ ਦਾ ਬਟਨ ਦਬਾ ਕੇ ਵੋਟ ਪਾਉਣ ਵਿਚ ਅਸਮਰੱਥ ਹਨ, ਉਹ ਵੋਟ ਪਾਉਣ ਲਈ ਆਪਣੇ ਨਾਲ ਇਕ ਸਹਿਯੋਗੀ ਨੂੰ ਲੈ ਕੇ ਜਾ ਸਕਦੇ ਹਨ। ਸਹਿਯੋਗੀ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦਸਿਆ ਕਿ ਦਿਵਆਂਗ ਵੋਟਰ ਜੋ ਖੁਦ ਈਵੀਐਮ ਦਾ ਬਟਨ ਦਬਾ ਕੇ ਵੋਟ ਪਾਉਣ ਵਿਚ ਸਮਰੱਥ ਹਨ, ਉਨ੍ਹਾਂ ਵੋਟਰਾਂ ਦੇ ਨਾਲ ਆਉਣ ਵਾਲੇ ਸਹਿਯੋਗੀ ਦਿਵਆਂਗ ਵੋਟਰ ਨੂੰ ਵੋਟਿੰਗ ਰੂਮ ਤਕ ਲੈ ਜਾ ਸਕਦੇ ਹਨ, ਪਰ ਸਹਿਯ੍ਹੋਗੀ ਵੋੋਟਿੰਗ ਰੂਮ ਦੇ ਅੰਦਰ ਨਹੀਂ ਜਾ ਸਕਦੇ ਹਨ।

ਉਨ੍ਹਾਂ ਨੇ ਦਸਿਆ ਕਿ ਹੁਣ ਤਕ ਰਜਿਸਟਰਡ ਵੋੋਟਰ ਡਾਟਾ ਅਨੁਸਾਰ ਸੂਬੇ ਵਿਚ ਕੁੱਲ 1 ਕਰੋੜ 98 ਲੱਖ 29 ਹਜਾਰ 675 ਵੋਟਰ ਹਨ, ਜਿਨ੍ਹਾਂ ਵਿਚ 1 ਕਰੋੜ 5 ਲੱਖ 25 ਹਜਾਰ 840 ਪੁਰਸ਼ ਅਤੇ 93 ਲੱਖ 3 ਹਜਾਰ 385 ਮਹਿਲਾਵਾਂ ਅਤੇ 450 ਟ੍ਰਾਂਸਜੇਂਡਰ ਵੋਟਰ ਸ਼ਾਮਿਲ ਹਨ।

Share this Article
Leave a comment