ਕਿਸਾਨਾਂ ਦੇ ਹਿੱਤ ‘ਚ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਕਿਸਾਨਾਂ ਦਾ ਅਬਿਆਨਾ ਬਕਾਇਆ ਵੀ ਮੁਆਫ

Global Team
1 Min Read

ਚੰਡੀਗੜ੍ਹ: ਕਿਸਾਨਾਂ ਦੇ ਹਿੱਤ ਵਿਚ ਹਰਿਆਣਾ ਸਰਕਾਰ ਦਾ ਵੱਡਾ ਇਤਿਹਾਸਕ ਫੈਸਲਾ ਲੈਂਦੇ ਹੋਏ ਸੂਬੇ ਵਿਚ ਅੰਗੇ੍ਰਜੀ ਦੇ ਜਮਾਨੇ ਤੋਂ ਚੱਲੀ ਆ ਰਹੀ ਆਬਿਆਨਾ ਪ੍ਰਥਾ ਨੂੰ ਖਤਮ ਕਰ ਦਿੱਤਾ ਹੈ। ਨਾਲ ਹੀ ਆਬਿਆਨਾ ਦਾ ਪਿਛਲਾ ਬਕਾਇਆ ਲਗਭਗ 133.55 ਕਰੋੜ ਰੁਪਏ ਨੁੰ ਵੀ ਮਾਫ ਕੀਤਾ ਗਿਆ ਹੈ, ਜਿਸ ਨਾਲ ਪੂਰੇ ਰਾਜ ਦੇ ਕਿਸਾਨਾਂ ਨੁੰ ਬਹੁਤ ਵੱਡਾ ਲਾਭ ਹੋਵੇਗਾ।

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿਚ ਇਸ ਸਬੰਧ ਦੇ ਪ੍ਰਸਤਾਵ ਨੁੰ ਮੰਜੂਰੀ ਪ੍ਰਦਾਨ ਕੀਤੀ ਗਈ।

ਕੈਬਨਿਟ ਦੇ ਫੈਸਲੇ ਅਨੂਸਾਰ, 1 ਅਪ੍ਰੈਲ, 2024 ਤੋਂ ਹੁਣ ਸੂਬੇ ਵਿਚ ਕਿਸਾਨਾਂ ਤੋਂ ਆਬਿਆਨਾ ਨਹੀਂ ਲਿਆ ਜਾਵੇਗਾ। ਇਸ ਨਾਲ ਕਿਸਾਨਾਂ ਨੁੰ ਪ੍ਰਤੀ ਸਾਲ 54 ਕਰੋੜ ਰੁਪਏ ਦੀ ਰਾਹਤ ਮਿਲੇਗੀ। ਇਸ ਦਾ ਹਰਿਆਣਾ ਦੇ 4,299 ਪਿੰਡਾਂ ਦੇ ਕਿਸਾਨਾਂ ਨੁੰ ਲਾਭ ਮਿਲੇਗਾ।

ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ 1 ਅਪ੍ਰੈਲ, 2024 ਦੇ ਬਾਅਦ ਕਿਸਾਨਾਂ ਨੂੰ ਆਬਿਆਨਾ ਜਮ੍ਹਾ ਕਰਾਉਣ ਦੇ ੧ੋ ਨੌਟਿਸ ਚੱਲੇ ਗਏ ਹਨ, ਉਹ ਨੋਟਿਸ ਵੀ ਵਾਪਸ ਲੈਣਗੇ। ਇਸ ਤੋਂ ਇਲਾਵਾ, ੧ੇਕਰ 1 ਅਪ੍ਰੈਲ, 2024 ਦੇ ਬਾਅਦ ਕਿਸੇ ਕਿਸਾਨ ਨੇ ਆਬਿਆਨਾ ਜਮ੍ਹਾ ਕਰਵਾ ਦਿੱਤਾ ਹੈ ਤਾਂ ਉਹ ਰਕਮ ਵੀ ਕਿਸਾਨ ਨੁੰ ਵਾਪਸ ਦਿੱਤੀ ਜਾਵੇਗੀ।

- Advertisement -

Share this Article
Leave a comment