ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੀ ਕੀਤੀ ਹੈ ਤਿਆਰੀ

TeamGlobalPunjab
2 Min Read

ਚੰਡੀਗੜ੍ਹ: ਖੇਤੀ ਕਾਨੂੰਨ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਨੂੰ ਕੂਚ ਕੀਤੇ ਜਾਣ ਨੂੰ ਲੈ ਕੇ ਹਰਿਆਣਾ ਨੇ ਆਪਣੇ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਪੁਲਿਸ ਨੇ ਰਿਵਾੜੀ ਜ਼ਿਲ੍ਹੇ ਦੇ ਨਾਲ ਲੱਗਦੇ ਰਾਜਸਥਾਨ ਦੀ ਸਰਹੱਦਾਂ ‘ਤੇ ਨਾਕੇਬੰਦੀ ਕਰ ਦਿੱਤੀ ਹੈ। ਦਿੱਲੀ ਜੈਪੁਰ ਹਾਈਵੇ ਤੇ ਸਥਿਤ ਜੈਸਿੰਘਪੁਰ ਖੇੜਾ ਸਰਹੱਦ ਅਤੇ ਕੋਟਕਾਸਿਮ ਰੋਡ ਤੇ ਬਣੀ ਬੋਲਨੀ ਬਾਰਡਰ ਸਮੇਤ ਰਿਵਾੜੀ ਜ਼ਿਲ੍ਹੇ ‘ਚ ਦੱਸ ਸਥਾਨਾਂ ‘ਤੇ ਸਖ਼ਤ ਨਾਕਾਬੰਦੀ ਕੀਤੀ ਗਈ ਹੈ ਅਤੇ ਇੱਥੇ ਭਾਰੀ ਪੁਲਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ।

ਪੰਜਾਬ ਦੇ ਨਾਲ ਨਾਲ ਰਾਜਸਥਾਨ ਵਿੱਚੋਂ ਵੀ ਵੱਡੀ ਗਿਣਤੀ ਅੰਦਰ ਕਿਸਾਨ ਦਿੱਲੀ ਨੂੰ ਕੂਚ ਕਰ ਰਹੇ ਹਨ। ਜਿਸ ਤਹਿਤ ਰਾਜਸਥਾਨ ਹਰਿਆਣਾ ਸਰਹੱਦ ਤੇ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਗਏ ਹਨ। ਇਸ ਤੋਂ ਇਲਾਵਾ ਹਰਿਆਣਾ ਪੰਜਾਬ ਹਾਈਵੇ ‘ਤੇ ਵੀ ਪੁਲੀਸ ਨੇ ਸਖ਼ਤ ਸੁਰੱਖਿਆ ਅਤੇ ਬੈਰੀਕੇਡਿੰਗ ਕੀਤੀ ਹੋਈ ਹੈ। ਹਰਿਆਣਾ ਪੁਲੀਸ ਨੇ ਟਰੈਫਿਕ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਹੈ ਹਰਿਆਣਾ ਨੂੰ ਆਉਣ ਵਾਲੀ ਸਾਰੀਆਂ ਗੱਡੀਆਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਦੇਰ ਰਾਤ ਬਾਰਾਂ ਵਜੇ ਤਕ ਇਨ੍ਹਾਂ ਹਾਈਵੇ ਤੇ ਜਾਮ ਵਾਲੀ ਸਥਿਤੀ ਬਣੀ ਰਹੀ ਸੀ।

ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੀ ਕੀਤੀ ਹੈ ਤਿਆਰੀ

- Advertisement -

ਕਿਸਾਨਾਂ ਨੂੰ ਲੈ ਕੇ ਵਰਤੀ ਗਈ ਹਰਿਆਣਾ ਪੁਲੀਸ ਦੀ ਇਸ ਸਖ਼ਤੀ ਦੇ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿੱਚ ਕਈ ਲੋਕ ਵਿਆਹ ਤੋਂ ਵਾਪਸ ਆ ਰਹੇ ਸਨ ਅਤੇ ਕਈ ਬਰਾਤੀ ਇਸ ਜਾਮ ਵਿੱਚ ਫਸੇ ਹੋਏ ਹਨ। ਹਰਿਆਣਾ ਪੁਲੀਸ ਨੇ ਆਪਣੇ ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਵੀ ਲਗਾ ਦਿੱਤੀ ਹੈ।

Share this Article
Leave a comment